09-09-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 22-02-2026

ਹੋਲੇ-ਮਹੱਲੇ 'ਤੇ ਸ੍ਰੀ ਅਨੰਦਪੁਰ ਸਾਹਿਬ ਵਿਖੇ ਲੰਗਰ 1 ਮਾਰਚ ਤੋਂ-ਸੰਤ ਬਾਬਾ ਹਰਦੇਵ ਸਿੰਘ

ਅਜੀਤ ਡੈਸਕ 22-02-2026

ਸੰਤ ਬਾਬਾ ਹਰਦੇਵ ਸਿੰਘ ਤਲਵੰਡੀ ਅਰਾਈਆਂ



ਸ਼ਾਮਚੁਰਾਸੀ, 21 ਫਰਵਰੀ (ਗੁਰਮੀਤ ਸਿੰਘ ਖ਼ਾਨਪੁਰੀ)-ਗੁਰਦੁਆਰਾ ਸ਼ਹੀਦ ਬਾਬਾ ਦੀਪ ਸਿੰਘ ਤਲਵੰਡੀ ਅਰਾਈਆਂ ਵੱਲੋਂ ਸ੍ਰੀ ਅਨੰਦਪੁਰ ਸਾਹਿਬ ਦੀ ਪਵਿੱਤਰ ਧਰਤੀ 'ਤੇ ਹੋਲੇ ਮਹੱਲੇ ਮੌਕੇ ਲੰਗਰ ਲਗਾਇਆ ਜਾ ਰਿਹਾ ਹੈ | ਇਸ ਸੰਬੰਧੀ ਜਾਣਕਾਰੀ ਦਿੰਦਿਆਂ ਮੁੱਖ ਸੇਵਾਦਾਰ ਸੰਤ ਬਾਬਾ ਹਰਦੇਵ ਸਿੰਘ ਤਲਵੰਡੀ ਅਰਾਈਆਂ ਨੇ ਦੱਸਿਆ ਕਿ ਸ੍ਰੀ ਅਨੰਦਪੁਰ ਸਾਹਿਬ ਵਿਖੇ 1 ਮਾਰਚ ਤੋਂ 5 ਮਾਰਚ ਤੱਕ ਸੰਗਤਾਂ ਲਈ ਅਤੁੱਟ ਲੰਗਰ ਲਗਾਇਆ ਜਾਵੇਗਾ | ਦੁੱਧ ਦੀ ਸੇਵਾ 27 ਫਰਵਰੀ ਨੂੰ ਕੀਤੀ ਜਾਵੇਗੀ | ਲੰਗਰ ਦੀ ਸੇਵਾ ਲਈ ਵਿਸ਼ੇਸ਼ ਜਥਾ 28 ਫਰਵਰੀ ਨੂੰ ਗੁਰਦੁਆਰਾ ਸ਼ਹੀਦ ਬਾਬਾ ਦੀਪ ਸਿੰਘ ਤਲਵੰਡੀ ਅਰਾਈਆਂ ਤੋਂ ਸ੍ਰੀ ਅਨੰਦਪੁਰ ਸਾਹਿਬ ਲਈ ਰਵਾਨਾ ਹੋਵੇਗਾ | ਉਨ੍ਹਾਂ ਦੱਸਿਆਂ ਕਿ ਲੰਗਰ ਦੇ ਪ੍ਰਬੰਧਾਂ ਸਬੰਧੀ ਪੰਡਾਲ ਕਮੇਟੀ, ਟਰਾਂਸਪੋਰਟ ਕਮੇਟੀ, ਤਾਲਮੇਲ ਕਮੇਟੀ ਅਤੇ ਹੋਰ ਕਮੇਟੀਆਂ ਦਾ ਗਠਨ ਕਰ ਲਿਆ ਗਿਆ |

ਪਿਛਲੀ ਖ਼ਬਰ ਧਾਰਮਿਕ ਗੀਤ 'ਸਾਕਾ ਨਨਕਾਣਾ ਸਾਹਿਬ' ਲੋਕ ਅਰਪਣ ਅਗਲੀ ਖ਼ਬਰ ਖਡਿਆਲਾ ਸੈਣੀਆਂ ਵਿਖੇ ਜੋੜ ਮੇਲੇ 'ਤੇ ਅੰਮਿ੍ਤ ਸੰਚਾਰ 28 ਨੂੰ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।