09-09-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 22-02-2026

ਅਗਲੇ ਸਾਲ ਤੋਂ ਨਿਰੰਤਰ ਜਾਰੀ ਰਹੇਗਾ ਰਾਜ ਪੱਧਰੀ ਉਲੰਪੀਅਨ ਜਰਨੈਲ ਸਿੰਘ ਮੈਮੋਰੀਅਲ ਫੁੱਟਬਾਲ ਟੂਰਨਾਮੈਂਟ

ਅਜੀਤ ਡੈਸਕ 22-02-2026

ਗੜ੍ਹਸ਼ੰਕਰ, 21 ਫਰਵਰੀ (ਧਾਲੀਵਾਲ)-ਓਲੰਪੀਅਨ ਜਰਨੈਲ ਸਿੰਘ ਮੈਮੋਰੀਅਲ ਫੁੱਟਬਾਲ ਟੂਰਨਾਮੈਂਟ ਕਮੇਟੀ ਗੜ੍ਹਸ਼ੰਕਰ ਦੀ ਜਨਰਲ ਬਾਡੀ ਦੀ ਮੀਟਿੰਗ ਕਮੇਟੀ ਦੇ ਸਰਪ੍ਰਸਤ ਠੇਕੇਦਾਰ ਸੁਰਿੰਦਰ ਸਿੰਘ ਭੁੱਲੇਵਾਲ ਰਾਠਾਂ ਦੀ ਅਗਵਾਈ ਅਤੇ ਪ੍ਰਧਾਨ ਮੁਖ਼ਤਿਆਰ ਸਿੰਘ ਹੈਪੀ ਹੀਰ ਦੀ ਪ੍ਰਧਾਨਗੀ ਹੇਠ ਇੱਥੇ ਓਲੰਪੀਅਨ ਜਰਨੈਲ ਸਿੰਘ ਫੁੱਟਬਾਲ ਸਟੇਡੀਅਮ 'ਚ ਹੋਈ ਜਿਸ ਵਿਚ ਟੂਰਨਾਮੈਂਟ ਸੰਬੰਧੀ ਵਿਚਾਰਾਂ ਕਰਦੇ ਹੋਏ ਅਹਿਮ ਫ਼ੈਸਲੇ ਲਏ ਗਏ | ਇਸ ਮੌਕੇ ਸਮੂਹ ਅਹੁਦੇਦਾਰਾਂ ਵਲੋਂ ਕਮੇਟੀ ਦੇ ਪ੍ਰਧਾਨ ਮੁਖ਼ਤਿਆਰ ਸਿੰਘ ਹੈਪੀ ਹੀਰ ਦੀ ਪ੍ਰਧਾਨਗੀ 'ਤੇ ਤਸੱਲੀ ਦਾ ਪ੍ਰਗਟਾਵਾ ਕਰਦੇ ਹੋਏ ਉਨ੍ਹਾਂ ਨੂੰ ਮੁੜ ਤੋਂ ਪ੍ਰਧਾਨਗੀ ਦੀ ਜ਼ਿੰਮੇਵਾਰੀ ਸੌਂਪੀ ਗਈ | ਕਮੇਟੀ ਵਲੋਂ ਅਗਲੇ ਸਾਲ ਤੋਂ ਰਾਜ ਪੱਧਰੀ ਓਲੰਪੀਅਨ ਜਰਨੈਲ ਸਿੰਘ ਮੈਮੋਰੀਅਲ ਫੁੱਟਬਾਲ ਟੂਰਨਾਮੈਂਟ ਨਿਰੰਤਰ ਜਾਰੀ ਰੱਖਣ ਦਾ ਐਲਾਨ ਕੀਤਾ | ਇਸ ਮੌਕੇ ਕਮੇਟੀ ਦੇ ਸਰਪ੍ਰਸਤ ਤੇ ਸਾਬਕਾ ਵਿਧਾਇਕ ਠੇਕੇਦਾਰ ਸੁਰਿੰਦਰ ਸਿੰਘ ਭੁੱਲੇਵਾਲ ਰਾਠਾਂ ਨੇ ਅਗਲੇ ਸਾਲ ਤੋਂ ਹਰ ਸਾਲ ਟੂਰਨਾਮੈਂਟ ਲਈ ਇਕ ਲੱਖ ਰੁਪਏ ਦੀ ਸਹਾਇਤਾ ਦਾ ਯੋਗਦਾਨ ਪਾਉਣ ਦਾ ਐਲਾਨ ਕੀਤਾ | ਇਸ ਮੌਕੇ ਕੈਨੇਡਾ, ਇੰਗਲੈਂਡ, ਯੂ.ਐੱਸ.ਏ. ਅਤੇ ਨਿਊਜ਼ੀਲੈਂਡ ਤੋਂ ਕਮੇਟੀਆਂ ਦੇ ਅਹੁਦੇਦਾਰਾਂ ਨੇ ਵਿਚਾਰ ਰੱਖੇ | ਮੀਟਿੰਗ ਵਿਚ ਠੇਕੇਦਾਰ ਸੁਰਿੰਦਰ ਸਿੰਘ ਭੁੱਲੇਵਾਲ ਰਾਠਾਂ ਅਤੇ ਮੁਖ਼ਤਿਆਰ ਸਿੰਘ ਹੈਪੀ ਹੀਰ ਤੋਂ ਇਲਾਵਾ ਦਰਸ਼ਨ ਸਿੰਘ ਪਿੰਕਾ, ਡਾ. ਹਰਵਿੰਦਰ ਸਿੰਘ ਬਾਠ, ਦਲਜੀਤ ਸਿੰਘ ਸਹੋਤਾ, ਸ਼ਵਿੰਦਰਜੀਤ ਸਿੰਘ ਬੈਂਸ, ਪਿ੍ੰਸੀਪਲ ਡਾ. ਅਮਨਦੀਪ ਹੀਰਾ, ਡਾ. ਜਰਨੈਲ ਸਿੰਘ ਯੂ.ਕੇ., ਪ੍ਰੇਮ ਡੋਗਰ ਯੂ.ਕੇ., ਅਜਮੇਰ ਲੋਚਨ ਯੂ.ਕੇ., ਮਨਮੋਹਨ ਸਿੰਘ ਦਿਆਲ ਕੈਨੇਡਾ, ਅਲਵਿੰਦਰ ਸਿੰਘ ਕਾਲਾ ਸ਼ੇਰਗਿੱਲ ਕੈਨੇਡਾ, ਮਨਜਿੰਦਰ ਸਿੰਘ ਬੱਗਾ ਦਿਆਲ ਯੂ.ਕੇ., ਗੋਪਾਲ ਕ੍ਰਿਸ਼ਨ ਕੈਨੇਡਾ, ਸਤਨਾਮ ਸਿੰਘ ਸੰਘਾ ਨਿਊਜ਼ੀਲੈਂਡ, ਕੁਲਵੀਰ ਸਿੰਘ ਖੱਖ ਯੂ.ਕੇ., ਰਣਜੀਤ ਸਿੰਘ ਖੱਖ, ਅਮਨਦੀਪ ਸਿੰਘ ਬੈਂਸ, ਯੋਗਰਾਜ ਗੰਭੀਰ, ਬਲਰਾਜ ਸਿੰਘ ਤੂਰ, ਨਰਿੰਦਰ ਸਿੰਘ ਸਰਾਂ ਯੂ.ਐੱਸ.ਏ., ਸ਼ਲਿੰਦਰ ਸਿੰਘ ਰਾਣਾ, ਰੋਸ਼ਨਜੀਤ ਸਿੰਘ ਪਨਾਮ, ਸਤਪਾਲ ਸਿੰਘ ਸੋਢੀ, ਪਰਮਿੰਦਰ ਸਿੰਘ, ਹਰਜੀਤ ਸਿੰਘ ਭਾਤਪੁਰ, ਤਰਲੋਚਨ ਸਿੰਘ ਗੋਲੀਆਂ ਤੇ ਹੋਰ ਮੈਂਬਰ ਹਾਜ਼ਰ ਹੋਏ |

ਮੀਟਿੰਗ ਦੌਰਾਨ ਠੇਕੇਦਾਰ ਸੁਰਿੰਦਰ ਸਿੰਘ ਭੁੱਲੇਵਾਲ ਰਾਠਾਂ, ਮੁਖ਼ਤਿਆਰ ਸਿੰਘ ਹੀਰ, ਡਾ. ਹਰਵਿੰਦਰ ਸਿੰਘ ਬਾਠ, ਦਰਸ਼ਨ ਸਿੰਘ ਪਿੰਕਾ, ਦਲਜੀਤ ਸਿੰਘ ਸਹੋਤਾ ਤੇ ਹੋਰ ਸ਼ਖ਼ਸੀਅਤਾਂ | ਤਸਵੀਰ : ਧਾਲੀਵਾਲ

ਪਿਛਲੀ ਖ਼ਬਰ ਪਿੰਡ ਕੈਰੇ ਨੂੰ ਵਿਧਾਇਕ ਘੁੰਮਣ ਵਲੋਂ 5 ਲੱਖ ਦਾ ਚੈੱਕ ਭੇਟ ਅਗਲੀ ਖ਼ਬਰ ਪ੍ਰਵਾਸੀ ਪੰਜਾਬੀ ਪੱਡਾ ਨਾਲ ਦੇਹਰੀਵਾਲ ਵੇਟ ਲਿਫ਼ਟਿੰਗ ਸੈਂਟਰ ਦੇ ਪ੍ਰਬੰਧਕ ਨੇ ਕੀਤੀ ਮੁਲਾਕਾਤ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।