07-09-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 01-02-2026

ਆਂਗਣਵਾੜੀ ਸੈਂਟਰ ਜਾਗਲਾਂ ਵਿਖੇ ਤਪਦਿਕ ਸੰਬੰਧੀ ਜਾਗਰੂਕਤਾ ਕੈਂਪ ਲਗਾਇਆ

ਅਜੀਤ ਡੈਸਕ 01-02-2026
ਪੱਸੀ ਕੰਢੀ, 31 ਜਨਵਰੀ (ਜਗਤਾਰ ਸਿੰਘ ਰਾਜਪਾਲਮਾ)-ਆਂਗਣਵਾੜੀ ਸੈਂਟਰ ਜਾਗਲਾਂ ਵਿਖੇ ਤਪਦਿਕ ਸੰਬੰਧੀ ਜਾਗਰੂਕਤਾ ਕੈਂਪ ਲਗਾਇਆ ਗਿਆ | ਇਸ ਇਸ ਸਮੇਂ ਸਿਹਤ ਕਰਮਚਾਰੀ ਰਾਜੀਵ ਰੋਮੀ ਨੇ ਦੱਸਿਆ ਕਿ ਟੀ.ਬੀ. ਮੁਕਤ ਭਾਰਤ ਅਭਿਆਨ ਅਧੀਨ ਭਾਰਤ ਨੂੰ ਟੀ .ਬੀ. ਮੁਕਤ ਕਰਨ ਦਾ ਟੀਚਾ ਮਿਥਿਆ ਗਿਆ ਹੈ | ਇਸ ਲਈ ਸਾਨੂੰ ਸਾਰਿਆਂ ਨੂੰ ਟੀ.ਬੀ. ਦੇ ਮੁੱਢਲੇ ਲੱਛਣਾਂ ਸਬੰਧੀ ਜਾਣਕਾਰੀ ਹੋਣੀ ਜ਼ਰੂਰੀ ਹੈ | ਉਨ੍ਹਾਂ ਨੇ ਦੱਸਿਆ ਕਿ ਦੋ ਜਾਂ ਦੋ ਹਫ਼ਤੇ ਤੋਂ ਜ਼ਿਆਦਾ ਖੰਘ, ਭਾਰ ਦਾ ਘਟਨਾ, ਭੁੱਖ ਦਾ ਘਟਨਾ, ਸ਼ਾਮ ਸਮੇਂ ਬੁਖ਼ਾਰ ਹੋਣਾ, ਬਲਗ਼ਮ ਦੇ ਨਾਲ ਖ਼ੂਨ ਆਉਣਾ, ਰਾਤ ਨੂੰ ਸੁੱਤੇ ਹੋਏ ਪਸੀਨਾ ਆਉਣਾ ਟੀ.ਬੀ. ਦੇ ਮੁੱਖ ਲੱਛਣ ਹਨ | ਜੇਕਰ ਕਿਸੇ ਵਿਅਕਤੀ ਨੂੰ ਅਜਿਹੇ ਲੱਛਣ ਹੋਣ ਤਾਂ ਤੁਰੰਤ ਨੇੜੇ ਦੀ ਸਿਹਤ ਸੰਸਥਾ ਵਿਚ ਐਕਸ ਰੇ ਅਤੇ ਟੈੱਸਟ ਕਰਵਾਉਣੇ ਚਾਹੀਦੇ ਹਨ | ਇਸ ਦੇ ਨਾਲ ਹੀ ਟੀ. ਬੀ. ਦੇ ਮਰੀਜ਼ ਨੂੰ ਖ਼ੁਰਾਕ ਖਾਣ ਲਈ ਹਰ ਮਹੀਨੇ 1000 ਰੁਪਏ ਦਿੱਤੇ ਜਾਂਦੇ ਹਨ | ਇਸ ਸਮੇਂ ਸਿਹਤ ਕਰਮਚਾਰੀ ਰਾਜੀਵ ਰੋਮੀ, ਸਰਪੰਚ ਮਮਤਾ ਦੇਵੀ, ਆਂਗਣਵਾੜੀ ਵਰਕਰ ਸੁਦੇਸ਼ ਕੁਮਾਰੀ, ਸਵਰਨ ਕੌਰ, ਦਲਜੀਤ ਕੌਰ ਪੰਚ, ਰੀਨਾ ਕੁਮਾਰੀ, ਸੁਨੀਤਾ ਦੇਵੀ ਆਸ਼ਾ ਵਰਕਰ ਅਤੇ ਪਿੰਡ ਵਾਸੀ ਹਾਜ਼ਰ ਸਨ |
ਪਿਛਲੀ ਖ਼ਬਰ ਸ੍ਰੀ ਗੁਰੂ ਹਰਿਕਿ੍ਸ਼ਨ ਪਬਲਿਕ ਸਕੂਲ ਨੰਦਾਚੌਰ ਵਿਖੇ ਇਨਾਮ ਵੰਡ ਸਮਾਗਮ ਕਰਵਾਇਆ ਅਗਲੀ ਖ਼ਬਰ ਨਸ਼ੇ ਦੀਆਂ ਗੋਲੀਆਂ ਸਮੇਤ ਵਿਅਕਤੀ ਕਾਬੂ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।