ਹੁਸ਼ਿਆਰਪੁਰ, 20 ਜਨਵਰੀ (ਨਰਿੰਦਰ ਸਿੰਘ ਬੱਡਲਾ)-ਸ੍ਰੀ ਸ਼ਿਵ ਮੰਦਰ ਮਾਊਾਟ ਐਵੀਨਿਊ, ਫਗਵਾੜਾ ਰੋਡ ਹੁਸ਼ਿਆਰਪੁਰ ਵਿਖੇ ਭਗਵਾਨ ਸ਼ਿਵ ਦੀ ਮੂਰਤੀ ਸਥਾਪਨਾ ਸੰਬੰਧੀ ਸਾਲਾਨਾ ਸੰਕੀਰਤਨ ਅਤੇ ਭੰਡਾਰਾ 24 ਜਨਵਰੀ ਦਿਨ ਸਨਿਚਰਵਾਰ ਨੂੰ ਕਰਵਾਇਆ ਜਾ ਰਿਹਾ ਹੈ | ਇਸ ਸੰਬੰਧੀ ਜਾਣਕਾਰੀ ਦਿੰਦਿਆਂ ਪ੍ਰਬੰਧਕਾਂ ਨੇ ਦੱਸਿਆ ਕਿ ਸੰਕੀਰਤਨ ਦੀ ਆਰੰਭਤਾ ਸ਼ਾਮ 5 ਵਜੇ ਹੋਵੇਗੀ ਅਤੇ ਸਮਾਪਤੀ ਰਾਤ 8:30 ਵਜੇ ਕੀਤੀ ਜਾਵੇਗੀ | ਉਨ੍ਹਾਂ ਦੱਸਿਆ ਕਿ ਇਸ ਮੌਕੇ ਚੰਦਨ ਐਂਡ ਪਾਰਟੀ ਵਲੋਂ ਭਗਵਾਨ ਸ਼ਿਵ ਦੀ ਮਹਿਮਾ ਦਾ ਗੁਣਗਾਨ ਕੀਤਾ ਜਾਵੇਗਾ |