25-11-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 21-01-2026

ਆਰ. ਐੱਮ. ਪੀ. ਆਈ. ਆਗੂ ਪਿ੍ੰਸੀਪਲ ਪਿਆਰਾ ਸਿੰਘ ਨੂੰ ਦਿੱਤੀ ਅੰਤਿਮ ਵਿਦਾਇਗੀ

ਅਜੀਤ ਡੈਸਕ 21-01-2026
ਮਾਹਿਲਪੁਰ, 20 ਜਨਵਰੀ (ਰਜਿੰਦਰ ਸਿੰਘ)-ਭਾਰਤੀ ਇਨਕਲਾਬੀ ਮਾਰਕਸਵਾਦੀ ਪਾਰਟੀ (ਆਰ. ਐਮ. ਪੀ. ਆਈ.) ਦੀ ਪੰਜਾਬ ਰਾਜ ਕਮੇਟੀ ਦੇ ਮੈਂਬਰ ਤੇ ਪਾਰਟੀ ਦੀ ਹੁਸ਼ਿਆਰਪੁਰ ਜ਼ਿਲ੍ਹਾ ਕਮੇਟੀ ਦੇ ਸਕੱਤਰ ਪਿ੍ੰਸੀਪਲ ਪਿਆਰਾ ਸਿੰਘ ਸਦੀਵੀ ਵਿਛੋੜਾ ਦੇ ਗਏ | ਉਨ੍ਹਾਂ ਦਾ ਅੰਤਿਮ ਸੰਸਕਾਰ ਉਨ੍ਹਾਂ ਦੇ ਪਿੰਡ ਅਛਰਵਾਲ ਵਿਖੇ ਲਾਲ ਝੰਡਿਆਂ ਦੀ ਸਲਾਮੀ ਹੇਠ ਕੀਤਾ ਗਿਆ | ਉਨ੍ਹਾਂ ਨਮਿਤ ਅੰਤਿਮ ਅਰਦਾਸ 25 ਜਨਵਰੀ ਨੂੰ ਪਿੰਡ ਅੱਛਰਵਾਲ ਵਿਖੇ ਹੋਵੇਗੀ | ਇਸ ਮੌਕੇ ਪਾਰਟੀ ਦੇ ਕੇਂਦਰੀ ਸਟੈਂਡਿੰਗ ਕਮੇਟੀ ਦੇ ਮੈਂਬਰ ਸਾਥੀ ਹਰਕੰਵਲ ਸਿੰਘ, ਪੰਜਾਬ ਰਾਜ ਕਮੇਟੀ ਪ.ਸ.ਸ.ਫ ਦੇ ਸੂਬਾ ਪ੍ਰਧਾਨ ਸਾਥੀ ਸਤੀਸ਼ ਰਾਣਾ, ਨੌਜਵਾਨ ਆਗੂ ਧਰਮਿੰਦਰ ਸਿੰਘ, ਸਾਥੀ ਗਿਆਨ ਸਿੰਘ ਗੁਪਤਾ, ਮਾ. ਰਛਪਾਲ ਸਿੰਘ ਜਲਵੇੜਾ, ਮੱਖਣ ਲੰਗੇਰੀ, ਰਾਮਜੀ ਦਾਸ, ਪਿ੍ਤਪਾਲ ਸਿੰਘ ਚੌਟਾਲਾ, ਮੱਖਣ ਸਿੰਘ ਵਾਹਿਦਪੁਰੀ, ਤਲਵਿੰਦਰ ਹੀਰ ਕਿਸਾਨ ਆਗੂ, ਮਲਕੀਤ ਬਾਹੋਵਾਲ, ਸਤਨਾਮ ਸਿੰਘ ਅਜਨਾਲਾ ਪ੍ਰਧਾਨ ਜਮਹੂਰੀ ਕਿਸਾਨ ਸਭਾ ਪਸਸਫ ਬਲਾਕ ਪ੍ਰਧਾਨ ਨਰਿੰਦਰ ਅਜਨੋਹਾ, ਅਮਰਜੀਤ ਕੁਮਾਰ, ਸ਼ਾਮ ਸੁੰਦਰ ਕਪੂਰ, ਪਰਮਜੀਤ ਕਾਤਿਬ, ਸਤਵਿੰਦਰ ਸਿੰਘ, ਅਰਵਿੰਦਰ ਸਿੰਘ, ਗੁਰਵਿੰਦਰ ਸਿੰਘ, ਸੁਨੀਲ ਸ਼ਰਮਾ, ਜਸਵਿੰਦਰ ਸਿੰਘ, ਸਗਲੀ ਰਾਮ, ਉਂਕਾਰ ਸਿੰਘ, ਹਰਮਨੋਜ ਕੁਮਾਰ, ਸੁਖਵਿੰਦਰ ਸਿੰਘ, ਪਰਮਜੀਤ ਸਿੰਘ, ਪਰਮਿੰਦਰ ਕੁਮਾਰ, ਕੁਲਵੰਤ ਸਿੰਘ, ਗਿਆਨ ਚੰਦ, ਸਤਨਾਮ ਸਿੰਘ, ਜੀਤ ਬਗਵਾਂਈ, ਰਘਵੀਰ ਸਿੰਘ ਕਲੋਆ, ਜਤਿੰਦਰ ਸਿੰਘ, ਬਖਤਾਵਰ ਸਿੰਘ, ਦਵਿੰਦਰ ਪਰਮਾਰ, ਸ਼ੇਰ ਜੰਗ ਬਹਾਦਰ ਸਿੰਘ, ਬਲਵੀਰ ਚੰਦ, ਮਹਿੰਦਰ ਪਾਲ, ਕੁਲਦੀਪ ਸਿੰਘ, ਤਰਸੇਮ ਲਾਲ, ਰਾਮ ਆਸਰਾ, ਸੰਤ ਰਾਮ, ਗੁਰਪਾਲ ਸਿੰਘ, ਬਲਵਿੰਦਰ ਰਾਮ, ਮਾ.ਹਰਭਜਨ ਸਿੰਘ ਅਜਨੋਹਾ, ਰਸ਼ਪਾਲ ਸਿੰਘ, ਕੁਲਵਰਨ ਸਿੰਘ ਸਮੇਤ ਅਧਿਆਪਕ-ਮੁਲਾਜ਼ਮ ਵਰਗ, ਵੱਖ ਵੱਖ ਜਥੇਵੰਦੀਆਂ ਦੇ ਆਗੂ, ਖੇਡ ਜਗਤ ਨਾਲ ਸਬੰਧਿਤ ਸ਼ਖ਼ਸੀਅਤਾਂ, ਰਾਜਨੀਤਿਕ, ਧਾਰਮਿਕ, ਸਿਆਸੀ ਆਗੂ ਸ਼ਾਮਲ ਹੋਏ |
ਪਿਛਲੀ ਖ਼ਬਰ ਜੀਆ ਲਾਲ ਮਿੱਤਲ ਸਕੂਲ ਦੀ ਵਿਦਿਆਰਥਣ ਸੀਰਤ ਲੂਨਾ ਨੇ ਰਾਸ਼ਟਰੀ ਪੱਧਰ 'ਤੇ ਜਿੱਤਿਆ ਤਗਮਾ ਅਗਲੀ ਖ਼ਬਰ ਇਨਡੋਰ ਸਟੇਡੀਅਮ ਹੁਸ਼ਿਆਰਪੁਰ 'ਚ ਮੁੱਕੇਬਾਜ਼ੀ ਮੁਕਾਬਲੇ ਸ਼ੁਰੂ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।