25-11-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 21-01-2026

ਇਨਡੋਰ ਸਟੇਡੀਅਮ ਹੁਸ਼ਿਆਰਪੁਰ 'ਚ ਮੁੱਕੇਬਾਜ਼ੀ ਮੁਕਾਬਲੇ ਸ਼ੁਰੂ

ਅਜੀਤ ਡੈਸਕ 21-01-2026
ਹੁਸ਼ਿਆਰਪੁਰ, 20 ਜਨਵਰੀ (ਬਲਜਿੰਦਰਪਾਲ ਸਿੰਘ)-ਇਨਡੋਰ ਸਟੇਡੀਅਮ ਹੁਸ਼ਿਆਰਪੁਰ ਵਿਖੇ 9ਵੇਂ ਜ਼ਿਲ੍ਹਾ ਪੱਧਰੀ ਮੁੱਕੇਬਾਜ਼ੀ ਮੁਕਾਬਲੇ ਸ਼ੁਰੂ ਹੋਏ | ਇਨ੍ਹਾਂ ਖੇਡ ਮੁਕਾਬਲਿਆਂ ਦਾ ਉਦਘਾਟਨ ਵਿਧਾਇਕ ਬ੍ਰਹਮ ਸ਼ੰਕਰ ਜਿੰਪਾ ਵਲੋਂ ਕੀਤਾ ਗਿਆ | ਪਹਿਲੇ ਦਿਨ ਕਰਵਾਏ ਗਏ ਮੁਕਾਬਲਿਆਂ ਦੇ ਨਤੀਜਿਆਂ 'ਚ ਸਬ ਜੂਨੀਅਰ ਦੇ ਕੁਆਟਰ ਫਾਈਨਲ ਦੇ 52 ਕਿੱਲੋ ਮੁਕਾਬਲੇ 'ਚ ਵੰਸ਼ ਰਾਣਾ ਵਿੱਦਿਆ ਮੰਦਰ ਸਕੂਲ ਹੁਸ਼ਿਆਰਪੁਰ ਨੇ ਨਵਦੀਪ ਕੁਮਾਰ ਨੂੰ ਹਰਾਇਆ | ਸਬ ਜੂਨੀਅਰ ਸੈਕਸ਼ਨ ਲੜਕੀਆਂ ਦੇ ਸੈਮੀਫਾਈਨਲ ਦੇ 58 ਕਿੱਲੋ ਮੁਕਾਬਲੇ 'ਚ ਪੀ.ਡੀ.ਆਰਿਆ ਸਕੂਲ ਦੇ ਸ਼ਰਿਆ ਨੇ ਯਾਸਮੀਨ ਕੌਰ ਨੂੰ ਹਰਾਇਆ | ਯੂਥ ਸੈਕਸ਼ਨ ਲੜਕੀਆਂ ਦੇ 60 ਕਿੱਲੋ ਦੇ ਮੁਕਾਬਲੇ 'ਚ ਡੀ.ਏ.ਵੀ. ਸਕੂਲ ਦੀ ਰਿਤਿਕਾ ਨੇ ਰਾਜਪ੍ਰੀਤ ਕੌਰ ਨੂੰ ਹਰਾਇਆ | ਲੜਕਿਆਂ ਦੇ ਸੈਮੀਫਾਈਨਲ ਮੁਕਾਬਲਿਆਂ ਦੇ 46 ਕਿੱਲੋ ਭਾਰ ਵਰਗ 'ਚ ਅਮਰ ਕਲੇਰ ਨੇ ਕਿ੍ਸ਼ਨਾ ਸ਼ਰਮਾ ਨੂੰ ਅਤੇ ਟੋਨੀ ਰੋਹਲ ਨੇ ਗੁਤੇਜ਼ ਵੀਰ ਅਕੈਡਮੀ ਨੂੰ ਹਰਾਇਆ | 49 ਕਿੱਲੋ ਦੇ ਮੁਕਾਬਲੇ 'ਚ ਰਾਹੁਲ ਨੇ ਅਨਮੋਲ ਕੁਮਾਰ ਨੂੰ ਅਤੇ 52 ਕਿੱਲੋ 'ਚ ਸੁਰਜੀਤ ਇੰਡੋਰੀਆ ਨੇ ਵੰਸ਼ ਰਾਣਾ ਨੂੰ ਹਰਾਇਆ | ਇਲਾਈਟ ਸੈਕਸ਼ਨ ਪੁਰਸ਼ ਦੇ 55 ਕਿੱਲੋ ਭਾਰ ਵਰਗ 'ਚ ਵੰਸ਼ ਰਾਣਾ ਨੇ ਵਿਕਾਸ ਨੂੰ ਹਰਾਇਆ ਅਤੇ ਸਬ ਜੂਨੀਅਰ ਸੈਕਸ਼ਨ ਲੜਕੇ ਦੇ 40 ਕਿੱਲੋ ਭਾਰ ਵਰਗ 'ਚ ਐਲ. ਮਨਜੋਤ ਕੁਮਾਰ ਨੇ ਰਿਤੇਸ਼ ਕੁਮਾਰ ਨੂੰ ਹਰਾਇਆ | ਇਸ ਮੌਕੇ ਜ਼ਿਲ੍ਹਾ ਹੁਸ਼ਿਆਰਪੁਰ ਮੁੱਕੇਬਾਜ਼ੀ ਦੇ ਪੈਟਰਨ ਕੁਨਾਲ ਚੌਧਰੀ, ਜਨਰਲ ਸਕੱਤਰ ਅਸ਼ੋਕ ਕੁਮਾਰ, ਰਾਜੇਸ਼ ਓਹਰੀ ਸੀਨੀਅਰ ਮੀਤ ਪ੍ਰਧਾਨ, ਮੀਤ ਪ੍ਰਧਾਨ ਅਸ਼ੋਕ ਬੱਗਾ, ਮਦਨ ਲਾਲ ਗਾਂਧੀ, ਕੋਚ ਹਰਜੰਗ ਸਿੰਘ, ਪਿ੍ੰ. ਸੁਰਿੰਦਰ ਸਿੰਘ, ਸੁਸ਼ੀਲ ਸ਼ਰਮਾ, ਭਾਰਤ ਭੂਸ਼ਣ, ਕੁਲਬੀਰ ਸਿੰਘ, ਰਾਜਿੰਦਰ ਕੁਮਾਰ ਆਦਿ ਹਾਜ਼ਰ ਸਨ |
ਪਿਛਲੀ ਖ਼ਬਰ ਆਰ. ਐੱਮ. ਪੀ. ਆਈ. ਆਗੂ ਪਿ੍ੰਸੀਪਲ ਪਿਆਰਾ ਸਿੰਘ ਨੂੰ ਦਿੱਤੀ ਅੰਤਿਮ ਵਿਦਾਇਗੀ ਅਗਲੀ ਖ਼ਬਰ ਸੰਤ ਬਾਬਾ ਗੁਰਦਿਆਲ ਸਿੰਘ ਵਲੋਂ ਸਾਲਾਨਾ ਗੁਰਮਤਿ ਸਮਾਗਮ ਦਾ ਪੋ੍ਰਗਰਾਮ ਪੱਤਰ ਜਾਰੀ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।