25-11-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 21-01-2026

ਨੰਬਰਦਾਰ ਯੂਨੀਅਨ ਟਾਂਡਾ ਵਲੋਂ ਐਸ. ਡੀ. ਐਮ. ਟਾਂਡਾ ਲਵਪ੍ਰੀਤ ਸਿੰਘ ਅÏਲਖ ਦਾ ਵਿਸ਼ੇਸ਼ ਸਵਾਗਤ

ਅਜੀਤ ਡੈਸਕ 21-01-2026
ਟਾਂਡਾ ਉੜਮੁੜ, 20 ਜਨਵਰੀ (ਦੀਪਕ ਬਹਿਲ)-ਨੰਬਰਦਾਰ ਯੂਨੀਅਨ ਟਾਂਡਾ ਵਲੋਂ ਐਸ. ਡੀ. ਐਮ. ਟਾਂਡਾ ਲਵਪ੍ਰੀਤ ਸਿੰਘ ਅÏਲਖ ਦਾ ਵਿਸ਼ੇਸ਼ ਸਵਾਗਤ ਡਵੀਜ਼ਨ ਪ੍ਰਧਾਨ ਨੰਬਰਦਾਰ ਲਖਵੀਰ ਸਿੰਘ ਦਵਾਖਰੀ, ਤਹਿਸੀਲ ਪ੍ਰਧਾਨ ਨੰਬਰਦਾਰ ਜਸਪਾਲ ਸਿੰਘ ਲੋਧੀਚੱਕ, ਕੈਸ਼ੀਅਰ ਨੰਬਰਦਾਰ ਦਰਬਾਰਾ ਸਿੰਘ ਮੂਨਕ ਖ਼ੁਰਦ, ਪ੍ਰੈੱਸ ਸਕੱਤਰ ਸੁਖਵਿੰਦਰ ਸਿੰਘ ਮੂਨਕ, ਨੰਬਰਦਾਰ ਇਕਬਾਲ ਸਿੰਘ ਸਾਬੀ ਮੂਨਕ ਕਲਾ ਦੀ ਅਗਵਾਈ ਵਿਚ ਨੰਬਰਦਾਰਾਂ ਵਲੋਂ ਕੀਤਾ ਗਿਆ | ਨੰਬਰਦਾਰਾਂ ਨੇ ਵਿਸ਼ੇਸ਼ ਮੁਲਾਕਾਤ ਕਰਦਿਆਂ ਐਸ. ਡੀ. ਐਮ. ਅÏਲਖ ਨੂੰ ਜੀ ਆਇਆਂ ਆਖਦਿਆਂ ਨੰਬਰਦਾਰਾਂ ਵਲੋਂ ਹਰ ਤਰ੍ਹਾਂ ਦਾ ਸਹਿਯੋਗ ਦੇਣ ਦਾ ਭਰੋਸਾ ਦਿੱਤਾ | ਐਸ. ਡੀ. ਐਮ. ਅÏਲਖ ਨੇ ਨੰਬਰਦਾਰ ਯੂਨੀਅਨ ਟਾਂਡਾ ਦੇ ਸਮੂਹ ਨੰਬਰਦਾਰਾਂ ਦਾ ਧੰਨਵਾਦ ਕਰਦਿਆਂ ਕਿਹਾ ਕਿ ਨੰਬਰਦਾਰਾਂ ਦਾ ਬਹੁਤ ਵੱਡਾ ਮਾਣ ਸਤਿਕਾਰ ਹੈ, ਜਿਨ੍ਹਾਂ ਦੀ ਜ਼ਮੀਨੀ ਪੱਧਰ 'ਤੇ ਤਸਦੀਕ ਕੀਤੀ ਰਿਪੋਰਟ ਸਰਕਾਰੀ ਦਫ਼ਤਰਾਂ 'ਚ ਪਹੁੰਚਦੀ ਹੈ ਜਿਸ ਨੂੰ ਸਰਕਾਰੀ ਤੇ ਪ੍ਰਾਈਵੇਟ ਦਫ਼ਤਰਾਂ 'ਚ ਮੰਨਿਆ ਜਾਂਦਾ ਹੈ | ਉਨ੍ਹਾਂ ਕਿਹਾ ਕਿ ਨੰਬਰਦਾਰਾ ਦੇ ਸਤਿਕਾਰ ਲਈ ਉਨ੍ਹਾਂ ਦਾ ਦਫ਼ਤਰ ਹਰ ਵੇਲੇ ਖੁੱਲ੍ਹਾ ਹੈ | ਇਸ ਮੌਕੇ ਨੰਬਰਦਾਰ ਲਖਬੀਰ ਸਿੰਘ, ਨੰਬਰਦਾਰ ਜਸਪਾਲ ਸਿੰਘ, ਨੰਬਰਦਾਰ ਦਰਬਾਰਾ ਸਿੰਘ, ਨੰਬਰਦਾਰ ਇਕਬਾਲ ਸਿੰਘ, ਨੰਬਰਦਾਰ ਹਜ਼ਾਰਾ ਸਿੰਘ ਬੋਲੇਵਾਲ, ਨੰਬਰਦਾਰ ਇੰਮਨਿੰਦਰ ਸਿੰਘ ਜੱਕੋਵਾਲ, ਨੰਬਰਦਾਰ ਗੁਰਸ਼ਰਨ ਸਿੰਘ, ਨੰਬਰਦਾਰ ਜੋਗਿੰਦਰ ਸਿੰਘ ਬੈਂਸ ਅਵਾਨ, ਨੰਬਰਦਾਰ ਸੱਤਪਾਲ ਸਿੰਘ ਦੁੱਗਲ, ਨੰਬਰਦਾਰ ਜਸਵਿੰਦਰ ਸਿੰਘ ਧਾਮੀਆ, ਨੰਬਰਦਾਰ ਜੋਗਿੰਦਰ ਸਿੰਘ, ਨੰਬਰਦਾਰ ਦਿਲਬਾਗ ਸਿੰਘ ਦੁੱਗਲ, ਨੰਬਰਦਾਰ ਪਾਲ ਸਿੰਘ, ਨੰਬਰਦਾਰ ਜਗਜੀਵਨ ਸਿੰਘ ਨਰਿਆਲ, ਨੰਬਰਦਾਰ ਬਲਦੇਵ ਸਿੰਘ ਤੋ ਇਲਾਵਾ ਹੋਰ ਨੰਬਰਦਾਰ ਹਾਜ਼ਰ ਸਨ |
ਪਿਛਲੀ ਖ਼ਬਰ ਅੱਜ ਬਿਜਲੀ ਬੰਦ ਰਹੇਗੀ ਅਗਲੀ ਖ਼ਬਰ ਨਗਰ ਕੌਂਸਲ ਵਲੋਂ ਬਿਨਾਂ ਫ਼ੀਸ ਭਰੇ ਸ਼ਹਿਰ 'ਚ ਲੱਗੇ ਮਸ਼ਹੂਰੀ ਤੇ ਵਧਾਈ ਸੰਦੇਸ਼ਾਂ ਦੇ ਬੋਰਡ ਉਤਾਰੇ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।