21-10-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 21-10-2026

ਆਰ.ਐਸ.ਐਸ. ਇਕ ਸੰਵਿਧਾਨ ਵਿਰੋਧੀ ਪੰਥ-ਰਾਹੁਲ

ਆਰ.ਐਸ.ਐਸ. ਇਕ ਸੰਵਿਧਾਨ ਵਿਰੋਧੀ ਪੰਥ-ਰਾਹੁਲ

ਅਜੀਤ ਡੈਸਕ 21-10-2026

ਨਵੀਂ ਦਿੱਲੀ, 20 ਅਕਤੂਬਰ (ਪੀ. ਟੀ. ਆਈ.)- ਕਾਂਗਰਸ ਆਗੂ ਰਾਹੁਲ ਗਾਂਧੀ ਨੇ ਮੰਗਲਵਾਰ ਨੂੰ ਆਰ.ਐਸ.ਐਸ. ‘ਤੇ ਨਿਸ਼ਾਨਾ ਸਾਧਦੇ ਹੋਏ ਦੋਸ਼ ਲਗਾਇਆ ਕਿ ਇਹ ਸਿਰਫ਼ ਮਰਦਾਂ ਦਾ ‘ਸੰਵਿਧਾਨ ਵਿਰੋਧੀ ਪੰਥ’ ਹੈ ਜੋ ਮੰਨਦਾ ਹੈ ਕਿ ਔਰਤਾਂ ਮਰਦਾਂ ਦੀ ਜਾਇਦਾਦ ਹਨ।ਲੋਕ ਸਭਾ ਵਿੱਚ ਵਿਰੋਧੀ ਧਿਰ ਦੇ ਆਗੂ ਨੇ ਇਹ ਵੀ ਕਿਹਾ ਕਿ ਉਹ ਸ਼ਿਵ-ਸ਼ਕਤੀ ਵਿਚ ਵਿਸ਼ਵਾਸ ਰੱਖਦੇ ਹਨ ਅਤੇ ਇਸੇ ਲਈ ਉਨ੍ਹਾਂ ਨੂੰ ਆਰ.ਐਸ.ਐਸ. ਨਾਲ ਲੜਨ ਵਿਚ ਬਹੁਤ ਖੁਸ਼ੀ ਮਿਲਦੀ ਹੈ। ਗਾਂਧੀ ਨੇ ‘ਐਕਸ’ ‘ਤੇ ਲਿਖਿਆ, ‘ਆਰ.ਐਸ.ਐਸ. ਸਿਰਫ਼ ਮਰਦਾਂ ਦਾ ਸੰਵਿਧਾਨ ਵਿਰੋਧੀ ਪੰਥ ਹੈ ਜੋ ਮੰਨਦਾ ਹੈ ਕਿ ਔਰਤਾਂ ਮਰਦਾਂ ਦੀ ਜਾਇਦਾਦ ਹਨ। ਮੈਂ ਸ਼ਿਵ-ਸ਼ਕਤੀ ਵਿਚ ਵਿਸ਼ਵਾਸ ਰੱਖਦਾ ਹਾਂ।’ ਸਾਬਕਾ ਕਾਂਗਰਸ ਪ੍ਰਧਾਨ ਨੇ ਕਿਹਾ, ‘ਇਸੇ ਲਈ ਮੈਨੂੰ ਉਨ੍ਹਾਂ ਨਾਲ ਲੜਨ ਵਿੱਚ ਬਹੁਤ ਖੁਸ਼ੀ ਮਿਲਦੀ ਹੈ। ਸਭ ਤੋਂ ਵਧੀਆ ਗੱਲ ਇਹ ਹੈ ਕਿ ਉਨ੍ਹਾਂ ਦੀਆਂ ਬਹੁਤ ਸਾਰੀਆਂ ‘ਆਪਣੀਆਂ’ ਔਰਤਾਂ ਮੇਰੇ ਨਾਲ ਹਨ।’ ਗਾਂਧੀ ਦੀਆਂ ਇਹ ਟਿੱਪਣੀਆਂ ਰਾਸ਼ਟਰੀ ਸਵੈਮ ਸੇਵਕ ਸੰਘ (ਆਰ.ਐਸ.ਐਸ.) ਦੇ ਸਥਾਪਨਾ ਦਿਵਸ ‘ਤੇ ਆਈਆਂ ਹਨ।

ਪਿਛਲੀ ਖ਼ਬਰ ਦਿੱਲੀ ’ਚ 30 ਫੁੱਟ ਉੱਚਾ ਕਾਕਰੋਚ ਦਾ ਪੁਤਲਾ ਸਾੜਿਆ ਅਗਲੀ ਖ਼ਬਰ ਪੱਛਮੀ ਏਸ਼ੀਆ ਦੀ ਸਥਿਤੀ ਡੂੰਘੀ ਚਿੰਤਾ ਦਾ ਵਿਸ਼ਾ-ਜੈਸ਼ੰਕਰ ਯੂ.ਏ.ਈ. ਦੇ ਆਪਣੇ ਹਮਰੁਤਬਾ ਸ਼ੇਖ ਅਬਦੁੱਲਾ ਬਿਨ ਜ਼ਾਇਦ ਅਲ...

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।