05-10-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 05-10-2026

ਮੁੱਖ ਚੋਣ ਕਮਿਸ਼ਨਰ ਖ਼ਿਲਾਫ਼ ਲੋਕ ਰੋਹ ਵਧਿਆ-ਮੁੰਬਈ ’ਚ ਸ਼ਿਵ ਸੈਨਾ ਵਲੋਂ ਪ੍ਰਦਰਸ਼ਨ

ਮੁੰਬਈ, 4 ਅਕਤੂਬਰ (ਪੀ.ਟੀ.ਆਈ.)-ਮੁੱਖ ਚੋਣ ਕਮਿਸ਼ਨਰ ਗਿਆਨੇਸ਼ ਕੁਮਾਰ ਖ਼ਿਲਾਫ਼ ਲੋਕ ਰੋਹ ਹੋਰ ਤਿੱਖਾ ਹੋ ਗਿਾ ਹੈ। ਦਿੱਲੀ ’ਚ ਜਾਰੀ ਪ੍ਰਦਰਸ਼ਨਾਂ ਤੋਂ ਬਾਅਦ ਅੱਜ ਮੁੰਬਈ ਵਿਖੇ ਸ਼ਿਵ ਸੈਨਾ (ਯੂ.ਬੀ.ਟੀ.) ਵਲੋਂ ਮਹਾਰਾਸ਼ਟਰ ...

ਅਜੀਤ ਡੈਸਕ 05-10-2026

ਮੁੰਬਈ, 4 ਅਕਤੂਬਰ (ਪੀ.ਟੀ.ਆਈ.)-ਮੁੱਖ ਚੋਣ ਕਮਿਸ਼ਨਰ ਗਿਆਨੇਸ਼ ਕੁਮਾਰ ਖ਼ਿਲਾਫ਼ ਲੋਕ ਰੋਹ ਹੋਰ ਤਿੱਖਾ ਹੋ ਗਿਾ ਹੈ। ਦਿੱਲੀ ’ਚ ਜਾਰੀ ਪ੍ਰਦਰਸ਼ਨਾਂ ਤੋਂ ਬਾਅਦ ਅੱਜ ਮੁੰਬਈ ਵਿਖੇ ਸ਼ਿਵ ਸੈਨਾ (ਯੂ.ਬੀ.ਟੀ.) ਵਲੋਂ ਮਹਾਰਾਸ਼ਟਰ ਨਵਨਿਰਮਾਣ ਸੈਨਾ (ਐਮ. ਐਨ. ਐਸ.) ਨਾਲ ਮਿਲ ਕੇ ਰੋਸ ਪ੍ਰਦਰਸ਼ਨ ਕੀਤਾ ਗਿਆ। ਸ਼ਿਵ ਸੈਨਾ (ਯੂ.ਬੀ.ਟੀ.) ਮੁਖੀ ਊਧਵ ਠਾਕਰੇ ਨੇ ਦੋਸ਼ ਲਾਇਆ ਹੈ ਕਿ ਮੁੱਖ ਚੋਣ ਕਮਿਸ਼ਨਰ ਗਿਆਨੇਸ਼ ਕੁਮਾਰ ਸੱਤਾਧਾਰੀ ਭਾਜਪਾ ਦਾ “ਹਥਿਆਰ” ਹਨ, ਜਦਕਿ ਐਮ.ਐਨ.ਐਸ. ਆਗੂ ਰਾਜ ਠਾਕਰੇ ਨੇ ਮਹਾਰਾਸ਼ਟਰ ’ਚ ਵੋਟਰ ਸੂਚੀਆਂ ਦੀ ਵਿਸ਼ੇਸ਼ ਗਹਿਰਾਈ ਵਾਲੀ ਸੋਧ ਨੂੰ ਰੱਦ ਕਰਨ ਦੀ ਮੰਗ ਕੀਤੀ। ਠਾਕਰੇ ਭਰਾਵਾਂ ਨੇ ਮੁੰਬਈ ’ਚ ਸੀ.ਈ.ਸੀ.ਦੇ ਖ਼ਿਲਾਫ਼ ਵਿਰੋਧ ਮਾਰਚ ਦੀ ਅਗਵਾਈ ਕੀਤੀ, ਜੋ ਇੱਕ ਰੈਲੀ ਵਿੱਚ ਸਮਾਪਤ ਹੋਇਆ, ਜਿਸ ਵਿਚ ਕਾਂਗਰਸ ਆਗੂ ਬਾਲਾਸਾਹਿਬ ਥੋਰਾਤ ਅਤੇ ਵਿਜੈ ਵਡੇੱਟੀਵਾਰ ਦੇ ਨਾਲ-ਨਾਲ ਸ਼ਰਦ ਪਵਾਰ ਦੀ ਅਗਵਾਈ ਵਾਲੀ ਐਨ.ਸੀ.ਪੀ. (ਐਸ.ਪੀ.) ਦੇ ਜਯੰਤ ਪਾਟਿਲ, ਸਸ਼ੀਕਾਂਤ ਸ਼ਿੰਦੇ, ਜਿਤੇਂਦਰ ਅਵਹਾਡ ਅਤੇ ਅਨਿਲ ਦੇਸ਼ਮੁਖ ਨੇ ਵੀ ਸ਼ਿਰਕਤ ਕੀਤੀ। ਮਹਾਰਾਸ਼ਟਰ ਨਵਨਿਰਮਾਣ ਸੈਨਾ (ਐਮ.ਐਨ.ਐਸ.) ਮੁਖੀ ਨੇ ਮੰਗ ਕੀਤੀ ਕਿ ਦੇਸ਼ ਵਿਚ ਭਵਿੱਖ ਦੀਆਂ ਚੋਣਾਂ ਬੈਲਟ ਪੇਪਰ ਰਾਹੀਂ ਕਰਵਾਈਆਂ ਜਾਣ। ਉਨ੍ਹਾਂ ਨੇ ਮਹਾਰਾਸ਼ਟਰ ਵਿਚ ਵੋਟਰ ਸੂਚੀਆਂ ਦੀ ਵਿਸ਼ੇਸ਼ ਗਹਿਰਾਈ ਵਾਲੀ ਸੋਧ ਨੂੰ ਰੱਦ ਕਰਨ ਦੀ ਵੀ ਮੰਗ ਕੀਤੀ। ਉੱਧਵ ਠਾਕਰੇ ਨੇ ਪੁੱਛਿਆ ਕਿ ਜੇਕਰ ਐਸ.ਆਈ.ਆਈ. ਬੰਗਲਾਦੇਸ਼ੀਆਂ ਨੂੰ ਵੋਟਰ ਸੂਚੀ ਵਿਚੋਂ ਕੱਢਣ ਲਈ ਕਰਵਾਈ ਗਈ ਸੀ, ਤਾਂ ਸਰਕਾਰ ਨੇ ਦੇਸ਼ ਵਿੱਚ ਗੈਰ-ਕਾਨੂੰਨੀ ਤੌਰ ‘ਤੇ ਰਹਿ ਰਹੇ ਕਿੰਨੇ ਬੰਗਲਾਦੇਸ਼ੀਆਂ ਨੂੰ ਲੱਭਿਆ।  ‘ਗਿਆਨੇਸ਼ ਕੁਮਾਰ ਭਾਜਪਾ ਦਾ ਹਥਿਆਰ ਹਨ,’ ਸਾਬਕਾ ਮੁੱਖ ਮੰਤਰੀ ਨੇ ਦੋਸ਼ ਲਾਇਆ। ਕਾਂਗਰਸ ਦੇ ਸੀਨੀਅਰ ਆਗੂ ਥੋਰਾਤ ਨੇ ਕਿਹਾ ਕਿ ਲੋਕ ਸਭਾ ਵਿਚ ਵਿਰੋਧੀ ਧਿਰ ਦੇ ਆਗੂ ਰਾਹੁਲ ਗਾਂਧੀ ਲੰਬੇ ਸਮੇਂ ਤੋਂ ‘ਵੋਟ ਚੋਰੀ’ ਬਾਰੇ ਗੱਲ ਕਰ ਰਹੇ ਹਨ ਅਤੇ ਸਬੂਤ ਵੀ ਪੇਸ਼ ਕਰ ਚੁੱਕੇ ਹਨ। ‘ਹੁਣ ਉਹ ਸਬੂਤ ਚੋਣ ਕਮਿਸ਼ਨ ਰਾਹੀਂ ਸਾਹਮਣੇ ਆ ਗਿਆ ਹੈ। ਭਾਜਪਾ ਸੱਤਾ ਲਈ ਕੁਝ ਵੀ ਕਰ ਸਕਦੀ ਹੈ,’ ਉਨ੍ਹਾਂ ਨੇ ਸਿਖਰਲੇ ਚੋਣ ਪੈਨਲ ਦੇ ਮੈਂਬਰਾਂ ਦੀ ਨਿਯੁਕਤੀ ਦੇ ਤਰੀਕੇ ਦੀ ਆਲੋਚਨਾ ਕੀਤੀ। 

ਇੰਡੀਆ ਗੇਟ-ਜੰਤਰ ਮੰਤਰ ਵਿਰੋਧ ਪ੍ਰਦਰਸ਼ਨ ਦੌਰਾਨ ‘ਆਪ’ ਨੇਤਾਵਾਂ ਤੇ ਕਾਰਕੁਨਾਂ ਨੂੰ ਹਿਰਾਸਤ ’ਚ ਲਿਆ
ਆਮ ਆਦਮੀ ਪਾਰਟੀ (ਆਪ) ਦੇ ਦਰਜਨ ਤੋਂ ਵੱਧ ਨੇਤਾਵਾਂ ਤੇ ਵਰਕਰਾਂ ਨੂੰ ਪੁਲਿਸ ਨੇ ਉਸ ਸਮੇਂ ਹਿਰਾਸਤ ’ਚ ਲੈ ਲਿਆ ਜਦੋਂ ਉਹ ਮੁੱਖ ਚੋਣ ਕਮਿਸ਼ਨਰ ਗਿਆਨੇਸ਼ ਕੁਮਾਰ ਦੇ ਅਸਤੀਫ਼ੇ ਦੀ ਮੰਗ ਨੂੰ ਲੈ ਕੇ ਇੰਡੀਆ ਗੇਟ ’ਤੇ ਰੋਸ ਪ੍ਰਦਰਸ਼ਨ ਕਰ ਰਹੇ ਸਨ। ‘ਆਪ’ ਨੇ ਕਿਹਾ ਕਿ ਹਿਰਾਸਤ ’ਚ ਲਏ ਗਏ ਲੋਕਾਂ ’ਚ ਪਾਰਟੀ ਦੀ ਦਿੱਲੀ ਇਕਾਈ ਦੇ ਮੁਖੀ ਸੌਰਭ ਭਾਰਦਵਾਜ, ਵਿਧਾਇਕ ਸੰਜੀਵ ਝਾਅ, ਕੁਲਦੀਪ ਕੁਮਾਰ ਤੇ 25 ਪਾਰਟੀ ਵਰਕਰ ਸ਼ਾਮਿਲ ਸਨ। ਪੁਲਿਸ ਅਧਿਕਾਰੀ ਨੇ ਦੱਸਿਆ ਕਿ ਪ੍ਰਦਰਸ਼ਨ ਦੌਰਾਨ ‘ਆਪ’ ਦੇ ਘੱਟੋ-ਘੱਟ 25 ਵਰਕਰਾਂ ਨੂੰ ਹਿਰਾਸਤ ਵਿਚ ਲਿਆ ਗਿਆ।
ਪਿਛਲੀ ਖ਼ਬਰ ਹਰੇਕ ਮਾਂ ਤੇ ਭੈਣ ‘ਮਾਵਾਂ-ਧੀਆਂ ਸਤਿਕਾਰ ਯੋਜਨਾ’ ਦੀ ਬ੍ਰਾਂਡ ਅੰਬੈਸਡਰ-ਮੁੱਖ ਮੰਤਰੀ ਕਿਹਾ, ਔਰਤਾਂ ਦੇ ਖਾਤਿਆਂ ’ਚ ਸਨਮਾ... ਅਗਲੀ ਖ਼ਬਰ ਕੇਰਲਮ ਸਰਕਾਰ ਵਲੋਂ ਮੁੱਖ ਚੋਣ ਕਮਿਸ਼ਨਰ ਗਿਆਨੇਸ਼ ਕੁਮਾਰ ਵਿਰੁੱਧ ਵਿਜੀਲੈਂਸ ਜਾਂਚ ਦੇ ਹੁਕਮ ਸੜਕ ਪ੍ਰਾਜੈਕਟ ’ਚ ਭ੍ਰਿਸ਼ਟਾ...

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।