ਨਵੀਂ ਦਿੱਲੀ, 25 ਸਤੰਬਰ (ਪੀ. ਟੀ. ਆਈ.)-ਪੰਜਾਬ ਦੇ ਸਾਬਕਾ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੇ ਸ਼ੁੱਕਰਵਾਰ ਨੂੰ ਕਿਹਾ ਕਿ ਆਪਣੀ ਪਾਰਟੀ (ਭਾਜਪਾ) ਨੂੰ ਇਹ ਦੱਸਣਾ ਉਨ੍ਹਾਂ ਦਾ ਫਰਜ਼ ਹੈ ਕਿ ਉਹ ਪੰਜਾਬ ਬਾਰੇ ਕੀ ਸੋਚਦੇ ਹਨ ਅਤੇ ਇਸਦਾ ਮਤਲਬ ਇਹ ਨਹੀਂ ਹੈ ਕਿ ਉਹ ਪਾਰਟੀ ਛੱਡ ਰਹੇ ਹਨ। ਉਨ੍ਹਾਂ ਇਹ ਵੀ ਕਿਹਾ ਕਿ ਉਹ “ਔਖੇ ਦੌਰ” ’ਚੋਂ ਲੰਘ ਰਹੇ ਹਨ ਪਰ ਇਸ ਬਾਰੇ ਹੋਰ ਵਿਸਥਾਰ ’ਚ ਨਹੀਂ ਦੱਸਿਆ। ਉਨ੍ਹਾਂ ਕਿਹਾ ਕਿ ਉਹ 84 ਸਾਲਾਂ ਦੇ ਹਨ ਪਰ ਅਜੇ ਬੁੱਢੇ ਨਹੀਂ ਹੋਏ; ਉਨ੍ਹਾਂ ਨੇ ਮੋਰਾਰਜੀ ਦੇਸਾਈ ਦੀ ਉਦਾਹਰਣ ਦਿੱਤੀ ਜੋ ਬਹੁਤ ਵੱਡੀ ਉਮਰ ’ਚ ਪ੍ਰਧਾਨ ਮੰਤਰੀ ਬਣੇ ਸਨ। ਸਾਬਕਾ ਕ੍ਰਿਕਟਰ ਬਿਸ਼ਨ ਸਿੰਘ ਬੇਦੀ ਦੀ ਯਾਦ ’ਚ ਲਿਖੀ ਕਿਤਾਬ “ਬਿਸ਼ਨ ਵਿਦ ਲਵ” ਦੀ ਘੁੰਢ-ਚੁਕਾਈ ਮੌਕੇ ਸ਼ਾਮਿਲ ਹੋਏ ਸਨ। ਇਸ ਮੌਕੇ ਮੌਜੂਦ ਜੰਮੂ-ਕਸ਼ਮੀਰ ਦੇ ਸਾਬਕਾ ਮੁੱਖ ਮੰਤਰੀ ਫਾਰੂਕ ਅਬਦੁੱਲਾ ਨੇ ਕਿਹਾ ਕਿ ਉਹ ਚਾਹੁੰਦੇ ਹਨ ਕਿ ਅਮਰਿੰਦਰ ਸਿੰਘ ਇਕ ਵਾਰ ਫਿਰ ਮੁੱਖ ਮੰਤਰੀ ਬਣਨ। ਜਦੋਂ ਉਨ੍ਹਾਂ ਤੋਂ ਪੁੱਛਿਆ ਗਿਆ ਕਿ ਉਹ ਭਾਜਪਾ ਤੋਂ ਨਾਰਾਜ਼ ਕਿਉਂ ਹਨ, ਤਾਂ ਉਨ੍ਹਾਂ ਕਿਹਾ ਕਿ ਮੈਂ ਪੰਜਾਬ ਦੀ ਰਾਜਨੀਤੀ ’ਚ 60 ਸਾਲ ਬਿਤਾਏ ਹਨ। ਕੁਝ ਲੋਕ ਸਾਡੇ ਬਾਅਦ ਆਏ ਅਤੇ ਉਨ੍ਹਾਂ ਨੂੰ ਇੱਕ ਸਾਲ ਵੀ ਨਹੀਂ ਹੋਇਆ... ਅਸੀਂ ਇੰਨੇ ਸਾਲਾਂ ’ਚ ਪੰਜਾਬ ਦੇ ਹਾਲਾਤ ਦੇਖੇ ਹਨ, ਪਰ ਉਨ੍ਹਾਂ ਨੇ ਸਾਨੂੰ ਪੁੱਛਿਆ ਤੱਕ ਨਹੀਂ।” “ਉਨ੍ਹਾਂ ਨੂੰ ਆਪਣੇ ਵਿਚਾਰ ਅਤੇ ਭਾਵਨਾਵਾਂ ਦੱਸਣਾ ਮੇਰਾ ਫਰਜ਼ ਹੈ। ਮੈਂ ਇਹ ਨਹੀਂ ਕਿਹਾ ਕਿ ਕਾਂਗਰਸ ਜਾਂ ਭਾਜਪਾ ’ਚ ਹੁਣ ਮੇਰੀ ਕੋਈ ਅਹਿਮੀਅਤ ਨਹੀਂ ਰਹੀ। ਜਦੋਂ ਮੈਂ ਕਾਂਗਰਸ ਵਿੱਚ ਸੀ, ਤਾਂ ‘ਆਪਰੇਸ਼ਨ ਬਲੂ ਸਟਾਰ’ ਕਾਰਨ ਮੈਂ ਅਕਾਲੀ ਦਲ ’ਚ ਵੀ ਚਲਾ ਗਿਆ ਸੀ ਅਤੇ ਬਾਅਦ ’ਚ ਕਾਂਗਰਸ ’ਚ ਵਾਪਸ ਆ ਗਿਆ ਸੀ। ਇਸ ਦਾ ਇਹ ਮਤਲਬ ਨਹੀਂ ਹੈ ਕਿ ਮੈਂ ਹੁਣ ਪਾਰਟੀ ਛੱਡ ਕੇ ਕਿਸੇ ਹੋਰ ਪਾਰਟੀ ’ਚ ਸ਼ਾਮਿਲ ਹੋ ਜਾਵਾਂਗਾ।
ਭਾਜਪਾ ਨੂੰ ਆਪਣੇ ਵਿਚਾਰ ਦੱਸਣ ਦਾ ਮਤਲਬ ਪਾਰਟੀ ਛੱਡਣਾ ਨਹੀਂ ਹੈ-ਕੈਪਟਨ
ਨਵੀਂ ਦਿੱਲੀ, 25 ਸਤੰਬਰ (ਪੀ. ਟੀ. ਆਈ.)-ਪੰਜਾਬ ਦੇ ਸਾਬਕਾ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੇ ਸ਼ੁੱਕਰਵਾਰ ਨੂੰ ਕਿਹਾ ਕਿ ਆਪਣੀ ਪਾਰਟੀ (ਭਾਜਪਾ) ਨੂੰ ਇਹ ਦੱਸਣਾ ਉਨ੍ਹਾਂ ਦਾ ਫਰਜ਼ ਹੈ ਕਿ ਉਹ ਪੰਜਾਬ ਬਾਰੇ ਕੀ ਸੋਚਦੇ ਹਨ ਅਤੇ ਇਸਦਾ ਮਤਲਬ ਇਹ ਨਹੀਂ ਹੈ ਕਿ ...
ਅਜੀਤ ਡੈਸਕ
26-09-2026