24-09-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 24-09-2026

ਲੱਦਾਖ ਦੇ ਉਪ-ਰਾਜਪਾਲ ਵਲੋਂ ਲੇਹ ਹਿੰਸਾ ਮਾਮਲੇ ’ਚ 20 ਵਿਅਕਤੀਆਂ ਖ਼ਿਲਾਫ਼ ਕੇਸ ਵਾਪਸ ਲੈਣ ਦਾ ਐਲਾਨ

ਲੇਹ/ਜੰਮੂ, 23 ਸਤੰਬਰ (ਪੀ.ਟੀ.ਆਈ.)-ਲੱਦਾਖ ਦੇ ਉਪ-ਰਾਜਪਾਲ ਵਿਨੈ ਕੁਮਾਰ ਸਕਸੈਨਾ ਨੇ ਪਿਛਲੇ ਸਾਲ 24 ਸਤੰਬਰ ਨੂੰ ਲੇਹ ’ਚ ਹੋਈ ਹਿੰਸਾ ਦੇ ਸਬੰਧ ’ਚ ਮਾਮਲਾ ਦਰਜ ਕੀਤੇ ਗਏ 20 ਵਿਅਕਤੀਆਂ ਖ਼ਿਲਾਫ਼ ਅਪਰਾਧਿਕ ਕੇਸ ਵਾਪਸ ਲੈਣ ਦਾ ਐਲਾਨ ...

ਅਜੀਤ ਡੈਸਕ 24-09-2026

ਲੇਹ/ਜੰਮੂ, 23 ਸਤੰਬਰ (ਪੀ.ਟੀ.ਆਈ.)-ਲੱਦਾਖ ਦੇ ਉਪ-ਰਾਜਪਾਲ ਵਿਨੈ ਕੁਮਾਰ ਸਕਸੈਨਾ ਨੇ ਪਿਛਲੇ ਸਾਲ 24 ਸਤੰਬਰ ਨੂੰ ਲੇਹ ’ਚ ਹੋਈ ਹਿੰਸਾ ਦੇ ਸਬੰਧ ’ਚ ਮਾਮਲਾ ਦਰਜ ਕੀਤੇ ਗਏ 20 ਵਿਅਕਤੀਆਂ ਖ਼ਿਲਾਫ਼ ਅਪਰਾਧਿਕ ਕੇਸ ਵਾਪਸ ਲੈਣ ਦਾ ਐਲਾਨ ਕੀਤਾ। ਸਕਸੈਨਾ ਨੇ ‘ਐਕਸ’ ’ਤੇ ਇਕ ਪੋਸਟ ’ਚ ਕਿਹਾ ਕਿ ਲੱਦਾਖ ’ਚ ਸ਼ਾਂਤੀ, ਜਨਤਕ ਅਮਨ ਤੇ ਸਮਾਜਿਕ ਸਦਭਾਵਨਾ ਦੇ ਵੱਡੇ ਹਿੱਤ ’ਚ ਮੈਂ ਪਿਛਲੇ ਸਾਲ 24 ਸਤੰਬਰ ਨੂੰ ਲੇਹ ’ਚ ਵਾਪਰੀ ਮੰਦਭਾਗੀ ਹਿੰਸਾ ਨਾਲ ਸਬੰਧਤ 20 ਵਿਅਕਤੀਆਂ ਖ਼ਿਲਾਫ਼ ਦਰਜ ਅਪਰਾਧਿਕ ਮਾਮਲੇ ਵਾਪਸ ਲੈਣ ਨੂੰ ਮਨਜ਼ੂਰੀ ਦੇ ਦਿੱਤੀ ਹੈ। ਉਨ੍ਹਾਂ ਦੱਸਿਆ ਕਿ ਵਿਆਪਕ ਸਮੀਖਿਆ ਤੋਂ ਬਾਅਦ ਲੱਦਾਖ ਪੁਲਿਸ ਨੇ ਲੇਹ ਥਾਣੇ ’ਚ ਦਰਜ ਐੱਫ.ਆਈ.ਆਰ. ਨੰਬਰ 144/2005 ਵਿੱਚ 20 ਵਿਅਕਤੀਆਂ ਸਬੰਧੀ ਕੇਸ ਬੰਦ ਕਰਨ ਦੀ ਰਿਪੋਰਟ ਦੀ ਸਿਫ਼ਾਰਸ਼ ਕੀਤੀ ਸੀ। ਇਹ ਕਾਰਵਾਈ ਭਾਰਤੀ ਨਾਗਰਿਕ ਸੁਰੱਖਿਆ ਸੰਹਿਤਾ (ਬੀ.ਐੱਨ.ਐੱਸ.ਐੱਸ.) ਦੀ ਧਾਰਾ 360 ਤਹਿਤ ਕੀਤੀ ਗਈ।

ਪਿਛਲੀ ਖ਼ਬਰ ਅੰਤਰਰਾਸ਼ਟਰੀ ਪ੍ਰਣਾਲੀ ਟੁੱਟ ਚੁੱਕੀ, ਭਾਰਤ-ਪਾਕਿ ਵਰਗੇ ਵਿਵਾਦ ਹੱਲ ਕਰਨ ’ਚ ਅਸਮਰੱਥ-ਰੂਬੀਓ ਅਗਲੀ ਖ਼ਬਰ ਜਸਟਿਸ ਜੈਸ਼੍ਰੀ ਠਾਕੁਰ ਦੇ ਪੰਜਾਬ-ਹਰਿਆਣਾ ਬਾਰ ਕੌਂਸਲ ਵਿਚ ਕੋ-ਆਪਸ਼ਨ ਬਾਰੇ ਇਤਰਾਜ਼ ਨੂੰ ਸੁਪਰੀਮ ਕੋਰਟ ਨੇ ਕੀਤਾ ਖ਼ਾਰਜ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।