08-09-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 08-09-2026

ਪੁਲਾੜ ਖੇਤਰ ’ਚ ਸਹਿਯੋਗ ਤੋਂ ਅੱਗੇ ਵਧ ਰਹੇ ਹਨ ਭਾਰਤ ਤੇ ਅਮਰੀਕਾ-ਸਰਜੀਓ ਗੋਰ

ਪੁਲਾੜ ਖੇਤਰ ’ਚ ਸਹਿਯੋਗ ਤੋਂ ਅੱਗੇ ਵਧ ਰਹੇ ਹਨ ਭਾਰਤ ਤੇ ਅਮਰੀਕਾ-ਸਰਜੀਓ ਗੋਰ

ਅਜੀਤ ਡੈਸਕ 08-09-2026

ਬੈਂਗਲੁਰੂ, 7 ਸਤੰਬਰ (ਪੀ.ਟੀ.ਆਈ.)-ਭਾਰਤ ’ਚ ਅਮਰੀਕੀ ਰਾਜਦੂਤ ਸਰਜੀਓ ਗੋਰ ਨੇ ਕਿਹਾ ਹੈ ਕਿ ਸੰਯੁਕਤ ਰਾਜ ਅਮਰੀਕਾ ਤੇ ਭਾਰਤ ਪੁਲਾੜ ਖੇਤਰ ’ਚ ਸਹਿਯੋਗ ਤੋਂ ਅੱਗੇ ਵਧ ਕੇ “ਸਹਿ-ਸਿਰਜਣਾ” ਵੱਲ ਵਧ ਰਹੇ ਹਨ। ਦੋਵੇਂ ਦੇਸ਼ ਸਾਂਝੇ ਤੌਰ ’ਤੇ ਯੰਤਰਾਂ ਨੂੰ ਡਿਜ਼ਾਈਨ ਕਰ ਰਹੇ ਹਨ, ਸਟਾਰਟਅੱਪਸ ਨੂੰ ਫੰਡ ਦੇ ਰਹੇ ਹਨ ਤੇ ਮਨੁੱਖੀ ਖੋਜ ਦੇ ਭਵਿੱਖ ਦਾ ਸਹਿ-ਲੇਖਨ ਕਰ ਰਹੇ ਹਨ। ਉਹ ਬੈਂਗਲੁਰੂ ਸਪੇਸ ਐਕਸਪੋ (ਬੀ.ਐਸ.ਐਕਸ.) ਦੇ 9ਵੇਂ ਐਡੀਸ਼ਨ ਦੇ ਉਦਘਾਟਨੀ ਸਮਾਰੋਹ ’ਚ ਬੋਲ ਰਹੇ ਸਨ। ਹਾਲ ਹੀ ’ਚ ਬੈਂਗਲੁਰੂ ’ਚ ਕਰਵਾਏ 9ਵੇਂ ਯੂ.ਐਸ.-ਇੰਡੀਆ ਸਿਵਲ ਸਪੇਸ ਜੁਆਇੰਟ ਵਰਕਿੰਗ ਗਰੁੱਪ ਦਾ ਹਵਾਲਾ ਦਿੰਦੇ ਹੋਏ ਅਮਰੀਕੀ ਰਾਜਦੂਤ ਨੇ ਕਿਹਾ ਕਿ ਉਨ੍ਹਾਂ ਚਰਚਾਵਾਂ ਨੇ ਪੁਸ਼ਟੀ ਕੀਤੀ ਹੈ ਕਿ ਸਾਡੀ ਭਾਈਵਾਲੀ ਹੁਣ ਸਿਰਫ਼ ਸਹਿਯੋਗ ਬਾਰੇ ਨਹੀਂ ਹੈ; ਇਹ ਸਹਿ-ਸਿਰਜਣਾ ਬਾਰੇ ਹੈ। ਉਨ੍ਹਾਂ ਕਿਹਾ ਕਿ ਅਸੀਂ ਹੁਣ ਸਿਰਫ਼ ਡੇਟਾ ਸਾਂਝਾ ਨਹੀਂ ਕਰ ਰਹੇ ਹਾਂ; ਅਸੀਂ ਯੰਤਰਾਂ ਨੂੰ ਸਹਿ-ਡਿਜ਼ਾਈਨ ਕਰ ਰਹੇ ਹਾਂ, ਸਟਾਰਟਅੱਪਸ ਨੂੰ ਸਹਿ-ਫੰਡ ਦੇ ਰਹੇ ਹਾਂ ਤੇ ਮਨੁੱਖੀ ਖੋਜ ਦੇ ਭਵਿੱਖ ਦਾ ਸਹਿ-ਲੇਖਨ ਕਰ ਰਹੇ ਹਾਂ। ਪੁਲਾੜ ’ਚ ਅਮਰੀਕਾ-ਭਾਰਤ ਸਾਂਝੇਦਾਰੀ ‘ਤੇ ਚਾਨਣਾ ਪਾਉਂਦੇ ਹੋਏ ਉਨ੍ਹਾਂ ਕਿਹਾ ਕਿ ਸੰਯੁਕਤ ਰਾਜ ਅਮਰੀਕਾ ਵਿਸ਼ਵ ਪੱਧਰੀ ਨਿੱਜੀ ਪੂੰਜੀ ਤੇ ਪਰਿਪੱਕ ਵਪਾਰਕ ਵਾਤਾਵਰਣ ਪ੍ਰਣਾਲੀਆਂ ਲਿਆਉਂਦਾ ਹੈ ਜਦਕਿ ਭਾਰਤ ਵਿਸ਼ਵ ਪੱਧਰੀ ਇੰਜੀਨੀਅਰਿੰਗ, ਅਸਾਧਾਰਨ ਵਿਗਿਆਨਕ ਪ੍ਰਤਿਭਾ ਤੇ ਇਕ ਨਿਡਰ ਸਟਾਰਟਅੱਪ ਸੈਕਟਰ ਲਿਆਉਂਦਾ ਹੈ।

ਪਿਛਲੀ ਖ਼ਬਰ ਹਾਈ ਕੋਰਟ ਵਲੋਂ ਕੇਂਦਰ, ਦਿੱਲੀ ਸਰਕਾਰ, ਐਮ.ਸੀ.ਡੀ ਤੇ ਹੋਰਨਾਂ ਨੂੰ ਨੋਟਿਸ ਅਗਲੀ ਖ਼ਬਰ ਮੱਧ ਪ੍ਰਦੇਸ਼ ’ਚ ਜ਼ਹਿਰੀਲੀ ਸ਼ਰਾਬ ਨਾਲ ਮੌਤਾਂ ਦੀ ਗਿਣਤੀ 13 ਹੋਈ, 14 ਵਿਅਕਤੀ ਗ੍ਰਿਫ਼ਤਾਰ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।