02-09-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 02-09-2026

ਅਗਸਤ ’ਚ ਜੀ.ਐਸ.ਟੀ. ਕੁਲੈਕਸ਼ਨ ’ਚ ਹੋਇਆ 14.8 ਫ਼ੀਸਦੀ ਵਾਧਾ ਪੰਜਾਬ ਅਤੇ ਹਰਿਆਣਾ ਪੰਜਵੇਂ ਨੰਬਰ ’ਤੇ

ਨਵੀਂ ਦਿੱਲੀ, 1 ਸਤੰਬਰ (ਉਪਮਾ ਡਾਗਾ ਪਾਰਥ)- ਅਗਸਤ ’ਚ ਜੀ.ਐਸ.ਟੀ. ਕੁਲੈਕਸ਼ਨ ਰਾਹੀਂ ਸਰਕਾਰੀ ਖਜ਼ਾਨੇ ’ਚ 1.99 ਲੱਖ ਕਰੋੜ ਰੁਪਏ ਤੋਂ ਜ਼ਿਆਦਾ ਰਕਮ ਆਈ ਹੈ। ਸਾਲਾਨਾ ਆਧਾਰ ’ਤੇ ਜੀ.ਐਸ.ਟੀ. ਕੁਲੈਕਸ਼ਨ ’ਚ 14.8 ਫ਼ੀਸਦੀ ਵਾਧਾ ਹੋਇਆ ਹੈ। ਪਿਛਲੇ ਸਾਲ ...

ਅਜੀਤ ਡੈਸਕ 02-09-2026

ਨਵੀਂ ਦਿੱਲੀ, 1 ਸਤੰਬਰ (ਉਪਮਾ ਡਾਗਾ ਪਾਰਥ)- ਅਗਸਤ ’ਚ ਜੀ.ਐਸ.ਟੀ. ਕੁਲੈਕਸ਼ਨ ਰਾਹੀਂ ਸਰਕਾਰੀ ਖਜ਼ਾਨੇ ’ਚ 1.99 ਲੱਖ ਕਰੋੜ ਰੁਪਏ ਤੋਂ ਜ਼ਿਆਦਾ ਰਕਮ ਆਈ ਹੈ। ਸਾਲਾਨਾ ਆਧਾਰ ’ਤੇ ਜੀ.ਐਸ.ਟੀ. ਕੁਲੈਕਸ਼ਨ ’ਚ 14.8 ਫ਼ੀਸਦੀ ਵਾਧਾ ਹੋਇਆ ਹੈ। ਪਿਛਲੇ ਸਾਲ ਅਗਸਤ ’ਚ ਜੀ.ਐਸ.ਟੀ. ਕੁਲੈਕਸ਼ਨ 1.74 ਲੱਖ ਕਰੋੜ ਰੁਪਏ ਰਿਹਾ ਸੀ। ਇਨ੍ਹਾਂ ਅੰਕੜਿਆਂ ’ਚ ਜ਼ਿਆਦਾ ਯੋਗਦਾਨ ਵਿਦੇਸ਼ਾਂ ਤੋਂ ਆਏ ਸਾਮਾਨ ’ਤੇ ਲੱਗਣ ਵਾਲੇ ਟੈਕਸ ਦਾ ਰਿਹਾ। ਵਿਦੇਸ਼ੀ ਸਾਮਾਨ ’ਤੇ ਜੀ.ਐਸ.ਟੀ. 29 ਫ਼ੀਸਦੀ ਦੇ ਵਾਧੇ ਨਾਲ 62,604 ਕਰੋੜ ਰੁਪਏ ’ਤੇ ਪਹੁੰਚ ਗਿਆ, ਜਦਕਿ ਘਰੇਲੂ ਲੈਣ-ਦੇਣ ਰਾਹੀਂ ਮਿਲਣ ਵਾਲਾ ਜੀ.ਐਸ.ਟੀ. 9.3 ਫ਼ੀਸਦੀ ਵਧ ਕੇ 1.37 ਲੱਖ ਕਰੋੜ ’ਤੇ ਪਹੁੰਚ ਗਿਆ। ਅੰਕੜਿਆਂ ਮੁਤਾਬਿਕ ਅਗਸਤ ’ਚ ਕੁੱਲ ਕੇਂਦਰੀ ਜੀ.ਐਸ.ਟੀ. ਕੁਲੈਕਸ਼ਨ 38,413 ਕਰੋੜ ਰੁਪਏ, ਰਾਜਾਂ ਦਾ ਜੀ.ਐਸ.ਟੀ. ਕੁਲੈਕਸ਼ਨ 46,316 ਕਰੋੜ ਰੁਪਏ ਅਤੇ ਏਕੀਕ੍ਰਿਤ ਜੀ.ਐਸ.ਟੀ. ਕੁਲੈਕਸ਼ਨ 1.15 ਲੱਖ ਕਰੋੜ ਰੁਪਏ ਤੋਂ ਵੱਧ ਰਿਹਾ ਜਦਕਿ ਰਿਫੰਡ 68 ਫ਼ੀਸਦੀ ਵਧ ਕੇ 31795 ਕਰੋੜ ਹੋ ਗਿਆ। ਜੀ.ਐਸ.ਟੀ. ਕੁਲੈਕਸ਼ਨ ਦੇ ਰਾਜਵਾਰ ਅੰਕੜਿਆਂ ਮੁਤਾਬਿਕ ਵੱਡੇ ਰਾਜਾਂ ’ਚ ਪੰਜਾਬ 12 ਫ਼ੀਸਦੀ ਦੇ ਵਾਧੇ ਨਾਲ ਪੰਜਵੇਂ ਨੰਬਰ ’ਤੇ ਰਿਹਾ। ਉੱਤਰ ਪ੍ਰਦੇਸ਼ 19 ਫ਼ੀਸਦੀ ਦੇ ਵਾਧੇ ਨਾਲ ਪਹਿਲੇ ਨੰਬਰ ’ਤੇ ਰਿਹਾ ਜਦਕਿ ਤੇਲੰਗਾਨਾ 16 ਫ਼ੀਸਦੀ ਨਾਲ ਦੂਜੇ ਨੰਬਰ ’ਤੇ, ਗੁਜਰਾਤ 15 ਫ਼ੀਸਦੀ ਨਾਲ ਤੀਜੇ ਨੰਬਰ ’ਤੇ, ਕੇਰਲ ਅਤੇ ਕਰਨਾਟਕ 13-13 ਫ਼ੀਸਦੀ ਨਾਲ ਚੌਥੇ ਨੰਬਰ ’ਤੇ ਰਹੇ। ਪੰਜਾਬ ਦੇ ਨਾਲ ਗੁਆਂਢੀ ਸੂਬਾ ਹਰਿਆਣਾ ਵੀ ਜੀ.ਐਸ.ਟੀ. ਕੁਲੈਕਸ਼ਨ ’ਚ 12 ਫ਼ੀਸਦੀ ਵਾਧੇ ਨਾਲ ਪੰਜਵੇਂ ਨੰਬਰ ’ਤੇ ਰਿਹਾ।

ਪਿਛਲੀ ਖ਼ਬਰ ਡੀ.ਏ. ਦੇ ਮੁੱਦੇ ’ਤੇ ਸੁਪਰੀਮ ਕੋਰਟ ਪੁੱਜੀ ਪੰਜਾਬ ਸਰਕਾਰ ਕੇਂਦਰੀ ਕਰਮਚਾਰੀਆਂ ਦੇ ਬਰਾਬਰ ਤਨਖ਼ਾਹ ਦੇਣ ਦੀ ਕੀਤੀ ਪੇਸ਼ਕਸ... ਅਗਲੀ ਖ਼ਬਰ 8 ਆਈ.ਪੀ.ਐਸ. ਤੇ 12 ਪੀ.ਪੀ.ਐਸ. ਅਧਿਕਾਰੀਆਂ ਦੇ ਤਬਾਦਲੇ * ਗੁਰਪ੍ਰੀਤ ਸਿੰਘ ਭੁੱਲਰ ਨੂੰ ਆਈ. ਜੀ. ਬਾਰਡਰ ਰੇਂਜ਼ ਲਗਾਇਆ...

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।