20-08-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 20-08-2026

ਹਾਕੀ ਵਿਸ਼ਵ ਕੱਪ: ਭਾਰਤ ਨੇ ਪਾਕਿਸਤਾਨ ਨੂੰ 5-3 ਨਾਲ ਹਰਾਇਆ

ਐਮਸਟੇਲਵੀਨ, 19 ਅਗਸਤ (ਏਜੰਸੀ)- ਐਮਸਟੇਲਵੀਨ ਦੇ ਵੈਗਨਰ ਹਾਕੀ ਸਟੇਡੀਅਮ ’ਚ ਖੇਡੇ ਗਏ ਹਾਕੀ ਵਿਸ਼ਵ ਕੱਪ ਦੇ ਮੁਕਾਬਲੇ ’ਚ ਭਾਰਤ ਨੇ ਪਾਕਿਸਤਾਨ ਨੂੰ 5-3 ਨਾਲ ਹਰਾ ਦਿੱਤਾ। ਇਸ ਦੇ ਨਾਲ ਹੀ ਟੀਮ ਟੂਰਨਾਮੈਂਟ ਦੇ ਟਾਪ-8 ਰਾਊਂਡ ’ਚ ਦਾਖ਼ਲ ਹੋ ਗਈ ਹੈ ਤੇ ...

ਅਜੀਤ ਡੈਸਕ 20-08-2026

ਐਮਸਟੇਲਵੀਨ, 19 ਅਗਸਤ (ਏਜੰਸੀ)- ਐਮਸਟੇਲਵੀਨ ਦੇ ਵੈਗਨਰ ਹਾਕੀ ਸਟੇਡੀਅਮ ’ਚ ਖੇਡੇ ਗਏ ਹਾਕੀ ਵਿਸ਼ਵ ਕੱਪ ਦੇ ਮੁਕਾਬਲੇ ’ਚ ਭਾਰਤ ਨੇ ਪਾਕਿਸਤਾਨ ਨੂੰ 5-3 ਨਾਲ ਹਰਾ ਦਿੱਤਾ। ਇਸ ਦੇ ਨਾਲ ਹੀ ਟੀਮ ਟੂਰਨਾਮੈਂਟ ਦੇ ਟਾਪ-8 ਰਾਊਂਡ ’ਚ ਦਾਖ਼ਲ ਹੋ ਗਈ ਹੈ ਤੇ ਪਾਕਿਸਤਾਨ ਬਾਹਰ ਹੋ ਗਿਆ ਹੈ। ਭਾਰਤ ਲਈ ਕਪਤਾਨ ਹਰਮਨਪ੍ਰੀਤ ਸਿੰਘ ਅਤੇ ਅਭਿਸ਼ੇਕ ਨੇ 2-2 ਗੋਲ ਦਾਗੇ, ਜਦੋਂ ਕਿ ਹਾਰਦਿਕ ਸਿੰਘ ਨੇ 1 ਗੋਲ ਕੀਤਾ। ਪਾਕਿਸਤਾਨ ਲਈ ਹਨਨ ਸ਼ਾਹਿਦ ਨੇ ਦੋ ਗੋਲ ਅਤੇ ਸੁਫਿਆਨ ਖਾਨ ਨੇ  ਇਕ ਗੋਲ ਕੀਤਾ। ਭਾਰਤੀ ਟੀਮ ਨੇ ਇਸ ਟੂਰਨਾਮੈਂਟ ’ਚ ਦੂਸਰਾ ਮੈਚ ਜਿੱਤ ਲਿਆ ਹੈ। ਟੀਮ ਗਰੁੱਪ-ਡੀ ’ਚ ਦੂਸਰੇ ਨੰਬਰ ’ਤੇ ਹੈ। ਟੀਮ 3 ਮੈਚਾਂ ’ਚ 6 ਅੰਕਾਂ ਦੇ ਨਾਲ ਅੰਕ ਸੂਚੀ ’ਚ ਦੂਸਰੇ ਸਥਾਨ ’ਤੇ ਹੈ। ਉਥੇ ਹੀ ਪਾਕਿਸਤਾਨ ਟੂਰਨਾਮੈਂਟ ਤੋਂ ਬਾਹਰ ਹੋ ਗਿਆ ਹੈ। ਪੂਲ ਡੀ ਦੇ ਇਸ ਮੁਕਾਬਲੇ ’ਚ ਭਾਰਤੀ ਟੀਮ ਨੇ ਸ਼ੁਰੂਆਤ ਤੋਂ ਹੀ ਆਪਣੀ ਪਕੜ ਮਜ਼ਬੂਤ ਬਣਾਈ ਰੱਖੀ। ਚੌਥੇ ਮਿੰਟ ’ਚ ਭਾਰਤ ਨੂੰ ਪੈਨਲਟੀ ਕਾਰਨਰ ਮਿਲਿਆ ਤੇ ਇਸ ਤੋਂ ਠੀਕ ਇਕ ਮਿੰਟ ਬਾਅਦ ਕਪਤਾਨ ਹਰਮਨਪ੍ਰੀਤ ਨੇ ਸ਼ਾਨਦਾਰ ਗੋਲ ਕਰਦੇ ਹੋਏ ਟੀਮ ਨੂੰ 1-0 ਨਾਲ ਬੜਤ ਦਿਵਾ ਦਿੱਤੀ। ਨੌਵੇਂ ਮਿੰਟ ’ਚ ਪਾਕਿਸਤਾਨ ਦੇ ਮੁਹੰਮਦ ਹਮਾਉਦੀਨ ਨੂੰ ਗਰੀਨ ਕਾਰਡ ਵਿਖਾਇਆ ਗਿਆ। ਇਸ ਫਾਇਦਾ ਭਾਰਤੀ ਟੀਮ ਨੇ ਚੁੱਕਿਆ ਤੇ 10ਵੇਂ ਮਿੰਟ ’ਚ ਅਭਿਸ਼ੇਕ ਨੇ ਸ਼ਾਨਦਾਰ ਗੋਲ ਕਰਦੇ ਹੋਏ ਭਾਰਤ ਦੀ ਬੜ੍ਹਤ ਨੂੰ 2-0 ਕਰ ਦਿੱਤਾ। ਦੂਸਰੇ ਕੁਆਰਟਰ ’ਚ ਵੀ ਭਾਰਤੀ ਟੀਮ ਨੇ ਦਬਦਬਾ ਕਾਇਆ ਰੱਖਿਆ। 19ਵੇਂ ਮਿੰਟ ’ਚ ਭਾਰਤ ਨੂੰ ਪੈਨਲਟੀ ਕਾਰਨਰ ਮਿਲਿਆ। ਕਪਤਾਨ ਹਰਮਨਪ੍ਰੀਤ ਨੇ 20ਵੇਂ ਮਿੰਟ ’ਚ ਇਸ ਮੌਕੇ ਨੂੰ ਗੋਲ ’ਚ ਬਦਲਦੇ ਹੋਏ ਭਾਰਤ ਦੀ ਬੜ੍ਹਤ 3-0 ਕਰ ਦਿੱਤੀ। ਹਾਲਾਂਕਿ ਪਾਕਿਸਤਾਨ ਨੇ ਇਸ ਤੋਂ ਬਾਅਦ ਵਾਪਸੀ ਕਰਦੇ ਹੋਏ 21ਵੇਂ ਮਿੰਟ ’ਚ ਹਨਨ ਸ਼ਾਹਿਦ ਨੇ ਗੋਲ 

ਪਿਛਲੀ ਖ਼ਬਰ ਕੌਮੀ ਇਨਸਾਫ਼ ਮੋਰਚੇ ਵਲੋਂ ਕੱਲ੍ਹ ਪੰਜਾਬ ਬੰਦ ਦਾ ਸੱਦਾ ਅਗਲੀ ਖ਼ਬਰ ਕੀ ਰਾਹੁਲ ਗਾਂਧੀ ਦੀ ਪੰਜਾਬ ਫੇਰੀ ਨਾਲ ਖ਼ਤਮ ਹੋਵੇਗਾ ਪੰਜਾਬ ਕਾਂਗਰਸ ਦਾ ਕਾਟੋ ਕਲੇਸ਼ ?

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।