17-08-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 17-08-2026

ਸ਼ਹੀਦ ਮਾਸਟਰ ਕਰਨੈਲ ਸਿੰਘ ਈਸੜੂ ਨੇ ਬਹਾਦਰੀ ਅਤੇ ਦੇਸ਼ ਭਗਤੀ ਦੀ ਮਿਸਾਲ ਕਾਇਮ ਕੀਤੀ-ਚੀਮਾ

ਖੰਨਾ/ਈਸੜੂ, 16 ਅਗਸਤ (ਹਰਜਿੰਦਰ ਸਿੰਘ ਲਾਲ/ਬਲਵਿੰਦਰ ਸਿੰਘ/ ਨਿਜ਼ਾਮਪੁਰ/ ਕੁਲਵਿੰਦਰ/ਚਾਪੜਾ)-ਗੋਆ ਦੀ ਆਜ਼ਾਦੀ ਦੇ ਮਹਾਨ ਸ਼ਹੀਦ ਮਾਸਟਰ ਕਰਨੈਲ ਸਿੰਘ ਈਸੜੂ ਦੀ ਯਾਦ ਵਿਚ ਸ਼ਹੀਦੀ ਸਮਾਗਮ ਦੌਰਾਨ ਪੰਜਾਬ ਦੇ ਵਿੱਤ ਮੰਤਰੀ ਹਰਪਾਲ ਸਿੰਘ ਚੀਮਾ ਨੇ ...

ਅਜੀਤ ਡੈਸਕ 17-08-2026

ਖੰਨਾ/ਈਸੜੂ, 16 ਅਗਸਤ (ਹਰਜਿੰਦਰ ਸਿੰਘ ਲਾਲ/ਬਲਵਿੰਦਰ ਸਿੰਘ/ ਨਿਜ਼ਾਮਪੁਰ/ ਕੁਲਵਿੰਦਰ/ਚਾਪੜਾ)-ਗੋਆ ਦੀ ਆਜ਼ਾਦੀ ਦੇ ਮਹਾਨ ਸ਼ਹੀਦ ਮਾਸਟਰ ਕਰਨੈਲ ਸਿੰਘ ਈਸੜੂ ਦੀ ਯਾਦ ਵਿਚ ਸ਼ਹੀਦੀ ਸਮਾਗਮ ਦੌਰਾਨ ਪੰਜਾਬ ਦੇ ਵਿੱਤ ਮੰਤਰੀ ਹਰਪਾਲ ਸਿੰਘ ਚੀਮਾ ਨੇ ਸ਼ਹੀਦ ਨੂੰ ਸ਼ਰਧਾਂਜਲੀ ਭੇਟ ਕੀਤੀ । ਚੀਮਾ ਨੇ ਕੇਂਦਰੀ ਮੰਤਰੀ ਸ਼ਿਵਰਾਜ ਸਿੰਘ ਚੌਹਾਨ ਵਲੋਂ ਪੰਜਾਬ ਦਾ ਕੇਂਦਰ ਸਰਕਾਰ ਵੱਲ ਆਰ. ਡੀ. ਐਫ. ਦਾ ਕੋਈ ਬਕਾਇਆ ਨਾ ਹੋਣ ਦੇੇ ਦਾਅਵੇ ’ਤੇ ਤਿੱਖਾ ਹਮਲਾ ਕੀਤਾ ਤੇ ਕਿਹਾ ਕਿ ਕੇਂਦਰੀ ਮੰਤਰੀ ਦਾ ਇਹ ਦਾਅਵਾ ਤੱਥਾਂ ਦੇ ਉਲਟ ਹੈ ਤੇ ਪੰਜਾਬ ਨੂੰ ਗੁੰਮਰਾਹ ਕਰਨ ਵਾਲਾ ਹੈ । ਚੀਮਾ ਨੇ ਕਿਹਾ ਮੁੱਖ ਮੰਤਰੀ ਭਗਵੰਤ ਮਾਨ ਸਮੇਤ ਉਹ ਖੁਦ ਕੇਂਦਰ ਸਰਕਾਰ ਦੇ ਨੁਮਾਇੰਦਿਆਂ ਨਾਲ ਘੱਟੋ-ਘੱਟ 10 ਵਾਰ ਮੁਲਾਕਾਤਾਂ ਕਰ ਚੁੱਕੇ ਹਨ । ਉਨ੍ਹਾਂ ਕਿਹਾ ਕਿ ਕੇਂਦਰ ਵਲੋਂ ਇਹ ਪੈਸਾ ਰੋਕਣਾ ਪੰਜਾਬ ਦੀ ਕਿਸਾਨੀ ਅਤੇ ਪੇਂਡੂ ਅਰਥਵਿਵਸਥਾ ਨੂੰ ਬਰਬਾਦ ਕਰਨ ਦੀ ਸਾਜਿਸ਼ ਹੈ । ਉਨ੍ਹਾਂ ਕਿਹਾ ਜਗਤਾਰ ਸਿੰਘ ਹਵਾਰਾ ਦੀ ਪੈਰੋਲ ਸੰਬੰਧੀ ਕੇਂਦਰ ਨੂੰ ਅੜੀਅਲ ਰਵੱਈਆ ਨਹੀਂ ਅਪਣਾਉਣਾ ਚਾਹੀਦਾ । ਅਸੀਂ ਜੀ. ਐਸ. ਟੀ. 60 ਹਜ਼ਾਰ ਕਰੋੜ ਤੋਂ ਵਧਾ ਕੇ 1 ਲੱਖ 22 ਹਜ਼ਾਰ ਕਰੋੜ ਸਾਲਾਨਾ ਕੀਤੀ ਹੈ । ਐਕਸਾਈਜ਼ ਮਾਲੀਆਂ 6151 ਕਰੋੜ ਤੋਂ ਵਧਾ ਕੇ 12800 ਕਰੋੜ ਰੁਪਏ ਕੀਤਾ ਹੈ ਅਤੇ ਸਟੈਂਪ ਡਿਊਟੀ ਦੀ ਆਮਦਨ 12800 ਕਰੋੜ ਤੋਂ ਵਧਾ ਕੇ 31 ਹਜ਼ਾਰ ਕਰੋੜ ਰੁਪਏ ਕੀਤੀ ਹੈ। 
ਕਿਸੇ ਪਾਰਟੀ ਨੇ ਈਸੜੂ ਪਿੰਡ ਦਾ ਵਿਕਾਸ ਨਹੀਂ ਕੀਤਾ-ਸੌਂਦ
ਕੈਬਨਿਟ ਮੰਤਰੀ ਤਰੁਨਪ੍ਰੀਤ ਸਿੰਘ ਸੌਂਦ ਨੇ ਕਿਹਾ ਕਿ ਪਿਛਲੀਆਂ ਸਰਕਾਰਾਂ ਸ਼ਹੀਦ ਕਰਨੈਲ ਸਿੰਘ ਈਸੜੂ ਦੀ ਯਾਦ ਵਿਚ ਸੂਬਾ ਪੱਧਰੀ ਸਮਾਗਮਾਂ ਤੇ ਵੱਡੀਆਂ ਰੈਲੀਆਂ ’ਤੇ ਸਰਕਾਰੀ ਖਰਚੇ ਨਾਲ ਲੱਖਾਂ ਰੁਪਏ ਖਰਚ ਕਰਦੀਆਂ ਰਹੀਆਂ, ਪਰ ਪਿੰਡ ਦੇ ਵਿਕਾਸ ਵੱਲ ਕੋਈ ਖਾਸ ਧਿਆਨ ਨਹੀਂ ਦਿੱਤਾ ਗਿਆ। ਉਨ੍ਹਾਂ ਕਿਹਾ ਕਿ ਗੈਂਗਸਟਰ ਅਕਾਲੀਆਂ ਨੇ ਪੈਦਾ ਕੀਤੇ ਅਤੇ ਕਾਂਗਰਸੀਆਂ ਨੇ ਪਾਲੇ। ਇਸ ਮੌਕੇ ਹਰਬੰਸ ਸਿੰਘ ਰੋਸ਼ਾ, ਗੁਰਪ੍ਰੀਤ ਸਿੰਘ ਜੀ.ਪੀ., ਨਵਜੋਤ ਸਿੰਘ ਜਰਗ, ਕੌਂਸਲ ਪ੍ਰਧਾਨ ਜਤਿੰਦਰ ਪਾਠਕ, ਅਵਤਾਰ ਸਿੰਘ ਦਹੇੜੂ,ਯਾਦਵਿੰਦਰ ਸਿੰਘ ਲਿਬੜਾ, ਚੇਅਰਮੈਨ ਜਗਰੂਪ ਸਿੰਘ ਸੇਹ, ਕਰਨ ਅਰੋੜਾ, ਵਿੱਕੀ ਭਾਟੀਆ ਆਦਿ ਹਾਜ਼ਰ ਸਨ।

ਪਿਛਲੀ ਖ਼ਬਰ ਸੁਖਬੀਰ ਨਾ ਡਰੇ ਨਾ ਡਰਨਗੇ-ਹਰਸਿਮਰਤ ਅਗਲੀ ਖ਼ਬਰ ਸਰਕਾਰਾਂ ਨੇ ਪੰਜਾਬੀਆਂ ਦੀਆਂ ਕੁਰਬਾਨੀਆਂ ਦਾ ਕੌਡੀ ਮੁੱਲ ਨਹੀਂ ਪਾਇਆ-ਗਿਆਨੀ ਹਰਪ੍ਰੀਤ ਸਿੰਘ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।