ਅੰਮ੍ਰਿਤਸਰ, 9 ਅਗਸਤ (ਸੁਰਿੰਦਰ ਕੋਛੜ)-ਪਾਕਿਸਤਾਨ ਦੇ ਸੂਬਾ ਖ਼ੈਬਰ ਪਖਤੂਨਖਵਾ ਦੇ ਬਾਲਾਕੋਟ ਸਮੇਤ ਮਕਬੂਜ਼ਾ ਕਸ਼ਮੀਰ (ਪੀ.ਓ.ਕੇ.) ਦੇ ਨਿਕਿਆਲ, ਜੰਡਰੂਟ, ਖੁਰੇਟਾ, ਕੋਟਲੀ, ਸਮਾਨੀ, ਅਬਦੁਲ ਬਿਨ ਮਸੂਦ, ਸਮਾਣ, ਕੋਟਕੋਟੇਰਾ ’ਚ ਅੱਤਵਾਦੀ ਕੈਂਪਾਂ ਦੇ ਮੁੜ ਸਰਗਰਮ ਹੋਣ ਬਾਰੇ ਦਾਅਵੇ ਕੀਤੇ ਜਾ ਰਹੇ ਹਨ। ਜਾਣਕਾਰੀ ਅਨੁਸਾਰ ਖ਼ੁਫ਼ੀਆ ਏਜੰਸੀ ਆਈ.ਐੱਸ.ਆਈ. ਅਤੇ ਉੱਥੋਂ ਦੀ ਸਥਾਨਕ ਪੁਲਿਸ ਵਲੋਂ ਪਾਕਿਸਤਾਨੀ ਮੀਡੀਆ ਅਤੇ ਖ਼ਾਸ ਤੌਰ ’ਤੇ ਸੈਲਾਨੀਆਂ ਜਾਂ ਵਿਦੇਸ਼ੀ ਨਾਗਰਿਕਾਂ ਦੇ ਇਨ੍ਹਾਂ ਇਲਾਕਿਆਂ ਵੱਲ ਜਾਣ ‘ਤੇ ਰੋਕ ਲਗਾਈ ਗਈ ਹੈ। ਦੱਸਣਯੋਗ ਹੈ ਕਿ 14 ਫਰਵਰੀ 2019 ਨੂੰ ਪਾਕਿ ਆਧਾਰਿਤ ਅੱਤਵਾਦੀ ਸਮੂਹ ਜੈਸ਼-ਏ-ਮੁਹੰਮਦ ਵਲੋਂ ਜੰਮੂ-ਕਸ਼ਮੀਰ ਦੇ ਪੁਲਵਾਮਾ ‘ਚ ਸੀ.ਆਰ.ਪੀ.ਐੱਫ. ਦੇ ਕਾਫ਼ਲੇ ’ਤੇ ਆਤਮਘਾਤੀ ਹਮਲਾ ਕੀਤੇ ਜਾਣ ਤੋਂ ਦੋ ਹਫ਼ਤੇ ਤੋਂ ਵੀ ਘੱਟ ਸਮੇਂ ਬਾਅਦ ਭਾਰਤੀ ਹਵਾਈ ਸੈਨਾ ਨੇ 26 ਫਰਵਰੀ ਨੂੰ ਬਾਲਾਕੋਟ ਦੇ ਜਬਾ ਟਾਪ (ਸਿਖਰ) ’ਤੇ ਜੈਸ਼-ਏ-ਮੁਹੰਮਦ ਦੇ ਸਭ ਤੋਂ ਵੱਡੇ ਸਿਖਲਾਈ ਕੇਂਦਰ ’ਤੇ ਲੇਜ਼ਰ ਗਾਈਡਿਡ ਬੰਬ ਸੁੱਟ ਕੇ ਉਕਤ ਅੱਤਵਾਦੀ ਸੰਗਠਨ ਦੇ ਕਈ ਟਿਕਾਣਿਆਂ ਨੂੰ ਤਬਾਹ ਕਰ ਦਿੱਤਾ ਸੀ। ਉਸ ਦੇ ਬਾਅਦ ਪਾਕਿ ਦੇ ਸਾਬਕਾ ਸੰਘੀ ਮੰਤਰੀ ਨੇ ਖ਼ੁਦ ਨੈਸ਼ਨਲ ਅਸੈਂਬਲੀ ’ਚ ਮੰਨਿਆ ਕਿ ਜਬਾ ’ਚ ਮਸੂਦ ਅਜ਼ਹਰ ਦਾ ਮਦਰਸਾ ਸੀ, ਜੋ ਤਕਰੀਬਨ ਬੰਦ ਹੋ ਚੁੱਕਿਆ ਹੈ ਅਤੇ ਉੱਥੇ ਭਾਰਤੀ ਫ਼ੌਜ ਦੇ 14 ਜਹਾਜ਼ਾਂ ਨੇ ਬੰਬ ਧਮਾਕੇ ਕਰਕੇ ਭਾਰੀ ਨੁਕਸਾਨ ਕੀਤਾ। ਸਰਹੱਦ ਪਾਰ ਦੇ ਸੂਤਰਾਂ ਅਨੁਸਾਰ ਹੁਣ ਇਕ ਵਾਰ ਫਿਰ ਤੋਂ ਜੈਸ਼-ਏ-ਮੁਹੰਮਦ ਦੇ ਮੁਖੀ ਮਸੂਦ ਅਜ਼ਹਰ ਦੇ ਨਜ਼ਦੀਕੀਆਂ ਵਲੋਂ ਤਾਲੀਮ-ਉਲ-ਕੁਰਾਨ ਮਦਰਸੇ ਦੀ ਆੜ ’ਚ ਅੱਤਵਾਦੀ ਸਿਖਲਾਈ ਕੈਂਪ ਚਲਾਇਆ ਜਾ ਰਿਹਾ ਹੈ। ਇਸ ਦੇ ਇਲਾਵਾ ਹਿਜ਼ਬੁਲ ਮੁਜਾਹਦੀਨ ਵਲੋਂ ਵੀ ਮਕਬੂਜ਼ਾ ਕਸ਼ਮੀਰ ਅਤੇ ਖ਼ੈਬਰ ਪਖਤੂਨਖਵਾ ‘ਚ ਸਿਖਲਾਈ ਕੈਂਪ ਚਲਾਏ ਜਾ ਰਹੇ ਹਨ। ਇਹ ਕੈਂਪ ਪਹਾੜੀ ਦੀ ਚੋਟੀ ’ਤੇ ਸੰਘਣੇ ਜੰਗਲ ’ਚ ਬਣਾਏ ਗਏ ਦੱਸੇ ਜਾ ਰਹੇ ਹਨ। ਇਹ ਵੀ ਦੱਸਿਆ ਜਾ ਰਿਹਾ ਹੈ ਕਿ ਜੈਸ਼ ਕਮਾਂਡਰ ਮੌਲਾਨਾ ਅਜ਼ਹਰ ਨੂੰ ਅਲ-ਕਾਇਦਾ, ਲਸ਼ਕਰ-ਏ-ਤੋਇਬਾ ਅਤੇ ਹੱਕਾਨੀ ਨੈੱਟਵਰਕ ਆਦਿ ਅੱਤਵਾਦੀ ਸਮੂਹਾਂ ਦਾ ਵੀ ਸਮਰਥਨ ਪ੍ਰਾਪਤ ਹੈ। ਹਾਲਾਂਕਿ, ਪਾਕਿ ਨੇ ਆਪਣੇ ਖੇਤਰਾਂ ’ਚ ਅੱਤਵਾਦੀ ਕੈਂਪਾਂ ਦੇ ਮੁੜ ਸਰਗਰਮ ਹੋਣ ਬਾਰੇ ਕੀਤੇ ਜਾ ਰਹੇ ਦਾਅਵਿਆਂ ਨੂੰ ਬੇਬੁਨਿਆਦ ਦੱਸਿਆ ਹੈ।
ਬਾਲਾਕੋਟ ਅਤੇ ਮਕਬੂਜ਼ਾ ਕਸ਼ਮੀਰ ’ਚ ਮੁੜ ਸਰਗਰਮ ਹੋਣ ਲੱਗੇ ਅੱਤਵਾਦੀ ਕੈਂਪ
ਅੰਮ੍ਰਿਤਸਰ, 9 ਅਗਸਤ (ਸੁਰਿੰਦਰ ਕੋਛੜ)-ਪਾਕਿਸਤਾਨ ਦੇ ਸੂਬਾ ਖ਼ੈਬਰ ਪਖਤੂਨਖਵਾ ਦੇ ਬਾਲਾਕੋਟ ਸਮੇਤ ਮਕਬੂਜ਼ਾ ਕਸ਼ਮੀਰ (ਪੀ.ਓ.ਕੇ.) ਦੇ ਨਿਕਿਆਲ, ਜੰਡਰੂਟ, ਖੁਰੇਟਾ, ਕੋਟਲੀ, ਸਮਾਨੀ, ਅਬਦੁਲ ਬਿਨ ਮਸੂਦ, ਸਮਾਣ, ਕੋਟਕੋਟੇਰਾ ...
ਅਜੀਤ ਡੈਸਕ
10-08-2026