ਨਵੀਂ ਦਿੱਲੀ, 7 ਅਗਸਤ (ਏਜੰਸੀ)-‘ਆਪ’ ਦੇ ਕੌਮੀ ਕਨਵੀਨਰ ਅਰਵਿੰਦ ਕੇਜਰੀਵਾਲ ਨੇ ਸ਼ੁੱਕਰਵਾਰ ਨੂੰ ਦੋਸ਼ ਲਾਇਆ ਕਿ ਕੇਂਦਰ ਦਾ ਨਵਾਂ ਲਿਆਂਦਾ ਗਿਆ ਸੋਸ਼ਲ ਮੀਡੀਆ ਕਾਨੂੰਨ ਸਰਕਾਰ ਦੀ ਆਲੋਚਨਾ ਨੂੰ ਦਬਾਉਣ ਲਈ ਹੈ ਤੇ ਦਾਅਵਾ ਕੀਤਾ ਕਿ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਵਧ ਰਹੇ ਜਨਤਕ ਵਿਰੋਧ ਪ੍ਰਦਰਸ਼ਨਾਂ ਤੋਂ ਡਰਨ ਲੱਗੇ ਹਨ। ਕੇਜਰੀਵਾਲ ਨੇ ਦਾਅਵਾ ਕੀਤਾ ਕਿ ਨਵੇਂ ਕਾਨੂੰਨ ਤਹਿਤ ਸੋਸ਼ਲ ਮੀਡੀਆ ਪਲੇਟਫਾਰਮਾਂ ਨੂੰ ਸਰਕਾਰ ਵਲੋਂ ਫਲੈਗ ਕੀਤੀ ਗਈ ਕਿਸੇ ਵੀ ਪੋਸਟ ਨੂੰ ਤਿੰਨ ਘੰਟਿਆਂ ਦੇ ਅੰਦਰ ਹਟਾਉਣਾ ਪਵੇਗਾ। ਉਨ੍ਹਾਂ ਕਿਹਾ ਕਿ ਮੋਦੀ ਸਰਕਾਰ ਨੇ ਨਵਾਂ ਕਾਨੂੰਨ ਲਿਆਂਦਾ ਹੈ। ਜੇ ਸਰਕਾਰ ਕਿਸੇ ਵੀ ਸੋਸ਼ਲ ਮੀਡੀਆ ਪਲੇਟਫਾਰਮ, ਭਾਵੇਂ ਉਹ ਇੰਸਟਾਗ੍ਰਾਮ ਹੋਵੇ, ਫੇਸਬੁੱਕ ਜਾਂ ਕੋਈ ਹੋਰ ਪਲੇਟਫਾਰਮ, ਨੂੰ ਕੋਈ ਪੋਸਟ ਜਾਂ ਵੀਡੀਓ ਡਿਲੀਟ ਕਰਨ ਲਈ ਕਹਿੰਦੀ ਹੈ, ਤਾਂ ਇਸ ਨੂੰ ਤਿੰਨ ਘੰਟਿਆਂ ਦੇ ਅੰਦਰ ਹਟਾਉਣਾ ਪਵੇਗਾ। ਕੇਜਰੀਵਾਲ ਨੇ ਦੋਸ਼ ਲਾਇਆ ਕਿ ਇਸ ਕਾਨੂੰਨ ਦੀ ਵਰਤੋਂ ਪੇਪਰ ਲੀਕ, ਇਥੇਨੌਲ ਨੀਤੀ ਤੇ ਭ੍ਰਿਸ਼ਟਾਚਾਰ ਵਰਗੇ ਮੁੱਦਿਆਂ ’ਤੇ ਸਰਕਾਰ ਦੀ ਆਲੋਚਨਾ ਕਰਨ ਵਾਲੀਆਂ ਪੋਸਟਾਂ ਨੂੰ ਹਟਾਉਣ ਲਈ ਕੀਤੀ ਜਾਵੇਗੀ। ਦਿੱਲੀ ਦੇ ਸਾਬਕਾ ਮੁੱਖ ਮੰਤਰੀ ਨੇ ਅੱਗੇ ਦਾਅਵਾ ਕੀਤਾ ਕਿ ਜੈਨ-ਜ਼ੀ ਨਾਲ ਜੁੜੇ ਹਾਲ ਹੀ ਦੇ ਵਿਰੋਧ ਪ੍ਰਦਰਸ਼ਨਾਂ ਅਤੇ ਜੰਤਰ-ਮੰਤਰ ’ਤੇ ਕੀਤੇ ਗਏ ਪ੍ਰਦਰਸ਼ਨਾਂ ਤੋਂ ਬਾਅਦ ਪ੍ਰਧਾਨ ਮੰਤਰੀ ਮੋਦੀ ਲਗਾਤਾਰ ਚਿੰਤਤ ਹੋ ਗਏ ਹਨ। ਕੇਜਰੀਵਾਲ ਨੇ ਦੋਸ਼ ਲਾਇਆ ਕਿ ਮੋਦੀ ਜੀ ਇਸ ਦੇਸ਼ ਦੇ ਲੋਕਾਂ ਤੋਂ ਡਰਦੇ ਹਨ। ਉਹ ਨੌਜਵਾਨਾਂ, ਬੱਚਿਆਂ ਤੇ ਔਰਤਾਂ ਤੋਂ ਡਰਦੇ ਹਨ। ਜੰਤਰ-ਮੰਤਰ ਵਿਖੇ ਹੋਏ ਵਿਰੋਧ ਪ੍ਰਦਰਸ਼ਨਾਂ ਤੋਂ ਬਾਅਦ, ਉਹ ਡਰ ਦੀ ਗ੍ਰਿਫ਼ਤ ’ਚ ਹਨ। ਉਨ੍ਹਾਂ ਕਿਹਾ ਕਿ ਜਨਤਕ ਰਾਇ ਨੂੰ ਦਬਾਉਣ ਨਾਲ ਸਰਕਾਰ ਦੀਆਂ ਚੁਣੌਤੀਆਂ ਹੱਲ ਨਹੀਂ ਹੋਣਗੀਆਂ ਸਗੋਂ ਜਨਤਕ ਰੋਹ ’ਚ ਵਾਧਾ ਹੋਵੇਗਾ।
ਆਲੋਚਕਾਂ ਨੂੰ ਚੁੱਪ ਕਰਾਉਣ ਲਈ ਨਵਾਂ ਕਾਨੂੰਨ ਵਰਤ ਰਿਹਾ ਹੈ ਕੇਂਦਰ-ਕੇਜਰੀਵਾਲ
ਨਵੀਂ ਦਿੱਲੀ, 7 ਅਗਸਤ (ਏਜੰਸੀ)-‘ਆਪ’ ਦੇ ਕੌਮੀ ਕਨਵੀਨਰ ਅਰਵਿੰਦ ਕੇਜਰੀਵਾਲ ਨੇ ਸ਼ੁੱਕਰਵਾਰ ਨੂੰ ਦੋਸ਼ ਲਾਇਆ ਕਿ ਕੇਂਦਰ ਦਾ ਨਵਾਂ ਲਿਆਂਦਾ ਗਿਆ ਸੋਸ਼ਲ ਮੀਡੀਆ ਕਾਨੂੰਨ ਸਰਕਾਰ ਦੀ ਆਲੋਚਨਾ ਨੂੰ ਦਬਾਉਣ ਲਈ ਹੈ ਤੇ ਦਾਅਵਾ ਕੀਤਾ ਕਿ ਪ੍ਰਧਾਨ ਮੰਤਰੀ
ਅਜੀਤ ਡੈਸਕ
08-08-2026