08-08-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 08-08-2026

ਸੁਪਰੀਮ ਕੋਰਟ ਵਲੋਂ ਯਸ਼ਵੰਤ ਵਰਮਾ ਨਾਲ ਜੁੜੇ ਨਕਦੀ ਕਾਂਡ ਦੀ ਜਾਂਚ ਦੀ ਮੰਗ ਵਾਲੀ ਪਟੀਸ਼ਨ ਖ਼ਾਰਜ

ਨਵੀਂ ਦਿੱਲੀ,7 ਅਗਸਤ(ਜਗਤਾਰ ਸਿੰਘ)-ਸੁਪਰੀਮ ਕੋਰਟ ਨੇ ਸ਼ੁੱਕਰਵਾਰ ਨੂੰ ਦਿੱਲੀ ਹਾਈ ਕੋਰਟ ਦੇ ਸਾਬਕਾ ਜੱਜ ਯਸ਼ਵੰਤ ਵਰਮਾ ਦੇ ਘਰ ’ਤੇ ਸ਼ੱਕੀ ਨਕਦੀ ਮਿਲਣ ਦੇ ਮਾਮਲੇ ’ਚ ਐਫ.ਆਈ.ਆਰ. ਦਰਜ ਕਰਨ ਅਤੇ ਅਦਾਲਤ ਦੀ ਨਿਗਰਾਨੀ ਹੇਠ ਜਾਂਚ ਦੀ

ਅਜੀਤ ਡੈਸਕ 08-08-2026

ਨਵੀਂ ਦਿੱਲੀ,7 ਅਗਸਤ(ਜਗਤਾਰ ਸਿੰਘ)-ਸੁਪਰੀਮ ਕੋਰਟ ਨੇ ਸ਼ੁੱਕਰਵਾਰ ਨੂੰ ਦਿੱਲੀ ਹਾਈ ਕੋਰਟ ਦੇ ਸਾਬਕਾ ਜੱਜ ਯਸ਼ਵੰਤ ਵਰਮਾ ਦੇ ਘਰ ’ਤੇ ਸ਼ੱਕੀ ਨਕਦੀ ਮਿਲਣ ਦੇ ਮਾਮਲੇ ’ਚ ਐਫ.ਆਈ.ਆਰ. ਦਰਜ ਕਰਨ ਅਤੇ ਅਦਾਲਤ ਦੀ ਨਿਗਰਾਨੀ ਹੇਠ ਜਾਂਚ ਦੀ ਮੰਗ ਕਰਨ ਵਾਲੀ ਪਟੀਸ਼ਨ ਨੂੰ ਰੱਦ ਕਰ ਦਿੱਤਾ। ਮਾਮਲੇ ਦੀ ਸੁਣਵਾਈ ਕਰ ਰਹੇ ਬੈਂਚ ਨੇ ਇਸ ਪਟੀਸ਼ਨ ਨੂੰ ਨਿਆਇਕ ਪ੍ਰਕਿਰਿਆ ਦੀ ਗ਼ਲਤ ਵਰਤੋਂ ਅਤੇ ਸਸਤੀ ਪ੍ਰਸਿੱਧੀ ਹਾਸਿਲ ਕਰਨ ਦਾ ਜਰੀਆ ਕਰਾਰ ਦਿੱਤਾ। ਇਹ ਪਟੀਸ਼ਨ ਕਿਸੇ ਘਣਸ਼ਿਆਮ ਉਪਾਧਿਆਏ ਨਾਂਅ ਦੇ ਵਕੀਲ ਵਲੋਂ ਦਾਖ਼ਲ ਕੀਤੀ ਗਈ ਸੀ ਅਤੇ ਉਹ ਖ਼ੁਦ ਹੀ ਅਦਾਲਤ ਵਿਚ ਪੇਸ਼ ਹੋਏ। ਜਦੋਂ ਅਦਾਲਤ ਨੇ ਉਨ੍ਹਾਂ ਨੂੰ ਪੁੱਛਿਆ ਕਿ, ਕੀ ਉਹ ਇਸ ਮਾਮਲੇ ਵਿਚ ਇਕ ਧਿਰ ਵਜੋਂ ਪੇਸ਼ ਹੋ ਰਹੇ ਹਨ, ਤਾਂ ਉਪਾਧਿਆਇ ਨੇ ਹਾਂ ਵਿਚ ਜਵਾਬ ਦਿੱਤਾ। ਪਟੀਸ਼ਨ ਵਿਚ ਮੁੱਖ ਦਲੀਲ ਇਹ ਸੀ ਕਿ ਕਿਸੇ ਜੱਜ ਦਾ ਅਸਤੀਫ਼ਾ ਉਸ ਨੂੰ ਬੇਹਿਸਾਬ ਨਕਦੀ ਨਾਲ ਸੰਬੰਧਿਤ ਅਪਰਾਧਿਕ ਜ਼ਿੰਮੇਵਾਰੀ ਤੋਂ ਮੁਕਤ ਨਹੀਂ ਕਰਦਾ। ਇਸ ਦਾ ਮਤਲਬ ਹੈ ਕਿ ਭਾਵੇਂ ਅਸਤੀਫ਼ਾ ਦਿੱਤਾ ਜਾਂਦਾ ਹੈ, ਇਕ ਕਾਨੂੰਨੀ ਜਾਂਚ ਕੀਤੀ ਜਾਣੀ ਚਾਹੀਦੀ ਹੈ ਅਤੇ ਜੇਕਰ ਜ਼ਰੂਰੀ ਹੋਵੇ, ਤਾਂ ਐਫ.ਆਈ.ਆਰ. ਦਰਜ ਕੀਤੀ ਜਾਣੀ ਚਾਹੀਦੀ ਹੈ।

ਪਿਛਲੀ ਖ਼ਬਰ ਈਰਾਨ ਵਲੋਂ ਸਾਂਝੇ ਰੱਖਿਆ ਸਮਝੌਤੇ ਦੀ ਆਲੋਚਨਾ ਅਗਲੀ ਖ਼ਬਰ ਪ੍ਰਧਾਨ ਮੰਤਰੀ ਨੇ ਇੰਸਟਾ ਵੀਡੀਓ ਰਾਹੀਂ ਦਿੱਤਾ ਸਵਦੇਸ਼ੀ ਦਾ ਸੰਦੇਸ਼

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।