ਨਵੀਂ ਦਿੱਲੀ, 7 ਅਗਸਤ (ਉਪਮਾ ਡਾਗਾ ਪਾਰਥ)- ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ 7 ਅਗਸਤ ਨੂੰ ਰਾਸ਼ਟਰੀ ਹੈਂਡਲੂਮ ਦਿਵਸ ਮੌਕੇ ਇੰਸਟਾਗ੍ਰਾਮ ’ਤੇ ਪਾਏ ਵੀਡੀਓ ਰਾਹੀਂ ਸਵਦੇਸ਼ੀ ਅਪਨਾਉਣ ਦਾ ਸੰਦੇਸ਼ ਦਿੱਤਾ। ਉਨ੍ਹਾਂ ਦੇਸ਼ ਦੇ ਇਤਿਹਾਸ, ਆਜ਼ਾਦੀ ਦੀ ਲੜਾਈ ਅਤੇ ਸਵਦੇਸ਼ੀ ਅੰਦੋਲਨ ਦੀ ਨੀਂਹ ਦੀ ਯਾਦ ਦਿਵਾਉਂਦਿਆਂ ਭਾਰਤ ਦੇ ਬੁਨਕਰ ਭਾਈਚਾਰੇ ਨੂੰ ਆਰਥਿਕ ਪੱਖੋਂ ਮਜ਼ਬੂਤ ਬਣਾਉਣ ਦੀ ਅਪੀਲ ਕੀਤੀ। ਮੋਦੀ ਨੇ ਵਿਸ਼ੇਸ਼ ਤੌਰ ’ਤੇ ਨੌਜਵਾਨਾਂ ਲਈ ਬਣਾਏ ਇਸ ਵੀਡੀਓ ’ਚ ਕਿਹਾ ਕਿ ਜਿਵੇਂ ਹਾਲ ਹੀ ’ਚ ਸਾਰਿਆਂ ਨੇ ਪੂਰੇ ਉਤਸ਼ਾਹ ਨਾਲ ‘ਫ੍ਰੈਂਡਸ਼ਿਪ ਡੇਅ’ ਮਨਾਇਆ ਹੈ, ਉਸੇ ਹੀ ਤਰ੍ਹਾਂ 7 ਅਗਸਤ ਨੂੰ ‘ਹੈਂਡਲੂਮ ਡੇਅ’ ਨੂੰ ਵੀ ਜੋਸ਼ ਨਾਲ ਮਨਾਉਣਾ ਚਾਹੀਦਾ ਹੈ। ਉਨ੍ਹਾਂ ਕਿਹਾ ਕਿ ਹਰ ਕੋਈ ਹੈਂਡਲੂਮ ਨਾਲ ਬਣਿਆ ਕੋਈ ਨਾ ਕੋਈ ਉਤਪਾਦ ਜਾਂ ਕੱਪੜਾ ਜ਼ਰੂਰ ਖਰੀਦੇ ਅਤੇ ਇਸ ਦੀ ਰੀਲ ਬਣਾ ਕੇ ਸੋਸ਼ਲ ਮੀਡੀਆ ’ਤੇ ਪਾਉਣ।
ਪ੍ਰਧਾਨ ਮੰਤਰੀ ਨੇ ਇੰਸਟਾ ਵੀਡੀਓ ਰਾਹੀਂ ਦਿੱਤਾ ਸਵਦੇਸ਼ੀ ਦਾ ਸੰਦੇਸ਼
ਨਵੀਂ ਦਿੱਲੀ, 7 ਅਗਸਤ (ਉਪਮਾ ਡਾਗਾ ਪਾਰਥ)- ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ 7 ਅਗਸਤ ਨੂੰ ਰਾਸ਼ਟਰੀ ਹੈਂਡਲੂਮ ਦਿਵਸ ਮੌਕੇ ਇੰਸਟਾਗ੍ਰਾਮ ’ਤੇ ਪਾਏ ਵੀਡੀਓ ਰਾਹੀਂ ਸਵਦੇਸ਼ੀ ਅਪਨਾਉਣ ਦਾ ਸੰਦੇਸ਼ ਦਿੱਤਾ। ਉਨ੍ਹਾਂ ਦੇਸ਼ ਦੇ ਇਤਿਹਾਸ, ਆਜ਼ਾਦੀ ਦੀ ਲੜਾਈ
ਅਜੀਤ ਡੈਸਕ
08-08-2026