09-09-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 08-07-2026

ਧਮਕੀਆਂ ਜਾਰੀ ਰਹਿਣ ’ਤੇ ਈਰਾਨ ਅਮਰੀਕਾ ਨਾਲ ਪ੍ਰਮਾਣੂ ਗੱਲਬਾਤ ਨਹੀਂ ਕਰੇਗਾ-ਅਰਾਘਚੀ

ਅਜੀਤ ਡੈਸਕ 08-07-2026

ਤਹਿਰਾਨ, 7 ਜੁਲਾਈ (ਯੂ.ਐਨ.ਆਈ.)-ਈਰਾਨ ਦੇ ਵਿਦੇਸ਼ ਮੰਤਰੀ ਸਈਦ ਅੱਬਾਸ ਅਰਾਘਚੀ ਨੇ ਮੰਗਲਵਾਰ ਨੂੰ ਕਿਹਾ ਕਿ ਜੇਕਰ ਈਰਾਨ ਵਿਰੁੱਧ ਧਮਕੀਆਂ ਜਾਰੀ ਰਹੀਆਂ ਤਾਂ ਤਹਿਰਾਨ ਵਾਸ਼ਿੰਗਟਨ ਨਾਲ ਅੰਤਿਮ ਸਮਝੌਤੇ ’ਤੇ ਗੱਲਬਾਤ ਨਹੀਂ ਕਰੇਗਾ, ਜਦੋਂ ਕਿ ਅਮਰੀਕੀ ਰਾਸ਼ਟਰਪਤੀ ਡੋਨਾਲਡ ਟਰੰਪ ਨੇ ਚਿਤਾਵਨੀ ਦਿੱਤੀ ਸੀ ਕਿ ਅਮਰੀਕਾ ਜਾਂ ਤਾਂ ਕਿਸੇ ਸਮਝੌਤੇ ’ਤੇ ਪਹੁੰਚੇਗਾ ਜਾਂ ਕੰਮ ਪੂਰਾ ਕਰ ਲਵੇਗਾ। ਐਕਸ ’ਤੇ ਇਕ ਪੋਸਟ ’ਚ, ਅਰਾਘਚੀ ਨੇ ਸਾਬਕਾ ਈਰਾਨੀ ਸੁਪਰੀਮ ਲੀਡਰ ਅਯਾਤੁੱਲਾ ਅਲੀ ਖਾਮੇਨੇਈ ਦੇ ਅੰਤਿਮ ਸੰਸਕਾਰ ਦੀਆਂ ਤਸਵੀਰਾਂ ਸਾਂਝੀਆਂ ਕੀਤੀਆਂ ਤੇ ਕਿਹਾ ਕਿ ਨਾ ਤਾਂ ਈਰਾਨੀ ਜਨਤਾ ਅਤੇ ਨਾ ਹੀ ਹਥਿਆਰਬੰਦ ਫ਼ੌਜਾਂ ਕਿਸੇ ਧਮਕੀਆਂ ਤੋਂ ਡਰਦੀਆਂ ਹਨ । ਈਰਾਨ ਤੇ ਸੰਯੁਕਤ ਰਾਜ ਅਮਰੀਕਾ ਵਿਚਕਾਰ ਦਸਤਖਤ ਕੀਤੇ ਗਏ 14-ਪੁਆਇੰਟ ਸਮਝੌਤਾ ਪੱਤਰ ਦੇ ਪੈਰਾ 13 ਦਾ ਹਵਾਲਾ ਦਿੰਦੇ ਹੋਏ ਅਰਾਘਚੀ ਨੇ ਕਿਹਾ ਕਿ ਜੇਕਰ ਧਮਕੀਆਂ ਜਾਰੀ ਰਹੀਆਂ ਤਾਂ ਅੰਤਿਮ ਸੌਦੇ ’ਤੇ ਗੱਲਬਾਤ ਸ਼ੁਰੂ ਨਹੀਂ ਹੋਵੇਗੀ।

ਪਿਛਲੀ ਖ਼ਬਰ ਬਲੋਚਿਸਤਾਨ ਦੇ ਜ਼ਿਆਰਤ ਥਾਣੇ ’ਤੇ ਹਮਲਾ 2 ਐੱਸ. ਐੱਚ. ਓ. ਸਮੇਤ 9 ਪੁਲਿਸ ਮੁਲਾਜ਼ਮ ਹਲਾਕ ਅਗਲੀ ਖ਼ਬਰ 2008 ਅਹਿਮਦਾਬਾਦ ਲੜੀਵਾਰ ਧਮਾਕੇ ਮਾਮਲਾ: ਹਾਈ ਕੋਰਟ ਵਲੋਂ 38 ਦੋਸ਼ੀਆਂ ਦੀ ਮੌਤ ਦੀ ਸਜ਼ਾ ਤੇ 11 ਨੂੰ ਉਮਰ ਕੈਦ ਬਰਕਰਾਰ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।