09-09-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 08-07-2026

ਈਥਾਨੌਲ-ਮਿਸ਼ਰਿਤ ਪੈਟਰੋਲ ਕਾਰਨ ਦੱਸੋ ਕਿਹੜੀ ਕਾਰ ਖ਼ਰਾਬ ਹੋਈ-ਗਡਕਰੀ

ਅਜੀਤ ਡੈਸਕ 08-07-2026

ਨਵੀਂ ਦਿੱਲੀ, 7 ਜੁਲਾਈ (ਪੀ.ਟੀ.ਆਈ.)-ਈ20 ਪੈਟਰੋਲ (20 ਪ੍ਰਤੀਸ਼ਤ ਈਥਾਨੌਲ-ਮਿਸ਼ਰਿਤ) ਵਿਕਰੀ ਦੇ ਆਦੇਸ਼ ਦੀ ਆਲੋਚਨਾ ਤੇ ਵਾਹਨਾਂ ਦੀ ਘੱਟ ਈਂਧਨ ਕੁਸ਼ਲਤਾ ਬਾਰੇ ਸ਼ਿਕਾਇਤਾਂ ਵਿਚਕਾਰ ਕੇਂਦਰੀ ਮੰਤਰੀ ਨਿਤਿਨ ਗਡਕਰੀ ਨੇ ਆਲੋਚਕਾਂ ਨੂੰ ਇਕ ਅਜਿਹੀ ਕਾਰ ਦੀ ਪਛਾਣ ਕਰਨ ਦੀ ਚੁਣੌਤੀ ਦਿੱਤੀ ਹੈ, ਜਿਸ ਨੂੰ ਮਿਸ਼ਰਤ ਈਂਧਨ ਕਾਰਨ ਸਮੱਸਿਆਵਾਂ ਦਾ ਸਾਹਮਣਾ ਕਰਨਾ ਪਿਆ। ਇੱਥੇ ‘ਵਿਕਸਿਤ ਭਾਰਤ ਸੰਮੇਲਨ’ ਨੂੰ ਸੰਬੋਧਨ ਕਰਦੇ ਹੋਏ ਗਡਕਰੀ ਨੇ ਅੱਗੇ ਕਿਹਾ ਕਿ ਭਾਰਤ ਦੀ ਜੈਵਿਕ ਈਂਧਨ ‘ਤੇ ਨਿਰਭਰਤਾ ਇਕ ਆਰਥਿਕ ਬੋਝ ਹੈ ਕਿਉਂਕਿ 22 ਲੱਖ ਕਰੋੜ ਰੁਪਏ ਸਾਲਾਨਾ ਈਂਧਨ ਆਯਾਤ ‘ਤੇ ਖਰਚ ਕੀਤੇ ਜਾਂਦੇ ਹਨ ਤੇ ਇਹ ਵਾਤਾਵਰਣ ਲਈ ਖ਼ਤਰਾ ਹੈ, ਜਿਸ ਨਾਲ ਦੇਸ਼ ਦੀ ਤਰੱਕੀ ਲਈ ਸਾਫ਼ ਊਰਜਾ ਅਪਣਾਉਣ ਨੂੰ ਮਹੱਤਵਪੂਰਨ ਬਣਾਇਆ ਗਿਆ ਹੈ। ਉਨ੍ਹਾਂ ਕਿਹਾ ਕਿ “ਈ20 ਪੈਟਰੋਲ ਕਾਰਨ ਸਮੱਸਿਆਵਾਂ ਦਾ ਸਾਹਮਣਾ ਕਰਨ ਵਾਲੀ ਕਿਸੇ ਵੀ ਕਾਰ ਦਾ ਕੋਈ ਮਾਮਲਾ ਨਹੀਂ ਹੈ। ਕੀ ਦੇਸ਼ ’ਚ ਕੋਈ ਅਜਿਹੀ ਕਾਰ ਹੈ, ਜਿਸ ਨੂੰ ਈ20 ਪੈਟਰੋਲ ਦੀ ਵਰਤੋਂ ਕਾਰਨ ਸਮੱਸਿਆਵਾਂ ਦਾ ਸਾਹਮਣਾ ਕਰਨਾ ਪਿਆ ਹੈ? ਸਿਰਫ਼ ਇਕ ਦਾ ਨਾਂਅ ਦੱਸੋ।” ਉੱਚ ਈਥਾਨੌਲ-ਮਿਸ਼ਰਿਤ ਪੈਟਰੋਲ ਬਾਰੇ ਝੂਠੀਆਂ ਕਹਾਣੀਆਂ ਫੈਲਾਈਆਂ ਜਾ ਰਹੀਆਂ ਹਨ।

ਪਿਛਲੀ ਖ਼ਬਰ 2008 ਅਹਿਮਦਾਬਾਦ ਲੜੀਵਾਰ ਧਮਾਕੇ ਮਾਮਲਾ: ਹਾਈ ਕੋਰਟ ਵਲੋਂ 38 ਦੋਸ਼ੀਆਂ ਦੀ ਮੌਤ ਦੀ ਸਜ਼ਾ ਤੇ 11 ਨੂੰ ਉਮਰ ਕੈਦ ਬਰਕਰਾਰ ਅਗਲੀ ਖ਼ਬਰ ‘ਕਾਕਰੋਚ ਜਨਤਾ ਪਾਰਟੀ’ ਦੇ ‘ਐਕਸ’ ਅਕਾਊਂਟ ਨੂੰ ਮੁੜ ਚਾਲੂ ਕਰਨ ਦਾ ਆਦੇਸ਼

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।