09-09-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 08-07-2026

ਹਾਈਕਮਾਨ ਵਲੋਂ ਲਏ ਫ਼ੈਸਲੇ ’ਤੇ ਨਹੀਂ ਹੋਵੇਗਾ ਮੁੜ ਵਿਚਾਰ-ਭੁਪੇਸ਼ ਬਘੇਲ

ਅਜੀਤ ਡੈਸਕ 08-07-2026

ਚੰਡੀਗੜ੍ਹ, 7 ਜੁਲਾਈ (ਵਿਕਰਮਜੀਤ ਸਿੰਘ ਮਾਨ)- ਕਾਂਗਰਸ ਹਾਈਕਮਾਨ ਦੇ ਫ਼ੈਸਲੇ ਤੋਂ ਨਰਾਜ਼ ਚਰਨਜੀਤ ਸਿੰਘ ਚੰਨੀ ਦੇ ਧੜੇ ਵਲੋਂ ਰਾਹੁਲ ਗਾਂਧੀ ਨਾਲ ਮੁਲਾਕਾਤ ਕਰਕੇ ਫ਼ੈਸਲੇ ’ਤੇ ਮੁੜ ਵਿਚਾਰ ਕਰਨ ਦੀ ਗੱਲ ਰੱਖਣ ਦੀ ਤਿਆਰੀ ਕੀਤੀ ਜਾ ਰਹੀ ਹੈ, ਪਰ ਦੂਜੇ ਪਾਸੇ ਅੱਜ ਦੇਰ ਸ਼ਾਮ ਪੰਜਾਬ ਕਾਂਗਰਸ ਦੇ ਇੰਚਾਰਜ ਭੁਪੇਸ਼ ਬਘੇਲ ਵਲੋਂ ਇਕ ਨਿੱਜੀ ਚੈਨਲ ਨੂੰ ਦਿੱਤੀ ਇੰਟਰਵਿਊ ਦੌਰਾਨ ਵੱਡਾ ਬਿਆਨ ਦੇ ਕੇ ਚੰਨੀ ਧੜੇ ਨੂੰ ਵੱਡਾ ਝਟਕਾ ਦੇ ਦਿੱਤਾ ਗਿਆ ਹੈ। ਭੁਪੇਸ਼ ਬਘੇਲ ਨੇ ਇਕ ਸਵਾਲ ਦੇ ਜਵਾਬ ’ਚ ਕਿਹਾ ਕਿ ਹਾਈਕਮਾਨ ਵਲੋਂ ਜੋ ਫ਼ੈਸਲਾ ਲਿਆ ਗਿਆ ਹੈ ਉਸ ’ਤੇ ਮੁੜ ਵਿਚਾਰ ਨਹੀਂ ਕੀਤਾ ਜਾਵੇਗਾ। ਉਨ੍ਹਾਂ ਇਹ ਵੀ ਕਿਹਾ ਕਿ ਫ਼ੈਸਲਾ ਬਦਲਣ ਦੀ ਲੋੜ ਨਹੀਂ, ਸਗੋਂ ਸਾਰਾ ਸੰਗਠਨ ਮਿਲ ਕੇ ਚੋਣਾਂ ਲੜਨ ਲਈ ਮੈਦਾਨ ’ਚ ਉਤਰੇਗਾ। ਭੁਪੇਸ਼ ਬਘੇਲ ਦੇ ਦੇਰ ਸ਼ਾਮ ਅਜਿਹਾ ਬਿਆਨ ਦੇਣ ਤੋਂ ਇਹ ਸੰਕੇਤ ਮਿਲਦੇ ਹਨ ਕਿ ਵਿਦੇਸ਼ ਵਾਪਸੀ ਕਰ ਰਹੇ ਰਾਹੁਲ ਗਾਂਧੀ ਦੀ ਭੁਪੇਸ਼ ਬਘੇਲ ਨਾਲ ਪੰਜਾਬ ਦੇ ਮਸਲੇ ਨੂੰ ਲੈ ਕੇ ਕੋਈ ਗੱਲ ਜ਼ਰੂਰ ਹੋਈ ਹੈ, ਜਿਸ ਮਗਰੋਂ ਉਨ੍ਹਾਂ ਅਚਾਨਕ ਇੰਨਾ ਵੱਡਾ ਬਿਆਨ ਦੇ ਦਿੱਤਾ ਹੈ, ਕਿਉਂਕਿ ਹੁਣ ਇਸ ਗੱਲ ਦੀ ਚਰਚਾ ਵੀ ਛਿੜ ਗਈ ਹੈ ਕਿ ਜੇਕਰ ਭੁਪੇਸ਼ ਬਘੇਲ ਵਲੋਂ ਇਹ ਦੋ ਟੁੱਕ ਫ਼ੈਸਲਾ ਦੇਣਾ ਸੀ ਤਾਂ ਫਿਰ ਪੰਜ ਦਿਨਾਂ ਦੌਰੇ ਦੌਰਾਨ ਚੰਨੀ ਤੇ ਹੋਰ ਨਾਰਾਜ਼ ਚੱਲ ਰਹੇ ਆਗੂਆਂ ਨਾਲ ਮੁਲਾਕਾਤ ਕਰਨ ਦਾ ਮਤਲਬ ਨਹੀਂ ਸੀ ਰਹਿ ਜਾਂਦਾ। ਭੁਪੇਸ਼ ਬਘੇਲ ਦਾ ਇਹ ਬਿਆਨ ਉਦੋਂ ਆਇਆ ਹੈ ਜਦੋਂ ਚਰਨਜੀਤ ਸਿੰਘ ਚੰਨੀ ਤੇ ਸੁਖਜਿੰਦਰ ਸਿੰਘ ਰੰਧਾਵਾ ਵਰਗੇ ਵੱਡੇ ਕਾਂਗਰਸੀ ਆਗੂਆਂ ਨੇ ਬਘੇਲ ਦੇ ਪੰਜਾਬ ਦੌਰੇ ਦੌਰਾਨ ਉਨ੍ਹਾਂ ਤੋਂ ਦੂਰੀ ਬਣਾਈ ਹੋਈ ਹੈ। ਇਸੇ ਦੌਰਾਨ ਸੂਤਰਾਂ ਤੋਂ ਇਕ ਹੋਰ ਜਾਣਕਾਰੀ ਵੀ ਸਾਹਮਣੇ ਆ ਰਹੀ ਹੈ ਕਿ ਸੋਨੀਆ ਗਾਂਧੀ ਅਤੇ ਪ੍ਰਿਅੰਕਾ ਗਾਂਧੀ ਵੀ ਇਸ ਮਸਲੇ ਨੂੰ ਲੈ ਕੇ ਗੰਭੀਰ ਹਨ ਤੇ ਪ੍ਰਿਅੰਕਾ ਗਾਂਧੀ ਦੇ ਦੋ ਨਿੱਜੀ ਨਿਗਰਾਨ ਪਿਛਲੇ ਦੋ ਦਿਨ ਤੋਂ ਚੰਡੀਗੜ੍ਹ ’ਚ ਹਨ, ਜੋ ਚਰਨਜੀਤ ਸਿੰਘ ਚੰਨੀ ਨਾਲ ਤਾਲਮੇਲ ਰੱਖ ਰਹੇ ਹਨ।

ਪਿਛਲੀ ਖ਼ਬਰ ‘ਸਤਲੁਜ’ ਫ਼ਿਲਮ ਦੀ ਜਾਂਚ ਲਈ ਉੱਚ-ਪੱਧਰੀ ਕਮੇਟੀ ਦਾ ਗਠਨ ਅਗਲੀ ਖ਼ਬਰ ਚੰਨੀ ਧੜਾ ਰਾਹੁਲ ਨਾਲ ਮੁਲਾਕਾਤ ਲਈ ਬਜ਼ਿਦ-ਬਘੇਲ ਵਲੋਂ ‘ਡਿਨਰ ਡਿਪਲੋਮੇਸੀ’

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।