08-08-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 22-06-2026

ਸੀ.ਬੀ.ਐਸ.ਈ. ਨੇ 12ਵੀਂ ਜਮਾਤ ਦੀ ਮੁੜ ਮੁਲਾਂਕਣ ਪ੍ਰੀਖਿਆ ਦਾ ਨਤੀਜਾ ਐਲਾਨਿਆ

ਅਜੀਤ ਡੈਸਕ 22-06-2026


ਨਵੀਂ ਦਿੱਲੀ, 21 ਜੂਨ (ਏਜੰਸੀ)-ਸੈਂਟਰਲ ਬੋਰਡ ਆਫ਼ ਸੈਕੰਡਰੀ ਐਜੂਕੇਸ਼ਨ (ਸੀ.ਬੀ.ਐਸ.ਈ.) ਨੇ ਉਨ੍ਹਾਂ ਵਿਦਿਆਰਥੀਆਂ ਲਈ ਮੁੜ-ਮੁਲਾਂਕਣ ਪ੍ਰੀਖਿਆ ਦੇ ਨਤੀਜੇ ਜਾਰੀ ਕੀਤੇ ਹਨ, ਜਿਨ੍ਹਾਂ ਆਪਣੀ ਜਮਾਤ 12ਵੀਂ ਬੋਰਡ ਪ੍ਰੀਖਿਆ ਦੀ ਉਤਰ ਪੱਤਰੀ ਦੇ ਨਿਰੀਖਣ ਤੇ ਮੁੜ ਮੁਲਾਂਕਣ ਲਈ ਅਰਜ਼ੀਆਂ ਦਿੱਤੀਆਂ ਸਨ। ਬੋਰਡ ਨੇ ਕਿਹਾ ਕਿ ਨਤੀਜੇ ਪੜਾਅਵਾਰ ਤਰੀਕੇ ਨਾਲ ਜਾਰੀ ਕੀਤੇ ਜਾ ਰਹੇ ਹਨ ਤੇ ਅੱਜ ਕੁਲ ਅਰਜ਼ੀਆਂ ‘ਚੋਂ 87 ਫੀਸਦੀ ਤੋਂ ਵੱਧ ਦੇ ਨਤੀਜੇ ਐਲਾਨ ਦਿੱਤੇ ਹਨ ਤੇ ਬਾਕੀ ਨਤੀਜੇ ਵੀ ਪੜਾਅਵਾਰ ਉਪਲੱਬਧ ਹੋਣਗੇ। ਵਿਦਿਆਰਥੀ ਬੋਰਡ ਦੀ ਅਧਿਕਾਰਤ ਵੈਬਸਾਈਟ ‘ਤੇ ਆਪਣੇ ਨਤੀਜੇ ਵੇਖ ਸਕਦੇ ਹਨ।

ਪਿਛਲੀ ਖ਼ਬਰ ਜੇ.ਡੀ.-ਯੂ ਨੇ ਨਿਤਿਸ਼ ਕੁਮਾਰ ਦੇ ਰਾਸ਼ਟਰੀ ਪ੍ਰਧਾਨ ਵਜੋਂ ਚੌਥੇ ਕਾਰਜਕਾਲ ’ਤੇ ਲਗਾਈ ਮੋਹਰ ਅਗਲੀ ਖ਼ਬਰ ਤਾਮਿਲਨਾਡੂ ’ਚ ਅਮੋਨੀਆ ਗੈਸ ਲੀਕ ਹੋਣ ਕਾਰਨ 7 �ਔਰਤਾਂ ਦੀ ਮੌਤ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।