06-08-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 20-06-2026

ਹਾਈ ਕੋਰਟ ਵਲੋਂ ਮਮਤਾ ਤੇ ਅਭਿਸ਼ੇਕ ਨੂੰ ਨੋਟਿਸ

ਅਜੀਤ ਡੈਸਕ 20-06-2026

ਕੋਲਕਾਤਾ, 19 ਜੂਨ (ਏਜੰਸੀ)-ਕਲਕੱਤਾ ਹਾਈ ਕੋਰਟ ਨੇ ਸ਼ੁੱਕਰਵਾਰ ਨੂੰ ਤ੍ਰਿਣਮੂਲ ਕਾਂਗਰਸ ਮੁਖੀ ਮਮਤਾ ਬੈਨਰਜੀ ਅਤੇ ਅਭਿਸ਼ੇਕ ਬੈਨਰਜੀ ਨੂੰ ਪਿਛਲੇ ਸਾਲ 21 ਜੁਲਾਈ ਦੀ ਸ਼ਹੀਦ ਦਿਵਸ ਰੈਲੀ ਦੌਰਾਨ ਮੁੱਖ ਸੜਕਾਂ ਨੂੰ ਰੋਕਣ ਦੇ ਮਾਮਲੇ ’ਚ ਅਦਾਲਤ ਦੇ ਨਿਰਦੇਸ਼ਾਂ ਦੀ ਉਲੰਘਣਾ ਨੂੰ ਲੈ ਕੇ ਇਕ ਮਾਣਹਾਨੀ ਪਟੀਸ਼ਨ ’ਚ ਨੋਟਿਸ ਜਾਰੀ ਕਰਨ ਦਾ ਹੁਕਮ ਦਿੱਤਾ। ਪਟੀਸ਼ਨਕਰਤਾ ਦੇ ਵਕੀਲ, ਸ਼੍ਰੀਕਾਂਤ ਦੱਤਾ ਨੇ ਜਸਟਿਸ ਅਰਿਜੀਤ ਬੈਨਰਜੀ ਦੀ ਪ੍ਰਧਾਨਗੀ ਵਾਲੀ ਡਿਵੀਜ਼ਨ ਬੈਂਚ ਦਾ ਰੁਖ ਕੀਤਾ, ਜਿਸ ’ਚ ਅਦਾਲਤ ਦੇ 2018 ਦੇ ਹੁਕਮ ਦੀ ਉਲੰਘਣਾ ਦਾ ਦੋਸ਼ ਲਗਾਇਆ ਗਿਆ ਸੀ, ਜਿਸ ‘ਚ ਨਿਰਦੇਸ਼ ਦਿੱਤਾ ਗਿਆ ਸੀ ਕਿ ਸੜਕਾਂ ’ਤੇ ਇਕੱਠ ਕਾਰਨ ਸੜਕ ਪੂਰੀ ਤਰ੍ਹਾਂ ਬੰਦ ਨਹੀਂ ਹੋਣੀ ਚਾਹੀਦੀ।ਤਤਕਾਲੀ ਚੀਫ ਜਸਟਿਸ ਜਯੋਤਿਰਮਯ ਭੱਟਾਚਾਰੀਆ ਅਤੇ ਜਸਟਿਸ ਅਰਿਜੀਤ ਬੈਨਰਜੀ ਦੀ ਇਕ ਡਿਵੀਜ਼ਨ ਬੈਂਚ ਨੇ ਨਿਰਦੇਸ਼ ਦਿੱਤਾ ਸੀ ਕਿ ਪੈਦਲ ਯਾਤਰੀਆਂ ਅਤੇ ਐਮਰਜੈਂਸੀ ਵਾਹਨਾਂ ਦੀ ਆਵਾਜਾਈ ਲਈ ਅਜਿਹੀਆਂ ਸੜਕਾਂ ’ਤੇ ਇਕ ਰਸਤਾ ਖੁੱਲ੍ਹਾ ਛੱਡਿਆ ਜਾਣਾ ਚਾਹੀਦਾ ਹੈ। ਦੱਤਾ ਨੇ ਸ਼ੁੱਕਰਵਾਰ ਨੂੰ ਮਾਣਹਾਨੀ ਪਟੀਸ਼ਨ ਦਾਇਰ ਕਰਦੇ ਹੋਏ ਦਾਅਵਾ ਕੀਤਾ ਕਿ 2025 ‘ਚ ਟੀ.ਐਮ.ਸੀ. ਦੀ 21 ਜੁਲਾਈ ਦੀ ਸ਼ਹੀਦ ਦਿਵਸ ਰੈਲੀ ਦੌਰਾਨ ਹਾਈ ਕੋਰਟ ਦੇ ਹੁਕਮ ਦੀ ਉਲੰਘਣਾ ਕੀਤੀ ਗਈ ਸੀ, ਜਿਸ ਕਾਰਨ ਸ਼ਹਿਰ ਦੇ ਦਿਲ ਐਸਪਲੇਨੇਡ ਵਿਖੇ ਮੁੱਖ ਸੜਕਾਂ ਪੂਰੀ ਤਰ੍ਹਾਂ ਬੰਦ ਹੋ ਗਈਆਂ ਸਨ।

ਪਿਛਲੀ ਖ਼ਬਰ ਪ੍ਰਧਾਨ ਮੰਤਰੀ ਵਿਕਾਸ ਭਾਰਤ ਰੁਜ਼ਗਾਰ ਯੋਜਨਾ ਨੇ ਦੇਸ਼ ਭਰ ’ਚ 70 ਲੱਖ ਨੌਕਰੀਆਂ ਪੈਦਾ ਕੀਤੀਆਂ-ਮੋਦੀ ਅਗਲੀ ਖ਼ਬਰ ਸ਼ੰਭੂ ਬੰਬ ਧਮਾਕੇ ਲਈ ਮਲੇਸ਼ੀਆ ਤੋਂ ਪੈਸੇ ਭੇਜਣ ਵਾਲੇ ਗਿ੍ਫ਼ਤਾਰ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।