06-08-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 20-06-2026

ਨਵਾਂਸ਼ਹਿਰ ਦੇ ਪਿੰਡ ਲੱਖਪੁਰ ’ਚ ਮਾਤਮ ਛਾਇਆ

ਅਜੀਤ ਡੈਸਕ 20-06-2026

ਨਵਾਂਸ਼ਹਿਰ, 19 ਜੂਨ (ਜਸਬੀਰ ਸਿੰਘ ਨੂਰਪੁਰ) - ਪਿੰਡ ਲੱਖਪੁਰ ‘ਚ ਪਰਿਵਾਰ ਦੇ ਤਿੰਨ ਮੈਂਬਰਾਂ ਦੀ ਮੌਤ ਨਾਲ ਪਿੰਡ ’ਚ ਮਾਤਮ ਛਾ ਗਿਆ। ਪ੍ਰਾਪਤ ਜਾਣਕਾਰੀ ਅਨੁਸਾਰ ਅਮਰੀਕਾ ਰਹਿੰਦੇ ਸਵੀਟਾ ਰਾਮ ਅਤੇ ਕਮਲੇਸ਼ ਰਾਣੀ ਦੀ ਉਨ੍ਹਾਂ ਦੇ ਪੁੱਤਰ ਗੌਰਵ ਚੌਪੜਾ ਵਲੋਂ ਗੋਲੀਆਂ ਮਾਰ ਕੇ ਹੱਤਿਆ ਕਰ ਦਿੱਤੀ ਗਈ ਅਤੇ ਕਮਲੇਸ਼ ਰਾਣੀ ਦੀ ਮਾਤਾ ਨੂੰ ਵੀ ਮਾਰ ਦਿੱਤਾ ਗਿਆ। ਇਹ ਵੀ ਦੱਸਿਆ ਗਿਆ ਕਿ ਕਥਿਤ ਦੋਸ਼ੀ ਗੌਰਵ ਚੋਪੜਾ ਨੂੰ ਪੁਲਿਸ ਨੇ ਗ੍ਰਿਫਤਾਰ ਕਰ ਲਿਆ ਹੈ। ਇਸ ਘਟਨਾ ਦੀ ਜਾਣਕਾਰੀ ਮਿਲਦੇ ਸਾਰ ਹੀ ਪਰਿਵਾਰਕ ਮੈਂਬਰਾਂ ‘ਚ ਸੋਗ ਦੀ ਲਹਿਰ ਛਾ ਗਈ । ਪਰਿਵਾਰਕ ਮੈਂਬਰ ਮੱਖਣ ਰਾਮ ਨੇ ਦੱਸਿਆ ਕਿ ਇਹ ਬਹੁਤ ਹੀ ਮੰਦਭਾਗੀ ਘਟਨਾ ਵਾਪਰਨ ਕਾਰਨ ਪੂਰਾ ਪਰਿਵਾਰ ਇਸ ਸਮੇਂ ਸਦਮੇ ਵਿੱਚ ਹੈ। ਉਨ੍ਹਾਂ ਦੱਸਿਆ ਕਿ ਅਜੇ ਚਾਰ ਮਹੀਨੇ ਪਹਿਲਾਂ ਹੀ ਸਵੀਟਾ ਰਾਮ ਆਪਣੇ ਪਰਿਵਾਰ ਅਤੇ ਪੁੱਤਰਾਂ ਨੂੰ ਨਾਲ ਲੈ ਕੇ ਪੰਜਾਬ ਆਇਆ ਸੀ ਅਤੇ ਮਿਲ ਕੇ ਗਿਆ। ਉਸ ਸਮੇਂ ਪਰਿਵਾਰ ਵਿਚ ਕੋਈ ਵੀ ਕੁੜੱਤਣ ਵਾਲੀ ਗੱਲ ਨਹੀਂ ਸੁਣੀ ਗਈ। ਉਨ੍ਹਾਂ ਅਖਿਆ ਕਿ ਇਸ ਘਟਨਾ ਬਾਰੇ ਅਜੇ ਸਾਨੂੰ ਕੋਈ ਯਕੀਨ ਨਹੀਂ ਆ ਰਿਹਾ ਕਿ ਕਿਸ ਤਰ੍ਹਾਂ ਵਾਪਰੀ ਹੋਵੇਗੀ।

ਪਿਛਲੀ ਖ਼ਬਰ ਸ਼ੰਭੂ ਬੰਬ ਧਮਾਕੇ ਲਈ ਮਲੇਸ਼ੀਆ ਤੋਂ ਪੈਸੇ ਭੇਜਣ ਵਾਲੇ ਗਿ੍ਫ਼ਤਾਰ ਅਗਲੀ ਖ਼ਬਰ ਅਮਰੀਕਾ ’ਚ ਪੰਜਾਬੀ ਨੌਜਵਾਨ ਵਲੋਂ ਮਾਂ-ਬਾਪ ਤੇ ਨਾਨੀ ਦੀ ਗੋਲੀਆਂ ਮਾਰ ਕੇ ਹੱਤਿਆ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।