14-08-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 15-06-2026

ਓਮਾਨ ਤੱਟ 'ਤੇ ਭਾਰਤੀ ਝੰਡੇ ਵਾਲਾ ਜਹਾਜ਼ ਡੁੱਬਾ, ਚਾਲਕ ਦਲ ਦੇ ਸਾਰੇ 14 ਮੈਂਬਰ ਬਚਾਏ

ਅਜੀਤ ਡੈਸਕ 15-06-2026
ਦੁਬਈ/ਨਵੀਂ ਦਿੱਲੀ, 14 ਜੂਨ (ਪੀ.ਟੀ.ਆਈ.)-ਅਧਿਕਾਰੀਆਂ ਨੇ ਦੱਸਿਆ ਹੈ ਕਿ ਐਤਵਾਰ ਨੂੰ ਇਕ ਭਾਰਤੀ ਝੰਡੇ ਵਾਲਾ ਜਹਾਜ਼ ਓਮਾਨ ਦੇ ਤੱਟ 'ਤੇ ਤਕਨੀਕੀ ਨੁਕਸ ਕਾਰਨ ਡੁੱਬ ਗਿਆ | ਹਾਲਾਂਕਿ ਸਾਰੇ 14 ਚਾਲਕ ਦਲ ਦੇ ਮੈਂਬਰਾਂ ਨੂੰ ਬਚਾ ਲਿਆ ਗਿਆ¢ ਓਮਾਨ ਵਿੱਚ ਭਾਰਤੀ ਦੂਤਘਰ ਨੇ ਕਿਹਾ ਕਿ ਬਚਾਏ ਗਏ ਸਾਰੇ 14 ਚਾਲਕ ਦਲ ਦੇ ਮੈਂਬਰ 'ਸੁਰੱਖਿਅਤ ਅਤੇ ਤੰਦਰੁਸਤ' ਹਨ ਅਤੇ ਉਨ੍ਹਾਂ ਨੂੰ ਮੁੰਬਈ ਜਾਣ ਵਾਲੇ ਜਹਾਜ਼ ਵਿੱਚ ਤਬਦੀਲ ਕਰ ਦਿੱਤਾ ਗਿਆ ਹੈ¢ ਮੁੰਬਈ ਜਾਣ ਵਾਲਾ ਹਿ ਜਹਾਜ਼, ਐੱਮ.ਵੀ. ਜਬਲ ਅਲੀ, ਇੱਕ ਕਾਰਗੋ ਜਹਾਜ਼ ਹੈ¢ਮਿਸ਼ਨ ਨੇ ਐਕਸ 'ਤੇ ਇੱਕ ਪੋਸਟ ਵਿੱਚ ਕਿਹਾ, 'ਭਾਰਤੀ ਝੰਡੇ ਵਾਲੇ ਐੱਮ.ਐੱਸ.ਵੀ. ਵਿਰਾਟ 1 ਨਾਲ ਸੰਬੰਧਿਤ ਬਚਾਅ ਕਾਰਜ ਸਫਲਤਾਪੂਰਵਕ ਪੂਰਾ ਹੋ ਗਿਆ ਹੈ¢ ਸਾਰੇ 14 ਚਾਲਕ ਦਲ ਦੇ ਮੈਂਬਰਾਂ ਨੂੰ ਬਚਾ ਲਿਆ ਗਿਆ ਹੈ ਅਤੇ ਉਹ ਇਸ ਸਮੇਂ ਜਬਲ ਅਲੀ 9 'ਤੇ ਸਵਾਰ ਹਨ, ਜੋ ਮੁੰਬਈ ਜਾ ਰਿਹਾ ਹੈ¢ ਚਾਲਕ ਦਲ ਦੇ ਮੈਂਬਰ ਸੁਰੱਖਿਅਤ ਅਤੇ ਤੰਦਰੁਸਤ ਹਨ¢' ਭਰੋਸੇਯੋਗ ਸੂਤਰਾਂ ਨੇ ਦੱਸਿਆ ਕਿ ਜਹਾਜ਼ ਤਕਨੀਕੀ ਖਰਾਬੀ ਕਾਰਨ ਡੁੱਬ ਗਿਆ¢

ਪਿਛਲੀ ਖ਼ਬਰ 'ਅਲ ਨੀਨੋ' ਦੀ ਦਸਤਕ ਨਾਲ ਖੇਤੀਬਾੜੀ 'ਤੇ ਮੰਡਰਾਇਆ ਖ਼ਤਰਾ ਅਗਲੀ ਖ਼ਬਰ ਸ਼੍ਰੋਮਣੀ ਅਕਾਲੀ ਦਲ (ਪੁਨਰ ਸੁਰਜੀਤ) ਵਲੋਂ ਰਾਜਪਾਲ ਨੂੰ ਪੰਥਕ, ਆਰਥਿਕ ਤੇ ਖੇਤੀ ਮੁੱਦਿਆਂ ਸੰਬੰਧੀ ਮੰਗ ਪੱਤਰ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।