28-10-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 03-06-2026

ਈ. ਡੀ. ਵਲੋਂ ਵਿਧਾਇਕ ਰਮਨ ਅਰੋੜਾ ਤੋਂ 8 ਘੰਟੇ ਪੁੱਛਗਿੱਛ <br/>

ਅਜੀਤ ਡੈਸਕ 03-06-2026

ਜਲੰਧਰ, 2 ਜੂਨ (ਸ਼ਿਵ)-ਇਨਫੋਰਸਮੈਂਟ ਡਾਇਰੈਕਟੋਰੇਟ (ਈ. ਡੀ.) ਵਲੋਂ ਅੱਜ ਕੇਂਦਰੀ ਹਲਕੇ ਤੋਂ ਆਮ ਆਦਮੀ ਪਾਰਟੀ ਦੇ ਵਿਧਾਇਕ ਰਮਨ ਅਰੋੜਾ ਤੋਂ ਕਰੀਬ 8 ਘੰਟੇ ਤੱਕ ਲੰਬੀ ਪੁੱਛਗਿੱਛ ਕੀਤੀ ਗਈ | ਈ. ਡੀ. ਵਲੋਂ ਪਿਛਲੇ ਸਾਲ ਵਿਜੀਲੈਂਸ ਬਿਊਰੋ ਵਲੋਂ ਦਰਜ ਹੋਏ ਕੇਸ ਨੂੰ ਆਧਾਰ ਬਣਾ ਕੇ ਹਵਾਲਾ ਰਾਸ਼ੀ ਰੋਕੂ ਕਾਨੂੰਨ (ਪੀ. ਐਮ. ਐਲ. ਏ.) ਤਹਿਤ ਜਾਂਚ ਸ਼ੁਰੂ ਕੀਤੀ ਗਈ ਸੀ, ਜਿਸ ਕਰਕੇ ਈ. ਡੀ. ਨੇ ਕੁਝ ਦਿਨ ਪਹਿਲਾਂ ਵਿਧਾਇਕ ਰਮਨ ਅਰੋੜਾ ਨੂੰ ਸੰਮਨ ਜਾਰੀ ਕਰਕੇ 2 ਜੂਨ ਨੂੰ ਦਫ਼ਤਰ ਵਿਚ ਪੇਸ਼ ਹੋਣ ਲਈ ਕਿਹਾ ਸੀ | ਵਿਧਾਇਕ ਰਮਨ ਅਰੋੜਾ ਦੁਪਹਿਰ ਕਰੀਬ 11.15 ਵਜੇ ਈ. ਡੀ. ਦੇ ਜ਼ੋਨਲ ਦਫ਼ਤਰ 'ਚ ਦਸਤਾਵੇਜ਼ਾਂ ਸਮੇਤ ਪੇਸ਼ ਹੋੲ,ੇ ਜਿਥੇ ਕਿ ਉਨ੍ਹਾਂ ਨੇ ਆਪਣੇ ਬਿਆਨ ਦਰਜ ਕਰਵਾਏ | ਈ. ਡੀ. ਵਲੋਂ ਜਦੋਂ ਰਮਨ ਅਰੋੜਾ ਨੂੰ ਸੰਮਨ ਜਾਰੀ ਹੋਏ ਸੀ ਤਾਂ ਉਨ੍ਹਾਂ ਦਾਅਵਾ ਕੀਤਾ ਸੀ ਕਿ ਉਨ੍ਹਾਂ ਨੂੰ ਸੰਮਨ ਨਹੀਂ ਸਗੋਂ ਦਸਤਾਵੇਜ਼ ਦੇਣ ਲਈ ਨੋਟਿਸ ਜਾਰੀ ਕੀਤੇ ਹਨ | ਵਿਧਾਇਕ ਰਮਨ ਅਰੋੜਾ ਸ਼ਾਮ 7:30 ਵਜੇ ਈ.ਡੀ. ਦਫ਼ਤਰ ਤੋਂ ਬਾਹਰ ਨਿਕਲੇ ਤਾਂ ਉਹ ਬਾਹਰ ਖੜੇ੍ਹ ਮੀਡੀਆ ਕਰਮੀਆਂ ਨਾਲ ਗੱਲਬਾਤ ਕੀਤੇ ਬਿਨਾਂ ਚਲੇ ਗਏ | ਦੱਸਿਆ ਜਾਂਦਾ ਹੈ ਕਿ ਵਿਧਾਇਕ ਰਮਨ ਅਰੋੜਾ ਤੋਂ ਈ. ਡੀ. ਵਲੋਂ ਵਿਜੀਲੈਂਸ ਬਿਊਰੋ ਵਲੋਂ ਪਿਛਲੇ ਸਾਲ ਦਰਜ ਕੀਤੇ ਗਏ ਮਾਮਲੇ ਬਾਰੇ ਪੁੱਛਗਿੱਛ ਕੀਤੀ ਜਾ ਰਹੀ ਸੀ | ਇਸ ਬਾਰੇ ਹੀ ਈ. ਡੀ. ਵਲੋਂ ਦਸਤਾਵੇਜ਼ਾਂ ਦੀ ਮੰਗ ਕੀਤੀ ਗਈ ਸੀ | ਈ. ਡੀ. ਵਲੋਂ ਰਮਨ ਅਰੋੜਾ ਤੋਂ ਕੀਤੀ ਗਈ ਪੁੱਛਗਿੱਛ ਬਾਰੇ ਵਿਸਥਾਰ ਨਾਲ ਜਾਣਕਾਰੀ ਤਾਂ ਨਹੀਂ ਮਿਲ ਸਕੀ ਪਰ ਸੂਤਰਾਂ ਦਾ ਕਹਿਣਾ ਸੀ ਕਿ ਜਿਹੜੀ ਪੁੱਛਗਿੱਛ ਕੀਤੀ ਗਈ ਸੀ, ਉਸ ਵਿਚ ਦਰਜ ਹੋਏ ਕੇਸ 'ਚ ਲਗਾਏ ਦੋਸ਼ਾਂ ਨੂੰ ਲੈ ਕੇ ਹੀ ਸੰਬੰਧਿਤ ਦੱਸੀ ਜਾ ਰਹੀ ਹੈ | ਇਹ ਵੀ ਦੱਸਿਆ ਜਾਂਦਾ ਹੈ ਕਿ ਈ. ਡੀ. ਵਲੋਂ ਜਿਹੜੀ ਜਾਣਕਾਰੀ ਮੰਗੀ ਗਈ ਸੀ, ਉਸ 'ਚ ਬੈਂਕ ਖਾਤਿਆਂ ਨਾਲ ਸੰਬੰਧਿਤ ਜਾਣਕਾਰੀ ਵੀ ਸ਼ਾਮਿਲ ਸੀ | ਉਧਰ ਈ. ਡੀ. ਵਲੋਂ ਜਿਸ ਤਰਾਂ ਨਾਲ ਪਿਛਲੇ ਸਾਲ ਚਰਚਿਤ ਰਹੇ ਇਸ ਮਾਮਲੇ 'ਚ ਹੁਣ ਜਾਂਚ ਸ਼ੁਰੂ ਕੀਤੀ ਗਈ ਸੀ, ਤਾਂ ਇਸ ਨਾਲ ਕਈਆਂ ਦੀਆਂ ਮੁਸ਼ਕਲਾਂ ਵਧ ਸਕਦੀਆਂ ਹਨ ਅਤੇ ਈ. ਡੀ. ਵਲੋਂ ਇਸ ਮਾਮਲੇ 'ਚ ਸ਼ਾਮਿਲ ਹੋਰਾਂ ਬਾਰੇ ਵੀ ਜਾਣਕਾਰੀ ਲੈਣ ਦੀ ਸੰਭਾਵਨਾ ਤੋਂ ਇਨਕਾਰ ਨਹੀਂ ਕੀਤਾ ਜਾ ਰਿਹਾ ਹੈ | ਵਿਜੀਲੈਂਸ ਬਿਊਰੋ ਵਲੋਂ ਦਰਜ ਕੇਸ ਵਿਚ ਰਮਨ ਅਰੋੜਾ 'ਤੇ ਦੋਸ਼ ਲੱਗਾ ਸੀ ਕਿ ਉਨ੍ਹਾਂ ਨੇ ਨਗਰ ਨਿਗਮ ਦੇ ਕੁਝ ਅਧਿਕਾਰੀਆਂ, ਜਿਨ੍ਹਾਂ 'ਚ ਇਕ ਸਹਾਇਕ ਟਾਊਨ ਪਲਾਨਰ ਅਤੇ ਬਿਲਡਿੰਗ ਬਰਾਂਚ ਇੰਸਪੈਕਟਰ ਸ਼ਾਮਿਲ ਸਨ, ਨਾਲ ਮਿਲੀਭੁਗਤ ਕਰਕੇ ਜਾਅਲੀ ਬਿਲਡਿੰਗ ਉਲੰਘਣਾ ਨੋਟਿਸ ਜਾਰੀ ਕਰਕੇ ਲੋਕਾਂ ਤੋਂ ਪੈਸੇ ਵਸੂਲੇ¢

ਪਿਛਲੀ ਖ਼ਬਰ ਕਿਸਾਨ ਕਰੈਡਿਟ ਕਾਰਡਾਂ ਦੀ ਹੱਦ 26 ਸਾਲਾਂ ਬਾਅਦ ਵਧੀ, 10 ਨਵੀਆਂ ਫ਼ਸਲਾਂ ਸ਼ਾਮਿਲ <br/> ਅਗਲੀ ਖ਼ਬਰ ਚੀਫ਼ ਜਸਟਿਸ ਸੂਰਿਆਕਾਂਤ ਨੇ ਸੁਪਰੀਮ ਕੋਰਟ ਦੇ 5 ਨਵੇਂ ਜੱਜਾਂ ਨੂੰ ਅਹੁਦੇ ਦੀ ਸਹੁੰ ਚੁਕਾਈ <br/>

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।