28-10-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 03-06-2026

ਨਿਪਾਲ ਨਾਲ ਸਰਹੱਦੀ ਮੁੱਦੇ ਦੇ ਹੱਲ 'ਚ ਕਿਸੇ ਤੀਜੀ ਧਿਰ ਦੀ ਕੋਈ ਭੂਮਿਕਾ ਨਹੀਂ-ਭਾਰਤ <br/>

ਅਜੀਤ ਡੈਸਕ 03-06-2026
ਨਵੀਂ ਦਿੱਲੀ, 2 ਜੂਨ (ਪੀ. ਟੀ. ਆਈ.)-ਭਾਰਤ ਨੇ ਨਿਪਾਲ ਦੇ ਨਾਲ ਸਰਹੱਦੀ ਵਿਵਾਦ ਦੇ ਹੱਲ ਲਈ ਕਿਸੇ ਤੀਜੀ ਧਿਰ ਦੀ ਭੂਮਿਕਾ ਨੂੰ ਮੰਗਲਵਾਰ ਨੂੰ ਸਪੱਸ਼ਟ ਤੌਰ 'ਤੇ ਖਾਰਿਜ ਕਰ ਦਿੱਤਾ | ਇਹ ਬਿਆਨ ਨਿਪਾਲ ਦੇ ਪ੍ਰਧਾਨ ਮੰਤਰੀ ਬਲੇਂਦਰ ਸ਼ਾਹ ਵਲੋਂ ਚੀਨ ਅਤੇ ਬਰਤਾਨੀਆ ਤੋਂ ਲੰਬੇ ਸਮੇਂ ਤੋਂ ਚੱਲ ਰਹੇ ਇਸ ਵਿਵਾਦ ਨੂੰ ਹੱਲ ਕਰਨ ਲਈ ਕੀਤੀ ਗਈ ਅਪੀਲ ਤੋਂ ਕੁਝ ਦਿਨ ਬਾਅਦ ਆਇਆ ਹੈ | ਵਿਦੇਸ਼ ਮੰਤਰਾਲੇ ਦੇ ਬੁਲਾਰੇ ਰਣਧੀਰ ਜੈਸਵਾਲ ਨੇ ਕਿਹਾ ਕਿ ਦੋਵਾਂ ਧਿਰਾਂ ਨੇ ਸਰਹੱਦੀ ਮੁੱਦੇ ਦੇ ਸਾਰੇ ਪਹਿਲੂਆਂ ਨਾਲ ਨਜਿੱਠਣ ਲਈ ਦੁਵੱਲਾ ਤੰਤਰ ਸਥਾਪਤ ਕੀਤਾ ਹੋਇਆ ਹੈ ਅਤੇ ਭਾਰਤ-ਨਿਪਾਲ ਸਰਹੱਦ ਦੀ ਲਗਭਗ 98 ਫ਼ੀਸਦੀ ਨਿਸ਼ਾਨਦੇਹੀ ਕਰ ਦਿੱਤੀ ਗਈ ਹੈ¢ਰੈਪਰ ਤੋਂ ਸਿਆਸਤਦਾਨ ਬਣੇ ਸ਼ਾਹ ਨੇ ਐਤਵਾਰ ਨੂੰ ਨਿਪਾਲੀ ਸੰਸਦ 'ਚ ਕਿਹਾ ਸੀ ਕਿ ਸਰਹੱਦੀ ਵਿਵਾਦ 'ਤੇ ਭਾਰਤ ਨਾਲ ਚਰਚਾ ਤੋਂ ਇਲਾਵਾ ਨਿਪਾਲ ਚੀਨ ਅਤੇ ਬਰਤਾਨੀਆ ਦੇ ਸੰਪਰਕ 'ਚ ਹੈ¢ਉਨ੍ਹਾਂ ਕਿਹਾ ਕਿ ਕਿਉਂਕਿ ਇਹ ਸਮੱਸਿਆ ਉਸ ਸਮੇਂ ਤੋਂ ਹੈ ਜਦੋਂ ਬਰਤਾਨੀਆ ਭਾਰਤ ਨੇ ਇਸ ਖੇਤਰ ਨੂੰ ਛੱਡਿਆ ਸੀ, ਇਸ ਲਈ ਸਾਡਾ ਵਿਚਾਰ ਹੈ ਕਿ ਇੰਗਲੈਂਡ ਨੂੰ ਇਸ ਮਾਮਲੇ 'ਚ ਸ਼ਾਮਿਲ ਹੋਣਾ ਚਾਹੀਦਾ ਹੈ | ਨਿਪਾਲ ਅਤੇ ਭਾਰਤ ਦਾ ਲਿਪੁਲੇਖ, ਲਿੰਪੀਆਧੁਰਾ ਅਤੇ ਕਾਲਾਪਾਣੀ ਨੂੰ ਲੈ ਕੇ ਪੁਰਾਣਾ ਸਰਹੱਦੀ ਵਿਵਾਦ ਰਿਹਾ ਹੈ¢ ਭਾਰਤ ਨੇ ਲਗਾਤਾਰ ਕਿਹਾ ਹੈ ਕਿ ਇਹ ਖੇਤਰ ਉੱਤਰਾਖੰਡ ਦਾ ਹਿੱਸਾ ਹਨ¢ ਜੈਸਵਾਲ ਨੇ ਹਫ਼ਤਾਵਾਰੀ ਪ੍ਰੈੱਸ ਕਾਨਫ਼ਰੰਸ ਦੌਰਾਨ ਕਿਹਾ ਕਿ ਸਰਹੱਦ ਦੇ ਨਿਸ਼ਾਨਦੇਹੀ ਕੀਤੇ ਹਿੱਸਿਆਂ 'ਚ ਸਰਹੱਦ ਪਾਰ ਕਬਜ਼ੇ ਅਤੇ 'ਨੋ-ਮੈਨਜ਼ ਲੈਂਡ' ਉਤੇ ਕਬਜ਼ੇ ਦੇ ਮਾਮਲੇ ਸ਼ਾਮਿਲ ਹਨ¢ਜ਼ਿਕਰਯੋਗ ਹੈ ਕਿ ਸ਼ਾਹ ਨੇ ਆਪਣੀਆਂ ਟਿੱਪਣੀਆਂ 'ਚ ਇਹ ਵੀ ਸਵੀਕਾਰ ਕੀਤਾ ਸੀ ਕਿ ਨਿਪਾਲ ਨੇ ਵੀ ਭਾਰਤੀ ਖੇਤਰਾਂ 'ਤੇ ਕਬਜ਼ਾ ਕੀਤਾ ਹੈ¢

ਪਿਛਲੀ ਖ਼ਬਰ ਅਮਰੀਕਾ 'ਚ ਗ਼ੈਰ-ਕਾਨੂੰਨੀ ਤੌਰ 'ਤੇ ਟਰੱਕ ਚਲਾਉਣ ਵਾਲੇ 30 ਭਾਰਤੀ ਗਿ੍ਫ਼ਤਾਰ <br/> ਅਗਲੀ ਖ਼ਬਰ ਦੇਸ਼ ਦੀ ਕਰੰਸੀ 'ਚ ਆ ਸਕਦੈ ਵੱਡਾ ਬਦਲਾਅ <br/>

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।