19-11-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 02-06-2026

ਵਪਾਰਕ ਗੈਸ ਸਿਲੰਡਰ ਦੀ ਕੀਮਤ 'ਚ 42 ਰੁਪਏ ਦਾ ਵਾਧਾ

ਅਜੀਤ ਡੈਸਕ 02-06-2026
ਨਵੀਂ ਦਿੱਲੀ, 1 ਜੂਨ (ਡਾ. ਬਲਵਿੰਦਰ ਸਿੰਘ ਸੋਢੀ)-ਅੱਜ 19 ਕਿੱਲੋ ਵਾਲੇ ਵਪਾਰਕ ਐਲ.ਪੀ.ਜੀ. ਗੈਸ ਸਿਲੰਡਰ ਦੀ ਕੀਮਤ 42 ਰੁਪਏ ਪ੍ਰਤੀ ਸਿਲੰਡਰ ਵਧ ਗਈ ਹੈ ਅਤੇ 5 ਕਿੱਲੋ ਵਾਲੇ ਛੋਟੇ ਸਿਲੰਡਰ ਦੀ ਕੀਮਤ ਵਿਚ 11 ਰੁਪਏ ਵਾਧਾ ਕੀਤਾ ਗਿਆ ਹੈ | 14.2 ਵਾਲੇ ਘਰੇਲੂ ਰਸੋਈ ਗੈਸ ਸਿਲੰਡਰ ਦੀ ਕੀਮਤ ਵਿਚ ਕੋਈ ਵਾਧਾ ਨਹੀਂ ਹੋਇਆ | ਦਿੱਲੀ ਵਿਚ ਹੁਣ 19 ਕਿੱਲੋ ਕਮਰਸ਼ੀਅਲ ਸਿਲੰਡਰ ਦੀ ਨਵੀਂ ਕੀਮਤ 3113.50 ਰੁਪਏ, ਕੋਲਕਾਤਾ ਵਿਚ 3255.50 ਰੁਪਏ ਅਤੇ ਹੋਰ ਮਹਾਨਗਰਾਂ ਵਿਚ ਕੀਮਤ 'ਚ 42 ਰੁਪਏ ਤੋਂ 53.50 ਰੁਪਏ ਦਾ ਵਾਧਾ ਹੋਇਆ ਹੈ | ਹੁਣ ਇਹ ਵਧੀਆਂ ਕੀਮਤਾਂ ਦਾ ਅਸਰ ਸਿੱਧਾ ਹੋਟਲ, ਰੈਸਟੋਰੈਂਟ ਅਤੇ ਕੈਟਰਿੰਗ ਦੇ ਕਾਰੋਬਾਰ 'ਤੇ ਪਵੇਗਾ | ਵਰਨਣਯੋਗ ਹੈ ਕਿ ਇਕ ਮਈ ਨੂੰ 19 ਕਿੱਲੋ ਵਾਲੇ ਵਪਾਰਕ ਸਿਲੰਡਰ ਦੀ ਕੀਮਤ ਵਿਚ ਵੀ ਵਾਧਾ ਕੀਤਾ ਗਿਆ ਸੀ ਅਤੇ ਉਦੋਂ ਇਹ ਸਿਲੰਡਰ ਦੀ ਕੀਮਤ 2078.50 ਰੁਪਏ ਤੋਂ ਵਧ ਕੇ 3071.50 ਰੁਪਏ ਕੀਤੀ ਗਈ ਸੀ |

ਪਿਛਲੀ ਖ਼ਬਰ ਜੇ.ਈ.ਈ.-ਐਡਵਾਂਸਡ 'ਚ ਸ਼ੁਭਮ ਕੁਮਾਰ ਦੇਸ਼ ਭਰ 'ਚੋਂ ਅੱਵਲ ਅਗਲੀ ਖ਼ਬਰ ਜੇ ਮੰਗਾਂ ਪੂਰੀਆਂ ਹੋ ਜਾਣ ਤਾਂ ਭਾਜਪਾ ਨਾਲ ਗੱਠਜੋੜ 'ਤੇ ਹੋ ਸਕਦੀ ਹੈ ਵਿਚਾਰ-ਪਰਮਿੰਦਰ ਸਿੰਘ ਢੀਂਡਸਾ <br/>

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।