04-08-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 11-04-2026

ਆਈ.ਐਸ.ਆਈ. ਸਮਰਥਿਤ ਜਾਸੂਸੀ ਮਾਡਿਊਲ ਦਾ ਪਰਦਾਫਾਸ਼-11 ਗਿ੍ਫ਼ਤਾਰ

ਅਜੀਤ ਡੈਸਕ 11-04-2026
ਨਵੀਂ ਦਿੱਲੀ/ਫ਼ਾਜ਼ਿਲਕਾ, 10 ਅਪ੍ਰੈਲ (ਬਲਵਿੰਦਰ ਸਿੰਘ ਸੋਢੀ, ਦਵਿੰਦਰ ਪਾਲ ਸਿੰਘ)-ਪਾਕਿਸਤਾਨ ਨਾਲ ਸਿੱਧੇ ਤੌਰ 'ਤੇ ਜੁੜੇ ਹੋਏ ਇਕ ਜਾਸੂਸੀ ਨੈਟਵਰਕ ਦਾ ਪਰਦਾਫਾਸ਼ ਹੋਇਆ | ਇਕ ਅਧਿਕਾਰੀ ਨੇ ਦੱਸਿਆ ਕਿ ਇਸ ਨੈਟਵਰਕ ਤੋਂ ਪਤਾ ਲੱਗਾ ਕਿ ਸਰਹੱਦ ਪਾਰ ਬੈਠੇ ਹੈਾਡਲਰ ਉਤਰੀ ਭਾਰਤ ਦੇ ਰਣਨੀਤਕ ਰੂਪ ਨਾਲ ਸੰਵੇਦਨਸ਼ੀਲ ਸਥਾਨਾਂ 'ਤੇ ਲਾਏ ਗਏ ਸੂਰਜੀ ਊਰਜਾ ਨਾਲ ਚੱਲਣ ਵਾਲੇ ਸੀ. ਸੀ. ਟੀਵੀ ਕੈਮਰਿਆਂ ਦੇ ਇਕ ਗੁਪਤ ਜਾਲ ਜ਼ਰੀਏ ਭਾਰਤੀ ਸੈਨਾ ਦੇ ਜਵਾਨਾਂ ਦੀਆਂ ਗਤੀਵਿਧੀਆਂ 'ਤੇ ਰੀਅਲ ਸਮੇਂ 'ਚ ਨਜ਼ਰ ਰੱਖ ਰਹੇ ਸਨ | ਇਹ ਨਿਗਰਾਨੀ ਨੈਟਵਰਕ ਪੰਜਾਬ ਦੇ ਕਪੂਰਥਲਾ, ਜਲੰਧਰ, ਪਠਾਨਕੋਟ, ਪਟਿਆਲਾ ਅਤੇ ਮੋਗਾ, ਹਰਿਆਣਾ ਦੇ ਅੰਬਾਲਾ, ਜੰਮੂ-ਕਸ਼ਮੀਰ ਦੇ ਕਠੂਆ ਅਤੇ ਰਾਜਸਥਾਨ ਦੇ ਬੀਕਾਨੇਰ ਅਤੇ ਅਲਵਰ ਵਰਗੇ ਪ੍ਰਮੁੱਖ ਸ਼ਹਿਰਾਂ ਤੱਕ ਫੈਲਿਆ ਹੋਇਆ ਸੀ | ਇਸ ਆਪਰੇਸ਼ਨ ਨੂੰ ਜੋ ਗੱਲ ਵਿਸ਼ੇਸ਼ ਰੂਪ ਨਾਲ ਚਿੰਤਾਜਨਕ ਬਣਾਉਂਦੀ ਹੈ, ਉਹ ਇਹ ਹੈ ਕਿ ਇਹ ਡਿਵਾਈਸ ਲਾਈਵ ਫੁਟੇਜ਼ ਸਿੱਧੇ ਪਾਕਿਸਤਾਨ ਸਥਿਤ ਹੈਾਡਲਰਾਂ ਨੂੰ ਭੇਜ ਰਹੇ ਸਨ, ਜਿਸ ਨਾਲ ਉਨ੍ਹਾਂ ਨੂੰ ਸਰਹੱਦ ਪਾਰ ਬੈਠ ਕੇ ਭਾਰਤੀ ਸੈਨਾ ਦੀਆਂ ਸਰਗਰਮੀਆਂ ਨੂੰ ਰਿਅਲ ਸਮੇਂ 'ਚ ਦੇਖਣ ਦਾ ਮੌਕਾ ਮਿਲ ਰਿਹਾ ਸੀ | ਦਿੱਲੀ ਪੁਲਿਸ ਦੇ ਵਿਸ਼ੇਸ਼ ਸੈਲ ਨੇ ਤਾਲਮੇਲ ਆਪਰੇਸ਼ਨ ਜ਼ਰੀਏ ਇਸ ਮਾਡਿਊਲ ਦਾ ਪਰਦਾਫਾਸ਼ ਕੀਤਾ, ਜਿਸ ਦੇ ਨਤੀਜੇ ਵਜੋਂ ਜਾਸੂਸੀ, ਹਥਿਆਰਾਂ ਦੀ ਤਸਕਰੀ ਅਤੇ ਰੇਕੀ ਦੀਆਂ ਸਰਗਰਮੀਆਂ 'ਚ ਸ਼ਾਮਿਲ 11 ਮੁਲਜ਼ਮਾਂ ਨੂੰ ਗਿ੍ਫ਼ਤਾਰ ਕੀਤਾ ਗਿਆ | ਜਾਂਚਕਰਤਾਵਾਂ ਨੇ ਕਿਹਾ ਕਿ ਇਹ ਨੈਟਵਰਕ ਪਾਕਿਸਤਾਨ ਦੀ ਖੁਫੀਆ ਏਜੰਸੀ ਦੇ ਨਿਰਦੇਸ਼ਾਂ 'ਤੇ ਕੰਮ ਕਰ ਰਿਹਾ ਸੀ | ਇਹ ਕਾਰਵਾਈ ਤਹਿਤ ਪਹਿਲੇ ਪੜਾਅ 'ਚ ਪੰਜਾਬ ਅਤੇ ਦਿੱਲੀ ਤੋਂ ਛੇ ਮੁਲਜ਼ਮਾਂ ਨੂੰ ਗਿ੍ਫ਼ਤਾਰ ਕੀਤਾ ਗਿਆ | ਉਨ੍ਹਾਂ ਕੋਲੋਂ 4 ਪਿਸਟਲ, ਜਿਨ੍ਹਾਂ 'ਚ ਤਿੰਨ ਵਿਦੇਸ਼ੀ ਹਨ, 24 ਮੋਬਾਈਲ, 9 ਸਿਮ ਕਾਰਡ, 9 ਸੋਲਰ ਸੀ.ਸੀ.ਟੀ.ਵੀ. ਕੈਮਰੇ, 24 ਜ਼ਿੰਦਾ ਕਾਰਤੂਸ, 2 ਵਾਹਨ ਜ਼ਬਤ ਕੀਤੇ ਹਨ | ਦੂਜੇ ਪੜਾਅ 'ਚ ਮਿਲਟਰੀ ਇੰਟੈਲੀਜੈਂਸ ਤੋਂ ਮਿਲੀ ਜਾਣਕਾਰੀ ਦੇ ਆਧਾਰ 'ਤੇ ਪੰਜ ਹੋਰ ਅਜਿਹੇ ਲੋਕਾਂ ਨੂੰ ਗਿ੍ਫ਼ਤਾਰ ਕੀਤਾ ਗਿਆ, ਜੋ ਜਾਸੂਸੀ ਕਰਨ ਅਤੇ ਜਾਣਕਾਰੀ ਸਾਂਝੀ ਕਰਨ 'ਚ ਸਰਗਰਮੀ ਨਾਲ ਸ਼ਾਮਿਲ ਸਨ |

ਪਿਛਲੀ ਖ਼ਬਰ ਕਾਂਗੜਾ 'ਚ ਟਰੈਕਟਰ-ਟਰਾਲੀ ਖੱਡ 'ਚ ਡਿੱਗਣ ਕਾਰਨ ਪੰਜਾਬ ਦੇ 4 ਸ਼ਰਧਾਲੂਆਂ ਦੀ ਮੌਤ ਅਗਲੀ ਖ਼ਬਰ 8ਵੀਂ ਦੇ ਨਤੀਜੇ 'ਚ ਜੈਤੋ ਦੀ ਤਮੰਨਾ ਨੇ ਮਾਰੀ ਬਾਜ਼ੀ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।