ਸੰਯੁਕਤ ਰਾਸ਼ਟਰ ਸੁਰੱਖਿਆ ਪ੍ਰੀਸ਼ਦ ਨੇ ਮੰਗਲਵਾਰ ਨੂੰ ਇਕ ਐਮਰਜੈਂਸੀ ਸੈਸ਼ਨ ਬੁਲਾਉਣ ਦੀ ਯੋਜਨਾ ਬਣਾਈ ਜਦੋਂ ਅਧਿਕਾਰੀਆਂ ਨੇ ਕਿਹਾ ਕਿ ਇਜ਼ਰਾਈਲ ਦੇ ਹਮਲੇ ਦੌਰਾਨ ਦੱਖਣੀ ਲਿਬਨਾਨ ਵਿੱਚ ਤਿੰਨ ਸ਼ਾਂਤੀ ਰੱਖਿਅਕ 24 ਘੰਟਿਆਂ ਤੋਂ ਵੀ ਘੱਟ ਸਮੇਂ 'ਚ ਮਾਰੇ ਗਏ | ਦੇਸ਼ 'ਚ ਸੰਯੁਕਤ ਰਾਸ਼ਟਰ ਸ਼ਾਂਤੀ ਰੱਖਿਅਕ ਮਿਸ਼ਨ, ਜਿੱਥੇ ਇਜ਼ਰਾਈਲ ਈਰਾਨ-ਸਮਰਥਿਤ ਹਿਜ਼ਬੁੱਲਾ ਨਾਲ ਲੜ ਰਿਹਾ ਹੈ, ਨੇ ਇਹ ਨਹੀਂ ਦੱਸਿਆ ਕਿ ਮੌਤਾਂ ਲਈ ਕੌਣ ਜ਼ਿੰਮੇਵਾਰ ਹੈ | ਈਰਾਨ ਅਨੁਸਾਰ 1,900 ਤੋਂ ਵੱਧ ਲੋਕ ਮਾਰੇ ਗਏ ਹਨ ਜਦਕਿ ਇਜ਼ਰਾਈਲ 'ਚ 19 ਲੋਕਾਂ ਦੇ ਮਾਰੇ ਜਾਣ ਦੀ ਰਿਪੋਰਟ ਹੈ |