10-11-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 30-03-2026

ਪਾਕਿ ਦੇ ਵਿਦੇਸ਼ ਮੰਤਰੀ ਵਲੋਂ ਤੁਰਕੀ, ਮਿਸਰ, ਸਾਊਦੀ ਦੇ ਹਮਰੁਤਬਾ ਨਾਲ ਮੀਟਿੰਗਾਂ

ਅਜੀਤ ਡੈਸਕ 30-03-2026

ਮੱਧ ਪੂਰਬ 'ਚ ਜਾਰੀ ਜੰਗ 'ਤੇ ਕੀਤੀ ਚਰਚਾ
ਅੰਮਿ੍ਤਸਰ, 29 ਮਾਰਚ (ਸੁਰਿੰਦਰ ਕੋਛੜ)-ਮੱਧ ਪੂਰਬ ਦੇਸ਼ਾਂ 'ਚ ਜਾਰੀ ਜੰਗ ਵਿਚਾਲੇ ਪਾਕਿਸਤਾਨ ਦੇ ਉਪ-ਪ੍ਰਧਾਨ ਮੰਤਰੀ ਤੇ ਵਿਦੇਸ਼ ਮੰਤਰੀ ਇਸਹਾਕ ਡਾਰ ਨੇ ਤੁਰਕੀ, ਮਿਸਰ, ਸਾਊਦੀ ਅਰਬ ਦੇ ਆਪਣੇ ਹਮਰੁਤਬਾ ਨਾਲ ਵੱਖ-ਵੱਖ ਮੀਟਿੰਗਾਂ ਕੀਤੀਆਂ | ਇਹ ਦੋ ਰੋਜ਼ਾ ਚਤੁਰਭੁਜ ਮੀਟਿੰਗ ਇਸਲਾਮਾਬਾਦ 'ਚ ਹੋਈ, ਜਿਸ ਵਿਚ ਈਰਾਨ 'ਤੇ ਅਮਰੀਕਾ-ਇਜ਼ਰਾਈਲ ਜੰਗ ਦੌਰਾਨ ਖੇਤਰ 'ਚ ਚੱਲ ਰਹੇ ਤਣਾਅ ਨੂੰ ਘਟਾਉਣ ਦੀਆਂ ਕੋਸ਼ਿਸ਼ਾਂ ਸਮੇਤ ਕਈ ਮੁੱਦਿਆਂ 'ਤੇ ਵਿਚਾਰ-ਵਟਾਂਦਰਾ ਕੀਤਾ ਗਿਆ | ਦੱਸਿਆ ਜਾ ਰਿਹਾ ਹੈ ਕਿ ਮੀਟਿੰਗ 30 ਮਾਰਚ ਨੂੰ ਵੀ ਜਾਰੀ ਰਹੇਗੀ | ਮੀਟਿੰਗ 'ਚ ਤੁਰਕੀ ਦੇ ਵਿਦੇਸ਼ ਮੰਤਰੀ ਹਕਾਨ ਫ਼ਿਦਾਨ, ਮਿਸਰ ਦੇ ਵਿਦੇਸ਼ ਮੰਤਰੀ ਬਦਰ ਅਬਦੇਲ ਅੱਤੀ, ਸਾਊਦੀ ਵਿਦੇਸ਼ ਮੰਤਰੀ ਪਿ੍ੰਸ ਫ਼ੈਸਲ ਬਿਨ ਫ਼ਰਹਾਨ ਅਲ ਸਾਊਦ ਅਤੇ ਪਾਕਿ ਦੇ ਵਿਦੇਸ਼ ਮੰਤਰੀ ਇਸਹਾਕ ਡਾਰ ਵਿਚਾਲੇ ਵਿਚਾਰ ਚਰਚਾ ਹੋਈ | ਬੀਤੇ ਦਿਨ ਡਾਰ ਨੇ ਦਾਅਵਾ ਕੀਤਾ ਸੀ ਕਿ ਪਾਕਿ ਦੁਆਰਾ ਭੇਜੇ ਜਾ ਰਹੇ ਸੰਦੇਸ਼ਾਂ ਰਾਹੀਂ ਅਮਰੀਕਾ ਅਤੇ ਈਰਾਨ ਵਿਚਕਾਰ ਅਸਿੱਧੀ ਗੱਲਬਾਤ ਚੱਲ ਰਹੀ ਹੈ, ਤੁਰਕੀ ਅਤੇ ਮਿਸਰ ਵੀ ਇਸ ਕੋਸ਼ਿਸ਼ 'ਚ ਮਦਦ ਕਰ ਰਹੇ ਹਨ | ਦੱਸਿਆ ਜਾ ਰਿਹਾ ਹੈ ਕਿ ਈਰਾਨ ਨੇ ਜੰਗ ਖ਼ਤਮ ਕਰਨ ਲਈ ਪੰਜ ਸ਼ਰਤਾਂ ਰੱਖੀਆਂ ਹਨ, ਜਿਨ੍ਹਾਂ 'ਚ ਹਮਲਿਆਂ 'ਤੇ ਪੂਰੀ ਤਰ੍ਹਾਂ ਰੋਕ, ਜੰਗ ਨੂੰ ਮੁੜ ਸ਼ੁਰੂ ਹੋਣ ਤੋਂ ਰੋਕਣ ਲਈ ਵਿਧੀਆਂ, ਮੁਆਵਜ਼ੇ ਦੀ ਗਾਰੰਟੀਸ਼ੁਦਾ ਅਦਾਇਗੀ, ਸਾਰੇ ਮੋਰਚਿਆਂ ਅਤੇ ਵਿਰੋਧ ਸਮੂਹਾਂ ਦਾ ਹੱਲ ਅਤੇ ਹੋਰਮੁਜ਼ ਜਲਡਮਰੂ 'ਤੇ ਈਰਾਨ ਦੇ ਨਿਯੰਤਰਨ ਦੀ ਕੌਮਾਂਤਰੀ ਮਾਨਤਾ ਸ਼ਾਮਿਲ ਹੈ | ਇਸ ਦੌਰਾਨ ਪਾਕਿ ਦੇ ਵਿਦੇਸ਼ ਮੰਤਰੀ ਡਾਰ ਨੇ ਇਸਲਾਮਾਬਾਦ 'ਚ ਵਿਦੇਸ਼ ਮੰਤਰਾਲੇ ਵਿਚ ਆਪਣੇ ਮਿਸਰ ਅਤੇ ਤੁਰਕੀ ਦੇ ਹਮਰੁਤਬਾ ਨਾਲ ਵੱਖਰੀਆਂ ਮੀਟਿੰਗਾਂ ਵੀ ਕੀਤੀਆਂ | ਮੀਟਿੰਗ ਦੌਰਾਨ ਦੋਵਾਂ ਧਿਰਾਂ ਨੇ ਮੱਧ ਪੂਰਬ ਦੇ ਤਣਾਅ ਦੇ ਨਾਲ-ਨਾਲ ਪਾਕਿ ਅਤੇ ਮਿਸਰ ਵਿਚਕਾਰ ਦੁਵੱਲੇ ਸੰਬੰਧਾਂ ਨੂੰ ਮਜ਼ਬੂਤ ਕਰਨ 'ਤੇ ਚਰਚਾ ਕੀਤੀ |

ਪਿਛਲੀ ਖ਼ਬਰ ਗਰਮੀਆਂ 'ਚ ਬਿਜਲੀ ਦੇ ਭਾਰੀ ਬਿੱਲਾਂ ਤੋਂ ਖਪਤਕਾਰਾਂ ਨੂੰ ਮਿਲੇਗੀ ਰਾਹਤ ਅਗਲੀ ਖ਼ਬਰ ਔਰਤਾਂ ਨੂੰ 1000-1500 ਰੁਪਏ ਦੇਣ ਦੀ ਸਕੀਮ ਪਹਿਲੀ ਅਪ੍ਰੈਲ ਤੋਂ ਜਾਰੀ ਕਰਨ ਨੂੰ ਪ੍ਰਵਾਨਗੀ <br/>

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।