08-08-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 07-03-2026

ਮੱਧ ਪੂਰਬ 'ਚ ਜੰਗ ਦਰਮਿਆਨ ਸਰਕਾਰ ਨੇ ਐੱਲ.ਪੀ.ਜੀ. ਉਤਪਾਦਨ ਵਧਾਉਣ ਦਾ ਦਿੱਤਾ ਆਦੇਸ਼ <br/>

ਅਜੀਤ ਡੈਸਕ 07-03-2026
ਨਵੀਂ ਦਿੱਲੀ, 6 ਮਾਰਚ (ਉਪਮਾ ਡਾਗਾ ਪਾਰਥ)-ਮੱਧ ਪੂਰਬ 'ਚ ਸੰਕਟ ਦੇ ਕਾਰਨ ਤੇਲ ਦੀ ਸਪਲਾਈ ਪ੍ਰਭਾਵਿਤ ਹੋਣ ਤੋਂ ਬਾਅਦ ਭਾਰਤ ਸਰਕਾਰ ਨੇ ਆਪਣੇ ਐਮਰਜੈਂਸੀ ਅਧਿਕਾਰਾਂ ਦੀ ਵਰਤੋਂ ਕਰਦਿਆਂ ਤੇਲ ਰਿਫਾਈਨਰੀਆਂ ਨੂੰ ਐੱਲ.ਪੀ.ਜੀ. ਦਾ ਉਤਪਾਦਨ ਵਧਾਉਣ ਦਾ ਆਦੇਸ਼ ਦਿੱਤਾ ਹੈ ਤਾਂ ਜੋ ਘਰੇਲੂ ਰਸੋਈ ਗੈਸ ਦੀ ਘਾਟ ਨਾ ਹੋਵੇ | ਜ਼ਿਕਰਯੋਗ ਹੈ ਕਿ ਭਾਰਤ ਦੁਨੀਆ ਦਾ ਦੂਜਾ ਸਭ ਤੋਂ ਵੱਡਾ ਐੱਲ.ਪੀ.ਜੀ. ਦਰਾਮਦ ਕਰਨ ਵਾਲਾ ਦੇਸ਼ ਹੈ | ਪਿਛਲੇ ਸਾਲ ਦੇਸ਼ ਦੇ ਤਕਰੀਬਨ 3 ਕਰੋੜ 30 ਲੱਖ ਮੀਟਿ੍ਕ ਟਨ ਕੁਕਿੰਗ ਗੈਸ ਦੀ ਖ਼ਪਤ ਹੋਈ ਸੀ | ਐੱਲ.ਪੀ.ਜੀ. ਪ੍ਰੋਪੇਨ ਅਤੇ ਬਾਇਊਟੇਨ ਗੈਸ ਦਾ ਮਿਸ਼ਰਣ ਹੁੰਦੀ ਹੈ | ਦੇਸ਼ ਦੀ ਕੁੱਲ ਐੱਲ.ਪੀ.ਜੀ. ਜ਼ਰੂਰਤ ਦਾ ਤਕਰੀਬਨ ਦੋ ਤਿਹਾਈ ਹਿੱਸਾ ਦਰਾਮਦ ਤੋਂ ਪੂਰਾ ਹੁੰਦਾ ਹੈ ਅਤੇ ਇਸ 'ਚੋਂ ਤਕਰੀਬਨ 85 ਤੋਂ 90 ਫ਼ੀਸਦੀ ਸਪਲਾਈ ਮੱਧ ਪੂਰਬ ਤੋਂ ਹੁੰਦੀ ਹੈ | ਸਰਕਾਰੀ ਆਦੇਸ਼ 'ਚ ਕਿਹਾ ਗਿਆ ਕਿ ਸਾਰੀਆਂ ਤੇਲ ਰਿਫਾਈਨਰੀਆਂ ਆਪਣੇ ਕੋਲ ਉਪਲੱਬਧ ਪ੍ਰੋਪੇਨ ਅਤੇ ਬਾਇਊਟੇਨ ਦਾ ਜ਼ਿਆਦਾ ਤੋਂ ਜ਼ਿਆਦਾ ਇਸਤੇਮਾਲ ਐੱਲ.ਪੀ.ਜੀ. ਬਣਾਉਣ 'ਚ ਕਰਨ | ਸਰਕਾਰ ਨੇ ਕਿਹਾ ਕਿ ਗੈਸ ਦੀ ਸਪਲਾਈ ਮੁੱਖ ਤੌਰ 'ਤੇ ਸਰਕਾਰੀ ਤੇਲ ਕੰਪਨੀਆਂ ਇੰਡੀਅਨ ਆਇਲ ਕਾਰਪੋਰੇਸ਼ਨ, ਹਿੰਦੁਸਤਾਨ ਪੈਟਰੋਲੀਅਮ ਕਾਰਪੋਰੇਸ਼ਨ ਅਤੇ ਭਾਰਤ ਪੈਟਰੋਲੀਅਮ ਕਾਰਪੋਰੇਸ਼ਨ ਨੂੰ ਦਿੱਤੀ ਜਾਏ ਜੋ ਇਸ ਨੂੰ ਘਰੇਲੂ ਖਪਤਕਾਰਾਂ ਤੱਕ ਪਹੁੰਚਾਉਣਗੀਆਂ |

ਪਿਛਲੀ ਖ਼ਬਰ ਸ੍ਰੀ ਹਰਿਮੰਦਰ ਸਾਹਿਬ ਵਿਖੇ ਸੋਨੇ ਦੀ ਧੁਆਈ ਦੀ ਸੇਵਾ ਸ਼ੁਰੂ <br/> ਅਗਲੀ ਖ਼ਬਰ ਸਮੁੰਦਰੀ ਬੰਦਰਗਾਹਾਂ 'ਤੇ ਤਾਇਨਾਤ ਹੋਵੇਗੀ ਸੀ.ਆਈ.ਐੱਸ.ਐੱਫ.-ਅਮਿਤ ਸ਼ਾਹ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।