09-08-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 07-03-2026

ਸਮੁੰਦਰੀ ਬੰਦਰਗਾਹਾਂ 'ਤੇ ਤਾਇਨਾਤ ਹੋਵੇਗੀ ਸੀ.ਆਈ.ਐੱਸ.ਐੱਫ.-ਅਮਿਤ ਸ਼ਾਹ

ਅਜੀਤ ਡੈਸਕ 07-03-2026

ਮੁੰਡਲੀ (ਓਡੀਸ਼ਾ), 6 ਮਾਰਚ (ਪੀ. ਟੀ. ਆਈ.)-ਕੇਂਦਰੀ ਗ੍ਰਹਿ ਮੰਤਰੀ ਅਮਿਤ ਸ਼ਾਹ ਨੇ ਸ਼ੁੱਕਰਵਾਰ ਨੂੰ ਐਲਾਨ ਕੀਤਾ ਕਿ ਕੇਂਦਰੀ ਉਦਯੋਗਿਕ ਸੁਰੱਖਿਆ ਬਲ ਹੁਣ ਦੇਸ਼ ਭਰ ਦੇ ਵੱਖ-ਵੱਖ ਸਮੁੰਦਰੀ ਬੰਦਰਗਾਹਾਂ 'ਤੇ ਸੁਰੱਖਿਆ ਦੀ ਨਿਗਰਾਨੀ ਕਰੇਗਾ¢ ਕੇਂਦਰੀ ਉਦਯੋਗਿਕ ਸੁਰੱਖਿਆ ਬਲ (ਸੀ. ਆਈ. ਐੱਸ. ਐਫ) ਦੇ 57ਵੇਂ ਸਥਾਪਨਾ ਦਿਵਸ 'ਤੇ ਆਪਣੇ ਸੰਬੋਧਨ ਦੌਰਾਨ ਅਮਿਤ ਸ਼ਾਹ ਨੇ ਕਿਹਾ ਕਿ ਇਹ ਬਲ ਪਹਿਲਾਂ ਹੀ 361 ਮਹੱਤਵਪੂਰਨ ਸਥਾਨਾਂ ਦੀ ਰਾਖੀ ਕਰਦਾ ਹੈ, ਜਿਨ੍ਹਾਂ ਵਿਚ 71 ਹਵਾਈ ਅੱਡੇ, ਸੰਸਦ ਕੰਪਲੈਕਸ ਅਤੇ ਗੁਜਰਾਤ ਵਿਚ ਕੇਵੜੀਆ ਨੇੜੇ ਸਟੈਚੂ ਆਫ਼ ਯੂਨਿਟੀ ਸ਼ਾਮਿਲ ਹਨ | ਉਨ੍ਹਾਂ ਕਿਹਾ ਕਿ ਸੀ.ਆਈ.ਐੱਸ.ਐੱਫ. ਕਈ ਤਰ੍ਹਾਂ ਦੇ ਕਾਰਜ ਕਰਦਾ ਹੈ¢ ਤੁਸੀਂ ਸਰਦਾਰ ਪਟੇਲ ਦੇ ਸ਼ਾਨਦਾਰ ਸਮਾਰਕ ਦੀ ਰਾਖੀ ਕਰ ਰਹੇ ਹੋ, ਤੁਸੀਂ ਸਾਡੇ ਸੰਸਦ ਕੰਪਲੈਕਸ ਦੀ ਰਾਖੀ ਕਰ ਰਹੇ ਹੋ, ਸਾਡੇ ਲੋਕਤੰਤਰ ਦੀ ਸਭ ਤੋਂ ਵੱਡੀ ਪੰਚਾਇਤ ਅਤੇ ਹੋਰ ਥਾਵਾਂ 'ਤੇ ਤੁਸੀਂ ਡੈਮਾਂ ਅਤੇ ਮਹੱਤਵਪੂਰਨ ਰੇਲਵੇ ਸਥਾਨਾਂ ਦੀ ਰਾਖੀ ਕਰ ਰਹੇ ਹੋ | ਗ੍ਰਹਿ ਮੰਤਰੀ ਨੇ ਸਮੁੰਦਰੀ ਅਤੇ ਹਵਾਈ ਰੱਖਿਆ ਵੱਲ ਰਣਨੀਤਕ ਤਬਦੀਲੀ ਬਾਰੇ ਵੀ ਵਿਸਥਾਰ ਵਿਚ ਦੱਸਿਆ, ਇਹ ਕਹਿੰਦੇ ਹੋਏ ਕਿ ਇਨ੍ਹਾਂ ਨਿਰਧਾਰਤ ਭੂਮਿਕਾਵਾਂ ਤੋਂ ਇਲਾਵਾ, ਸਰਕਾਰ ਨੇ ਸੀ.ਆਈ.ਐੱਸ.ਐੱਫ. ਲਈ ਬੰਦਰਗਾਹ ਸੁਰੱਖਿਆ ਨੂੰ ਸ਼ਾਮਲ ਕਰਨ ਲਈ ਕੰਮ ਕੀਤਾ ਹੈ¢

ਪਿਛਲੀ ਖ਼ਬਰ ਮੱਧ ਪੂਰਬ 'ਚ ਜੰਗ ਦਰਮਿਆਨ ਸਰਕਾਰ ਨੇ ਐੱਲ.ਪੀ.ਜੀ. ਉਤਪਾਦਨ ਵਧਾਉਣ ਦਾ ਦਿੱਤਾ ਆਦੇਸ਼ <br/> ਅਗਲੀ ਖ਼ਬਰ ਅਸਾਮ 'ਚ ਹਾਦਸਾਗ੍ਰਸਤ ਹੋਏ ਸੁਖੋਈ ਦੇ ਦੋਵੇਂ ਪਾਇਲਟਾਂ ਦੀ ਮੌਤ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।