24-09-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 01-02-2026

ਅੱਜ ਪੇਸ਼ ਹੋਵੇਗਾ ਕੇਂਦਰੀ ਬਜਟ

ਅਜੀਤ ਡੈਸਕ 01-02-2026
ਨਵੀਂ ਦਿੱਲੀ, 31 ਜਨਵਰੀ (ਪੀ.ਟੀ.ਆਈ.)-ਵਿੱਤ ਮੰਤਰੀ ਨਿਰਮਲਾ ਸੀਤਾਰਮਨ 1 ਫਰਵਰੀ ਨੂੰ ਆਪਣਾ ਨੌਵਾਂ ਬਜਟ ਪੇਸ਼ ਕਰਨਗੇ, ਜਿਸ 'ਚ ਵਿਕਾਸ ਦੀ ਗਤੀ ਨੂੰ ਕਾਇਮ ਰੱਖਣ, ਵਿੱਤੀ ਅਨੁਸ਼ਾਸਨ ਬਣਾਈ ਰੱਖਣ ਤੇ ਸੁਧਾਰਾਂ ਨੂੰ ਸ਼ਾਮਿਲ ਕਰਨ ਦੇ ਉਪਾਵਾਂ ਦਾ ਖੁਲਾਸਾ ਕਰਨ ਦੀ ਉਮੀਦ ਹੈ ਜੋ ਅਰਥਵਿਵਸਥਾ ਨੂੰ ਅਮਰੀਕੀ ਟੈਰਿਫ ਸਮੇਤ ਵਿਸ਼ਵਵਿਆਪੀ ਵਪਾਰਕ ਟਕਰਾਅ ਤੋਂ ਬਚਾ ਸਕਦੇ ਹਨ | ਅਪ੍ਰੈਲ 2026 ਤੋਂ ਮਾਰਚ 2027 ਵਿੱਤੀ ਸਾਲ (2026-27) ਲਈ ਬਜਟ ਦੀ ਪੇਸ਼ਕਾਰੀ ਐਤਵਾਰ ਨੂੰ ਹੋਵੇਗੀ, ਜੋ ਕਿ ਸੁਤੰਤਰ ਭਾਰਤ ਦੇ ਇਤਿਹਾਸ ਵਿਚ ਪਹਿਲੀ ਵਾਰ ਹੈ | ਸੀਤਾਰਮਨ ਦੇ ਭਾਰੀ ਆਮਦਨ ਟੈਕਸ ਅਤੇ ਜੀ ਐਸ ਟੀ ਕਟੌਤੀਆਂ, ਬੁਨਿਆਦੀ ਢਾਂਚੇ 'ਤੇ ਖਰਚ ਅਤੇ ਆਰ.ਬੀ.ਆਈ. ਦੇ ਵਿਆਜ ਦਰਾਂ ਵਿਚ ਕਟੌਤੀ ਦੇ ਨਾਲ, ਹੁਣ ਤੱਕ ਭਾਰਤੀ ਅਰਥਵਿਵਸਥਾ ਨੂੰ ਅਮਰੀਕੀ ਰਾਸ਼ਟਰਪਤੀ ਡੋਨਾਲਡ ਟਰੰਪ ਦੁਆਰਾ ਭਾਰਤੀ ਵਸਤੂਆਂ 'ਤੇ ਲਗਾਏ ਗਏ 50 ਫੀਸਦੀ ਦੇ ਦੰਡਕਾਰੀ ਟੈਰਿਫ ਦਾ ਸਾਹਮਣਾ ਕਰਨ ਵਿਚ ਮਦਦ ਮਿਲੀ ਹੈ | ਪਰ ਹੁਣ, ਉਨ੍ਹਾਂ ਦੀ ਗਤੀ ਨੂੰ ਕਾਇਮ ਰੱਖਣ ਲਈ ਉਪਾਅ ਲਿਆਉਣੇ ਪੈਣਗੇ |

ਪਿਛਲੀ ਖ਼ਬਰ ਜੰਗ-ਏ-ਆਜ਼ਾਦੀ ਯਾਦਗਾਰ ਕੇਸ 'ਚ ਡਾ. ਬਰਜਿੰਦਰ ਸਿੰਘ ਹਮਦਰਦ ਤੇ ਹੋਰਾਂ ਨੂੰ ਕਲੀਨ ਚਿੱਟ-ਐੱਫ਼.ਆਈ.ਆਰ. ਰੱਦ ਅਗਲੀ ਖ਼ਬਰ ਅੱਜ ਜਲੰਧਰ ਆਉਣਗੇ ਪ੍ਰਧਾਨ ਮੰਤਰੀ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।