06-08-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 31-01-2026

ਪਿਛਲੀਆਂ ਸਰਕਾਰਾਂ ਵੇਲੇ ਕੀਤੇ ਐਲਾਨ ਸਿਰਫ਼ ਕਾਗਜ਼ਾਂ ਤੱਕ ਸੀਮਤ ਸਨ-ਅਮਿਤ ਸ਼ਾਹ <br/>

ਅਜੀਤ ਡੈਸਕ 31-01-2026

ਅਸਾਮ 'ਚ ਕਰੋੜਾਂ ਦੇ ਪ੍ਰਾਜੈਕਟਾਂ ਦੀ ਸ਼ੁਰੂਆਤ
ਧੇਮਾਜੀ (ਅਸਾਮ), 30 ਜਨਵਰੀ (ਪੀ.ਟੀ.ਆਈ.)-ਕੇਂਦਰੀ ਗ੍ਰਹਿ ਮੰਤਰੀ ਅਮਿਤ ਸ਼ਾਹ ਨੇ ਕਾਂਗਰਸ 'ਤੇ ਨਿਸ਼ਾਨਾ ਸਾਧਦਿਆਂ ਕਿਹਾ ਹੈ ਕਿ ਪਿਛਲੀਆਂ ਸਰਕਾਰਾਂ ਵੇਲੇ ਐਲਾਨ ਸਿਰਫ਼ ਕਾਗਜ਼ਾਂ ਤੱਕ ਸੀਮਤ ਰਹਿੰਦੇ ਸਨ, ਪਰ ਅਸਾਮ 'ਚ ਮੌਜੂਦਾ ਸਰਕਾਰ ਵਾਅਦਿਆਂ ਨੂੰ ਹਕੀਕਤ 'ਚ ਬਦਲ ਰਹੀ ਹੈ | ਉਨ੍ਹਾਂ ਦਾਅਵਾ ਕੀਤਾ ਕਿ ਕਾਂਗਰਸ ਦੇ ਸ਼ਾਸਨ ਦÏਰਾਨ ਅਸਾਮ ਦੀ ਜਨਸੰਖਿਆ ਬਦਲ ਗਈ ਸੀ ਪਰ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੀ ਅਗਵਾਈ ਵਾਲੀ ਭਾਜਪਾ ਸਰਕਾਰ ਇਸ ਰੁਝਾਨ ਨੂੰ ਉਲਟਾਉਣ ਲਈ ਕੰਮ ਕਰ ਰਹੀ ਹੈ | ਅਮਿਤ ਸ਼ਾਹ ਨੇ ਅਸਾਮ ਦੇ ਡਿਬਰੂਗੜ੍ਹ 'ਚ ਦੂਜੇ ਵਿਧਾਨ ਸਭਾ ਕੰਪਲੈਕਸ ਸਮੇਤ 1,715 ਕਰੋੜ ਰੁਪਏ ਦੇ ਪ੍ਰਾਜੈਕਟਾਂ ਦੀ ਸ਼ੁਰੂਆਤ ਕੀਤੀ | ਸ਼ਾਹ ਨੇ ਕਰੇਨਗ ਚਾਪੋਰੀ 'ਚ ਤਾਕਾਮ ਮਿਸਿੰਗ ਪੋਰਿਨ ਕੇਬਾਂਗ ਵਲੋਂ ਕਰਵਾਏ 10ਵੇਂ ਮਿਸਿੰਗ ਯੁਵਾ ਮਹਾਉਤਸਵ ਦੇ ਸਮਾਪਤੀ ਸਮਾਰੋਹ ਨੂੰ ਸੰਬੋਧਨ ਕਰਦੇ ਹੋਏ ਲੋਕਾਂ ਨੂੰ ਅਪੀਲ ਕੀਤੀ ਕਿ ਆਗਾਮੀ ਵਿਧਾਨ ਸਭਾ ਚੋਣਾਂ 'ਚ ਭਾਜਪਾ ਨੂੰ ਵੋਟ ਦਿੱਤੀ ਜਾਵੇ, ਤਾਂ ਜੋ ਸੂਬੇ 'ਚੋਂ ਘੁਸਪੈਠ ਨੂੰ ਪੂਰੀ ਤਰ੍ਹਾਂ ਖ਼ਤਮ ਕੀਤਾ ਜਾ ਸਕੇ | ਉਨ੍ਹਾਂ ਨੇ ਦੋਸ਼ ਲਗਾਇਆ ਕਿ ਕਾਂਗਰਸ ਸ਼ਾਸਨ ਦੌਰਾਨ ਅਸਾਮ ਦੀ ਜਨਸੰਖਿਆ ਪੂਰੀ ਤਰ੍ਹਾਂ ਬਦਲ ਗਈ | ਘੁਸਪੈਠੀਆਂ ਦੀ ਆਬਾਦੀ ਜ਼ੀਰੋ ਤੋਂ ਵੱਧ ਕੇ 64 ਲੱਖ ਹੋ ਗਈ ਅਤੇ ਸੱਤ ਜ਼ਿਲਿ੍ਹਆਂ 'ਚ ਘੁਸਪੈਠੀਆਂ ਦੀ ਬਹੁਗਿਣਤੀ ਹੋ ਗਈ | ਸ਼ਾਹ ਨੇ ਕਿਹਾ ਕਿ ਮੋਦੀ ਸਰਕਾਰ ਰਾਜ ਵਿਚ ਜਨਸੰਖਿਆ ਦੇ ਰੁਝਾਨ ਨੂੰ ਉਲਟਾਉਣ ਲਈ ਕਈ ਤਰੀਕਿਆਂ ਨਾਲ ਕੰਮ ਕਰ ਰਹੀ ਹੈ | ਉਨ੍ਹਾਂ ਕਿਹਾ ਕਿ ਜੇਕਰ ਤੁਸੀਂ ਅਸਾਮ ਵਿਚ ਘੁਸਪੈਠ ਨੂੰ ਰੋਕਣਾ ਚਾਹੁੰਦੇ ਹੋ ਤਾਂ ਭਾਜਪਾ ਸਰਕਾਰ ਨੂੰ ਤੀਜੀ ਵਾਰ ਚੁਣ ਕੇ ਗੈਰ-ਕਾਨੂੰਨੀ ਪ੍ਰਵਾਸੀਆਂ ਵਿਰੁੱਧ ਲੜਾਈ ਵਿਚ ਮੁੱਖ ਮੰਤਰੀ ਹਿਮੰਤ ਬਿਸਵਾ ਸਰਮਾ ਦੇ ਹੱਥ ਮਜ਼ਬੂਤ ਕਰੋ¢ ਅਸਾਮ ਵਿਚ ਭਾਜਪਾ ਸਰਕਾਰਾਂ ਨੇ 1.26 ਲੱਖ ਏਕੜ ਕਬਜ਼ੇ ਵਾਲੀ ਜ਼ਮੀਨ ਨੂੰ ਘੁਸਪੈਠੀਆਂ ਤੋਂ ਮੁਕਤ ਕਰਵਾਇਆ ਹੈ¢

ਪਿਛਲੀ ਖ਼ਬਰ ਟਰੰਪ ਵਲੋਂ ਕੈਨੇਡਾ 'ਚ ਬਣੇ ਜਹਾਜ਼ਾਂ 'ਤੇ 50 ਫ਼ੀਸਦੀ ਟੈਕਸ ਲਾਉਣ ਦੀ ਚਿਤਾਵਨੀ <br/> ਅਗਲੀ ਖ਼ਬਰ ਕੁਵੈਤ ਤੋਂ ਦਿੱਲੀ ਆ ਰਹੀ ਉਡਾਣ 'ਚ ਬੰਬ ਦੀ ਅਫ਼ਵਾਹ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।