ਨਵੀਂ ਦਿੱਲੀ, 7 ਅਕਤੂਬਰ (ਪੀ. ਟੀ. ਆਈ.)-ਕਾਂਗਰਸੀ ਆਗੂ ਰਾਹੁਲ ਗਾਂਧੀ ਨੇ ਕਿਹਾ ਹੈ ਕਿ ਉਨ੍ਹਾਂ ਵਿਰੁੱਧ ਦਰਜ ਹਰ ਐੱਫ.ਆਈ.ਆਰ. ਉਨ੍ਹਾਂ ਦੀ ਛਾਤੀ ’ਤੇ ਤਗਮੇ ਵਾਂਗ ਹੈ ਤੇ ਉਹ ਸੰਵਿਧਾਨ ਦੀ ਰੱਖਿਆ ਲਈ ਆਪਣੀ ਲੜਾਈ ਜਾਰੀ ਰੱਖਣਗੇ। ਉਨ੍ਹਾਂ ਕਿਹਾ ਕਿ ਇਸ ਸਮੇਂ ਉਨ੍ਹਾਂ ਵਿਰੁੱਧ 45 ਐੱਫ.ਆਈ.ਆਰ. ਦਰਜ ਹਨ ਤੇ ਉਨ੍ਹਾਂ ਦਾ ਟੀਚਾ ਇਹ ਗਿਣਤੀ 100 ਤੱਕ ਪਹੁੰਚਾਉਣਾ ਹੈ। ਆਕਾਸ਼ਵਾਣੀ ਭਵਨ ’ਚ ਦਾਖ਼ਲ ਹੋ ਕੇ ਉੱਥੇ ਅੱਠ ਘੰਟੇ ਧਰਨਾ ਦੇਣ ਦੇ ਮਾਮਲੇ ’ਚ ਐੱਫ.ਆਈ.ਆਰ. ਦਰਜ ਹੋਣ ਸਬੰਧੀ ਪੁੱਛੇ ਜਾਣ ’ਤੇ ਰਾਹੁਲ ਗਾਂਧੀ ਨੇ ਕਿਹਾ ਕਿ ‘ਮੇਰੇ ਵਿਰੁੱਧ 45 ਐੱਫ.ਆਈ.ਆਰ. ਹਨ। ਮੇਰਾ ਟੀਚਾ 100 ਐੱਫ.ਆਈ.ਆਰ. ਦਾ ਹੈ। ਮੇਰੇ ਵਿਰੁੱਧ ਹਰ ਐੱਫ.ਆਈ.ਆਰ. ਮੇਰੇ ਲਈ ਤਗਮਾ ਹੈ।’ ਇਸ ਤੋਂ ਪਹਿਲਾਂ ਕਾਂਗਰਸ ਨੇ ਰਾਹੁਲ ਗਾਂਧੀ ਤੇ ਪ੍ਰਿਅੰਕਾ ਗਾਂਧੀ ਵਾਡਰਾ ਵਿਰੁੱਧ ਐੱਫ.ਆਈ.ਆਰ. ਦਰਜ ਹੋਣ ’ਤੇ ਕੇਂਦਰ ਸਰਕਾਰ ’ਤੇ ਤਿੱਖਾ ਹਮਲਾ ਕੀਤਾ।
ਹਰ ਐੱਫ.ਆਈ.ਆਰ. ਮੇਰੇ ਲਈ ਤਗਮੇ ਵਾਂਗ-ਰਾਹੁਲ
ਨਵੀਂ ਦਿੱਲੀ, 7 ਅਕਤੂਬਰ (ਪੀ. ਟੀ. ਆਈ.)-ਕਾਂਗਰਸੀ ਆਗੂ ਰਾਹੁਲ ਗਾਂਧੀ ਨੇ ਕਿਹਾ ਹੈ ਕਿ ਉਨ੍ਹਾਂ ਵਿਰੁੱਧ ਦਰਜ ਹਰ ਐੱਫ.ਆਈ.ਆਰ. ਉਨ੍ਹਾਂ ਦੀ ਛਾਤੀ ’ਤੇ ਤਗਮੇ ਵਾਂਗ ਹੈ ਤੇ ਉਹ ਸੰਵਿਧਾਨ ਦੀ ਰੱਖਿਆ ਲਈ ਆਪਣੀ ਲੜਾਈ ਜਾਰੀ ਰੱਖਣਗੇ। ਉਨ੍ਹਾਂ ਕਿਹਾ ਕਿ ਇਸ ਸਮੇਂ...
ਅਜੀਤ ਡੈਸਕ
08-10-2026