06-08-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 24-01-2026

ਪੰਜਾਬ 'ਚ ਪਿਆ ਮੀਂਹ ਕਣਕ ਦੀ ਫ਼ਸਲ ਲਈ ਵਰਦਾਨ ਮੌਸਮ ਦਾ ਮੌਜੂਦਾ ਮਿਜ਼ਾਜ ਕਣਕ ਦੇ ਚੰਗੇ ਝਾੜ ਦੇ ਸੰਕੇਤ

ਅਜੀਤ ਡੈਸਕ 24-01-2026
ਬਠਿੰਡਾ, 23 ਜਨਵਰੀ (ਵੀਰਪਾਲ ਸਿੰਘ)-ਪੰਜਾਬ ਭਰ ਵਿਚ ਪਏ ਹਲਕੇ ਮੀਂਹ ਨਾਲ ਕਿਸਾਨਾਂ ਦੇ ਚਿਹਰਿਆਂ 'ਤੇ ਰੌਣਕਾਂ ਛਾਉਣ ਲੱਗੀਆਂ ਹਨ | ਜਨਵਰੀ ਮਹੀਨੇ ਮੱਧ ਤੋਂ ਬਾਅਦ ਮੀਂਹ ਪੈਣਾ ਕਣਕ ਦੀ ਫ਼ਸਲ ਲਈ ਬਹੁਤ ਲਾਹੇਵੰਦ ਸਾਬਿਤ ਹੋਣ ਜਾ ਰਿਹਾ ਹੈ | ਹਾੜ੍ਹੀ ਸੀਜ਼ਨ ਕਣਕਾਂ ਦੀ ਬਿਜਾਈ ਤੋਂ ਬਾਅਦ ਮੀਂਹ ਨਾ ਪੈਣ ਕਾਰਨ ਕਣਕ ਦੇ ਖੇਤਾਂ ਕਣਕ ਦੇ ਪੌਦਿਆਂ ਦਾ ਫੁਟਾਰਾ ਸਹੀ ਢੰਗ ਨਾਲ ਨਾ ਹੋਣ ਕਾਰਨ ਕਿਸਾਨਾਂ ਨੂੰ ਫ਼ਿਕਰਾਂ ਵਿਚ ਪਾ ਰੱਖਿਆ ਸੀ | ਜਨਵਰੀ ਮਹੀਨੇ ਅਖ਼ੀਰਲੇ ਹਫ਼ਤੇ ਵਿਚ ਹੋ ਰਹੀ ਬਾਰਿਸ਼ ਕਣਕ ਦੀ ਫ਼ਸਲ ਲਈ ਵੱਡਾ ਕੁਦਰਤੀ ਵਰਦਾਨ ਹੈ | ਸੂਬੇ ਭਰ ਵਿਚ ਕਿਸਾਨਾਂ ਵਲੋਂ 35 ਲੱਖ ਹੈਕਟੇਅਰ ਰਕਬੇ ਵਿਚ ਕਣਕ ਦੀ ਬਿਜਾਈ ਕੀਤੀ ਗਈ ਹੈ | ਲੰਘੇ 4 ਹਫ਼ਤਿਆਂ ਤੋਂ ਚੱਲ ਰਹੀ ਠੰਢ ਅਤੇ ਧੁੰਦ ਪੈਣ ਤੋਂ ਬਾਅਦ 15 ਡਿਗਰੀ ਸੈਲਸੀਅਸ ਦੇ ਆਸ-ਪਾਸ ਚੱਲ ਰਿਹਾ ਪਾਰਾ ਕਣਕ ਦੀ ਫ਼ਸਲ ਲਈ ਕਾਫ਼ੀ ਅਨੁਕੂਲ ਮੰਨਿਆ ਜਾ ਰਿਹਾ | ਜਿਸ ਨਾਲ ਕਣਕ ਦੇ ਚੰਗੇ ਝਾੜ ਦੇ ਸੰਕੇਤ ਬਣਦੇ ਹੋਏ ਵਿਖਾਈ ਦੇ ਰਹੇ ਹਨ | ਮੀਂਹ ਪੈਣ ਨਾਲ ਹੋਰ ਵੀ ਸੋਨੇ 'ਤੇ ਸੁਹਾਗਾ ਚੰਗਾ ਫ਼ਾਇਦੇਮੰਦ ਸਾਬਿਤ ਹੋਣ ਜਾ ਰਿਹਾ ਹੈ | ਮੌਸਮ ਵਿਭਾਗ ਅਨੁਸਾਰ ਚੱਲ ਰਿਹਾ ਮੌਜੂਦਾ ਮੌਸਮ ਕਣਕ ਦੇ ਪੌਦਿਆਂ ਦੀਆਂ ਸਾਖ਼ਾਵਾਂ ਨੂੰ ਮਜ਼ਬੂਤ ਅਤੇ ਤਾਕਤਵਰ ਬਣਾਉਣ ਵਿਚ ਸਹਾਈ ਰਹੇਗਾ | ਫਰਵਰੀ ਅਤੇ ਮਾਰਚ ਦੇ ਮਹੀਨੇ ਜੇਕਰ ਪਾਰਾ 25 ਡਿਗਰੀ ਸੈਲਸੀਅਸ ਦੇ ਆਸ ਪਾਸ ਰਹਿੰਦਾ ਹੈ ਤਾਂ ਕਣਕ ਦੀ ਫ਼ਸਲ ਦਾ ਝਾੜ 15 ਤੋਂ 20 ਫੀਸਦੀ ਵਧੇਰੇ ਨਿਕਲਣ ਦੀ ਸੰਭਾਵਨਾ ਬਣ ਸਕਦੀ ਹੈ | ਖੇਤੀ ਮਾਹਿਰਾਂ ਅਨੁਸਾਰ ਕਣਕ ਦੇ ਖੇਤੀ ਖਾਦਾਂ ਦੀ ਪੂਰੀ ਡੋਜ਼ ਦਿੱਤੇ ਜਾਣ ਤੋਂ ਬਾਅਦ ਮੀਂਹ ਪੈਣ ਦੇ ਸ਼ੁੱਭ ਸੰਕੇਤ ਹੈ | ਮੌਸਮ ਵਿਭਾਗ ਅਨੁਸਾਰ ਆਉਣ ਵਾਲੀ 24, 25 ਅਤੇ 26 ਜਨਵਰੀ ਤੱਕ ਪੰਜਾਬ ਅਤੇ ਨਾਲ ਲੱਗਦੇ ਇਲਾਕਿਆਂ 'ਚ ਗਰਜ ਦੇ ਨਾਲ ਤੇਜ਼ ਹਵਾਵਾਂ ਅਤੇ ਭਰਵੀਂ ਬਾਰਿਸ਼ ਹੋਣਾ ਸੰਭਾਵਨਾ ਹੈ | ਚਾਲੂ ਮੌਸਮ ਕਿੰਨੂੰ ਉਤਪਾਦਕ ਕਿਸਾਨਾਂ ਦੇ ਕਿੰਨੂੰਆਂ ਦੇ ਬਾਗਾਂ ਲਈ ਲਾਹੇਵੰਦ ਹੈ | 15 ਤੋਂ 20 ਡਿਗਰੀ ਤਾਪਮਾਨ ਰਹਿਣ ਨਾਲ ਕਿੰਨੂੰਆਂ ਵਿਚ ਵਧੇੇਰੇ ਮਿਠਾਸ ਤੇ ਚੰਗੀ ਕਵਾਲਟੀ ਪੈਦਾ ਕਰਦਾ ਹੈ ਅਤੇ ਕਿੰਨੂੰਆਂ ਦਾ ਝੜਨਾ ਵੀ ਘੱਟ ਹੋਣ ਦੇ ਆਸਾਰ ਹਨ, ਜੋ ਕਿੰਨੂੰ ਉਤਪਾਦਕ ਕਿਸਾਨਾਂ ਲਈ ਸ਼ੁੱਭ ਸੰਕੇਤ ਹੈ |

ਪਿਛਲੀ ਖ਼ਬਰ ਆਤਿਸ਼ੀ ਵੀਡੀਓ ਵਿਵਾਦ ਮਾਮਲਾ: ਪੰਜਾਬ ਪੁਲਿਸ ਨੇ ਦਿੱਲੀ ਵਿਧਾਨ ਸਭਾ ਨੂੰ ਸੌਂਪਿਆ ਜਵਾਬ <br/> ਅਗਲੀ ਖ਼ਬਰ ਪ੍ਰਧਾਨ ਮੰਤਰੀ ਵਲੋਂ ਤਾਮਿਲਨਾਡੂ 'ਚ ਚੋਣ ਮੁਹਿੰਮ ਦੀ ਸ਼ੁਰੂਆਤ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।