10-09-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 23-01-2026

ਗਾਜ਼ਾ ਦੇ ਪੁਨਰ ਨਿਰਮਾਣ ਲਈ ਰੂਸ ਇਕ ਅਰਬ ਡਾਲਰ ਦੇਣ ਲਈ ਤਿਆਰ-ਪੁਤਿਨ

ਅਜੀਤ ਡੈਸਕ 23-01-2026
ਮਾਸਕੋ, 22 ਜਨਵਰੀ (ਪੀ. ਟੀ. ਆਈ.)-ਰੂਸ ਦੇ ਰਾਸ਼ਟਰਪਤੀ ਵਲਾਦੀਮੀਰ ਪੁਤਿਨ ਨੇ ਵੀਰਵਾਰ ਨੂੰ ਕਿਹਾ ਕਿ ਮਾਸਕੋ ਅਮਰੀਕਾ ਦੇ ਰਾਸ਼ਟਰਪਤੀ ਡੋਨਾਲਡ ਟਰੰਪ ਵਲੋਂ ਸ਼ੁਰੂ ਕੀਤੀ ਗਈ 'ਬੋਰਡ ਆਫ ਪੀਸ' ਕੌਂਸਲ ਦੇ ਢਾਂਚੇ ਦੇ ਤਹਿਤ ਗਾਜ਼ਾ ਦੇ ਪੁਨਰ ਨਿਰਮਾਣ ਦੇ ਲਈ ਆਪਣੀ ਫ੍ਰੀਜ਼ ਕੀਤੀ ਗਈ ਜਾਇਦਾਦ ਵਿਚੋਂ ਇਕ ਅਰਬ ਡਾਲਕ ਦੇਣ ਦੇ ਲਈ ਤਿਆਰ ਹੈ | ਪੁਤਿਨ, ਜਿਨ੍ਹਾਂ ਨੇ ਕ੍ਰੈਮਲਿਨ 'ਚ ਫ਼ਿਲਸਤੀਨੀ ਆਗੂ ਮਹਿਮੂਦ ਅੱਬਾਸ ਨਾਲ ਮੁਲਾਕਾਤ ਕੀਤੀ, ਨੇ ਇਹ ਵੀ ਕਿਹਾ ਕਿ ਇਕ ਪੂਰੀ ਤਰਾਂ ਨਾਲ ਪ੍ਰਭੂਸੱਤਾ ਸੰਪੰਨ ਅਤੇ ਕਾਰਜਸ਼ੀਲ ਫ਼ਿਲਸਤੀਨੀ ਰਾਜ ਹੀ ਪੱਛਮੀ ਏਸ਼ੀਆ 'ਚ ਅਸਲੀ ਹੱਲ ਦੀ ਇਕੋ-ਇਕ ਕੁੰਜੀ ਹੈ | ਉਨ੍ਹਾਂ ਦੀ ਇਹ ਟਿੱਪਣੀ ਉਦੋਂ ਆਈ ਜਦੋਂ 19 ਦੇਸ਼ਾਂ ਦੇ ਆਗੂਆਂ ਅਤੇ ਸੀਨੀਅਰ ਅਧਿਕਾਰੀਆਂ ਦੇ ਇਕ ਗਰੁੱਪ ਨੇ ਸਵਿਟਜ਼ਰਲੈਂਡ ਦੇ ਦਾਵੋਸ 'ਚ ਬੋਰਡ ਆਫ਼ ਪੀਸ ਚਾਰਟਰ ਦੇ ਦਸਤਖ਼ਤ ਸਮਾਰੋਹ 'ਚ ਟਰੰਪ ਦੇ ਨਾਲ ਹਿੱਸਾ ਲਿਆ | ਪੁਤਿਨ ਨੇ ਅੱਬਾਸ ਦਾ ਸਵਾਗਤ ਕਰਦਿਆਂ ਕਿਹਾ,'ਸਾਡਾ ਮੰਨਣਾ ਹੈ ਕਿ ਇਕ ਪ੍ਰਭੂਸੱਤਾ ਫ਼ਿਲਸਤੀਨੀ ਰਾਜ ਦਾ ਨਿਰਮਾਣ ਅਤੇ ਕੁਸ਼ਲ ਕੰਮਕਾਜ ਹੀ ਮੱਧ ਪੂਰਬ ਸੰਘਰਸ਼ ਦਾ ਅੰਤਿਮ ਹੱਲ ਦਾ ਇਕੋ-ਇਕ ਰਸਤਾ ਹੈ |' ਅੱਬਾਸ ਬੁੱਧਵਾਰ ਰਾਤ ਉੱਚ ਪੱਧਰੀ ਗੱਲਬਾਤ ਦੇ ਲਈ ਦੋ ਦਿਨਾ ਯਾਤਰਾ 'ਤੇ ਇਥੇ ਪਹੁੰਚੇ ਸਨ |

ਪਿਛਲੀ ਖ਼ਬਰ ਰੂਪਨਗਰ ਦੇ ਚਨੌਲੀ ਪਿੰਡ ਦਾ ਜਵਾਨ ਜੋਬਨਜੀਤ ਸਿੰਘ ਮਿ੍ਤਕਾਂ 'ਚ ਸ਼ਾਮਿਲ ਅਗਲੀ ਖ਼ਬਰ ਟਰੰਪ ਵਲੋਂ ਗਾਜ਼ਾ ਜੰਗ ਸੁਲਝਾਉਣ ਵਾਲੇ 'ਬੋਰਡ ਆਫ ਪੀਸ' ਦਾ ਗਠਨ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।