ਨਾਂਦੇੜ, 21 ਜਨਵਰੀ (ਪੀ.ਟੀ.ਆਈ.)-ਮਹਾਰਾਸ਼ਟਰ ਦੀ ਮੰਤਰੀ ਮਾਧੁਰੀ ਮਿਸਲ ਨੇ ਅਧਿਕਾਰੀਆਂ ਨੂੰ ਇਹ ਯਕੀਨੀ ਬਣਾਉਣ ਦੇ ਨਿਰਦੇਸ਼ ਦਿੱਤੇ ਹਨ ਕਿ ਗੁਰੂ ਤੇਗ ਬਹਾਦਰ ਜੀ ਦੇ 350ਵੇਂ ਸ਼ਹੀਦੀ ਦਿਹਾੜੇ ਨੂੰ ਸਮਰਪਿਤ ਇੱਥੇ ਹੋਣ ਵਾਲਾ 'ਸ਼ਹੀਦੀ ਸਮਾਗਮ' ਵਿਸ਼ਵ ਪੱਧਰ 'ਤੇ ਪਹੁੰਚੇ ਅਤੇ ਸਿਰਫ਼ ਨਾਂਦੇੜ ਤੱਕ ਹੀ ਸੀਮਿਤ ਨਾ ਰਹੇ | ਘੱਟ ਗਿਣਤੀ ਵਿਕਾਸ ਰਾਜ ਮੰਤਰੀ ਨੇ ਮੰਗਲਵਾਰ ਨੂੰ ਵੀਡੀਓ ਕਾਨਫਰੰਸ ਰਾਹੀਂ ਜਿਲ੍ਹਾ ਪ੍ਰਸ਼ਾਸਨ ਦੇ ਅਧਿਕਾਰੀਆਂ ਨਾਲ ਮੀਟਿੰਗ ਕਰਦੇ ਹੋਏ 24-25 ਜਨਵਰੀ ਨੂੰ ਹੋਣ ਵਾਲੇ ਸਮਾਗਮ ਦੀਆਂ ਤਿਆਰੀਆਂ ਦੀ ਸਮੀਖਿਆ ਕੀਤੀ | ਉਨ੍ਹਾਂ ਅਧਿਕਾਰੀਆਂ ਨੂੰ ਸਮਾਗਮ ਵਾਲੀ ਥਾਂ 'ਤੇ ਪੀਣ ਵਾਲੇ ਪਾਣੀ ਅਤੇ ਸਾਫ਼, ਲੋੜੀਂਦੀਆਂ ਟਾਇਲਟ ਸਹੂਲਤਾਂ ਦੀ ਉਪਲਬਧਤਾ ਨੂੰ ਯਕੀਨੀ ਬਣਾਉਣ ਦੇ ਨਿਰਦੇਸ਼ ਦਿੱਤੇ | ਉਨ੍ਹਾਂ ਕਿਹਾ ਕਿ ਇਹ ਸਮਾਗਮ ਨਾਂਦੇੜ ਤੱਕ ਸੀਮਿਤ ਨਹੀਂ ਹੋਣਾ ਚਾਹੀਦਾ ਹੈ, ਬਲਕਿ ਵਿਸ਼ਵ ਪੱਧਰ ਤਕ ਪਹੁੰਚਣਾ ਚਾਹੀਦਾ ਹੈ |