07-11-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 22-01-2026

ਆਈ.ਸੀ.ਸੀ. ਵਲੋਂ ਬੀ.ਸੀ.ਬੀ. ਦੀ ਬੇਨਤੀ ਰੱਦ

ਅਜੀਤ ਡੈਸਕ 22-01-2026
ਭਾਰਤ ਵਿਚ ਹੀ ਖੇਡੇ ਜਾਣਗੇ ਬੰਗਲਾਦੇਸ਼ ਦੇ ਮੈਚ
ਦੁਬਈ, 21 ਜਨਵਰੀ (ਪੀਟੀਆਈ)-ਅੰਤਰਰਾਸ਼ਟਰੀ ਕਿ੍ਕਟ ਪ੍ਰੀਸ਼ਦ (ਆਈ.ਸੀ.ਸੀ.) ਨੇ ਬੁੱਧਵਾਰ ਨੂੰ ਬੰਗਲਾਦੇਸ਼ ਕਿ੍ਕਟ ਬੋਰਡ (ਬੀ.ਸੀ.ਬੀ.) ਵਲੋਂ ਆਪਣੀ ਟੀਮ ਦੇ ਟੀ-20 ਵਿਸ਼ਵ ਕੱਪ ਫਿਕਸਚਰ ਨੂੰ ਸ੍ਰੀਲੰਕਾ ਤਬਦੀਲ ਕਰਨ ਦੀ ਬੇਨਤੀ ਨੂੰ ਰੱਦ ਕਰ ਦਿੱਤਾ ਤੇ ਕਿਹਾ ਕਿ ਮੈਚ ਸ਼ਡਿਊਲ ਅਨੁਸਾਰ ਹੀ ਹੋਣਗੇ ਕਿਉਂਕਿ ਭਾਰਤ ਦੇ ਕਿਸੇ ਵੀ ਟੂਰਨਾਮੈਂਟ ਸਥਾਨ 'ਤੇ ਬੰਗਲਾਦੇਸ਼ ਦੇ ਖਿਡਾਰੀਆਂ, ਅਧਿਕਾਰੀਆਂ ਜਾਂ ਪ੍ਰਸੰਸਕਾਂ ਦੀ ਸੁਰੱਖਿਆ ਨੂੰ ਕੋਈ ਖ਼ਤਰਾ ਨਹੀਂ ਹੈ | ਹੁਣ 22 ਜਨਵਰੀ ਨੂੰ ਇਹ ਤੈਅ ਹੋਵੇਗਾ ਕਿ ਬੰਗਲਾਦੇਸ਼ ਵਿਸ਼ਵ ਕੱਪ 'ਚ ਹਿੱਸਾ ਲਵੇਗਾ ਜਾਂ ਨਹੀਂ | ਜੇਕਰ ਬੀ.ਸੀ.ਬੀ. ਨੇ ਖੇਡਣ ਤੋਂ ਮਨ੍ਹਾਂ ਕਰ ਦਿੱਤਾ ਤਾਂ ਉਸਦੀ ਥਾਂ 'ਤੇ ਸਕਾਟਲੈਂਡ ਨੂੰ ਖੇਡਣ ਦਾ ਮੌਕਾ ਦਿੱਤਾ ਜਾ ਸਕਦਾ ਹੈ | ਇਹ ਫੈਸਲਾ ਵੀਡੀਓ ਕਾਨਫਰੰਸ ਰਾਹੀਂ ਆਈ.ਸੀ.ਸੀ. ਬੋਰਡ ਦੀ ਮੀਟਿੰਗ ਵਿਚ ਲਿਆ ਗਿਆ |

ਪਿਛਲੀ ਖ਼ਬਰ ਅਰਾਵਲੀ ਖੇਤਰ 'ਚ ਕੋਈ ਵੀ ਗ਼ੈਰ-ਕਾਨੂੰਨੀ ਮਾਈਨਿੰਗ ਬਰਦਾਸ਼ਤ ਨਹੀਂ-ਸੁਪਰੀਮ ਕੋਰਟ ਅਗਲੀ ਖ਼ਬਰ ਪ੍ਰਧਾਨ ਮੰਤਰੀ ਮੋਦੀ ਲਈ ਬਹੁਤ ਸਤਿਕਾਰ-ਟਰੰਪ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।