07-11-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 22-01-2026

ਗਰੀਨਲੈਂਡ ਲੈਣ ਲਈ ਤਾਕਤ ਦੀ ਵਰਤੋਂ ਨਹੀਂ ਕਰਾਂਗੇ-ਟਰੰਪ

ਅਜੀਤ ਡੈਸਕ 22-01-2026

ਕਿਹਾ, ਪ੍ਰਧਾਨ ਮੰਤਰੀ ਮੋਦੀ ਦੀ ਬਹੁਤ ਇੱਜ਼ਤ ਕਰਦਾ ਹਾਂ, ਭਾਰਤ ਨਾਲ ਜਲਦੀ ਹੋਵੇਗਾ ਵਧੀਆ ਵਪਾਰ ਸਮਝੌਤਾ
ਦਾਵੋਸ (ਸਵਿਟਜ਼ਰਲੈਂਡ), 21 ਜਨਵਰੀ (ਏਜੰਸੀਆਂ)-ਅਮਰੀਕੀ ਰਾਸ਼ਟਰਪਤੀ ਡੋਨਾਲਡ ਟਰੰਪ ਨੇ ਗਰੀਨਲੈਂਡ 'ਤੇ ਕਬਜ਼ੇ ਦੀ ਯੋਜਨਾ ਨੂੰ ਸਹੀ ਠਹਿਰਾਇਆ ਹੈ | ਅੱਜ ਇਥੇ ਵਿਸ਼ਵ ਆਰਥਿਕ ਫੋਰਮ (ਡਬਲਿਊ.ਈ.ਐਫ.) 'ਚ ਉਨ੍ਹਾਂ ਨੇ ਕਿਹਾ ਕਿ ਗਰੀਨਲੈਂਡ ਦੀ ਸੁਰੱਖਿਆ ਅਮਰੀਕਾ ਤੋਂ ਇਲਾਵਾ ਕੋਈ ਹੋਰ ਦੇਸ਼ ਨਹੀਂ ਕਰ ਸਕਦਾ ਹੈ | ਉਨ੍ਹਾਂ ਕਿਹਾ ਕਿ ਸਾਨੂੰ ਰਾਸ਼ਟਰੀ ਸੁਰੱਖਿਆ ਲਈ ਵੀ ਗਰੀਨਲੈਂਡ ਦੀ ਜ਼ਰੂਰਤ ਹੈ | ਇਸ ਦੌਰਾਨ ਟਰੰਪ ਨੇ ਆਪਣੇ ਭਾਸ਼ਨ 'ਚ ਕਿਹਾ ਕਿ ਗਰੀਨਲੈਂਡ ਨੂੰ ਹਾਸਿਲ ਕਰਨ ਲਈ ਅਮਰੀਕਾ ਤਾਕਤ ਦੀ ਵਰਤੋਂ ਨਹੀਂ ਕਰੇਗਾ | ਗਰੀਨਲੈਂਡ 'ਤੇ ਕਬਜ਼ੇ ਦਾ ਵਿਰੋਧ ਕਰਨ ਲਈ ਉਨ੍ਹਾਂ ਨੇ ਡੈਨਮਾਰਕ ਦੀ ਅਲੋਚਨਾ ਵੀ ਕੀਤੀ | ਡਬਲਿਊ.ਈ.ਐਫ. 'ਚ ਆਪਣੇ ਸੰਬੋਧਨ ਦੀ ਸ਼ੁਰੂਆਤ 'ਚ ਟਰੰਪ ਨੇ ਕਿਹਾ ਕਿ ਖ਼ੂਬਸੂਰਤ ਦਾਵੋਸ ਵਾਪਸ ਆ ਕੇ ਚੰਗਾ ਲੱਗ ਰਿਹਾ ਹੈ | ਇਥੇ ਕਈ ਕਾਰੋਬਾਰੀ ਆਗੂ, ਕਈ ਦੋਸਤ, ਕੁਝ ਦੁਸ਼ਮਣ ਅਤੇ ਖ਼ਾਸ ਮਹਿਮਾਨ ਮੌਜੂਦ ਹਨ | ਉਨ੍ਹਾਂ ਇਹ ਵੀ ਕਿਹਾ ਕਿ ਯੂਰਪ ਗਲਤ ਦਿਸ਼ਾ 'ਚ ਜਾ ਰਿਹਾ ਹੈ |
ਨਾਟੋ ਦੀ ਮਦਦ 'ਤੇ ਟਰੰਪ ਨੇ ਪ੍ਰਗਟਾਇਆ ਸ਼ੱਕ
ਡੋਨਾਲਡ ਟਰੰਪ ਨੇ ਕਿਹਾ ਕਿ ਉਨ੍ਹਾਂ ਨੂੰ ਸ਼ੱਕ ਹੈ ਕਿ ਜੇਕਰ ਕਦੇ ਅਮਰੀਕਾ ਨੂੰ ਜ਼ਰੂਰਤ ਪਈ ਤਾਂ ਨਾਟੋ ਉਨ੍ਹਾਂ ਦੀ ਮਦਦ ਕਰੇਗਾ ਜਾਂ ਨਹੀਂ | ਉਨ੍ਹਾਂ ਨੇ ਕਿਹਾ ਕਿ ਅਮਰੀਕਾ ਆਪਣੇ ਸਹਿਯੋਗੀ ਦੇਸ਼ਾਂ ਲਈ ਪੂਰੀ ਤਰ੍ਹਾਂ ਖੜ੍ਹਾ ਰਹਿੰਦਾ ਹੈ ਪਰ ਉਨ੍ਹਾਂ ਨੂੰ ਭਰੋਸਾ ਨਹੀਂ ਹੈ ਕਿ ਉਹ ਦੇਸ਼ ਅਮਰੀਕਾ ਲਈ ਵੀ ਅਜਿਹਾ ਕਰਨਗੇ | ਉਨ੍ਹਾਂ ਨੇ ਨਾਟੋ ਦੇ ਆਰਟੀਕਲ 5 ਦਾ ਜ਼ਿਕਰ ਕੀਤਾ ਜਿਸ 'ਚ ਕਿਹਾ ਗਿਆ ਹੈ ਕਿ ਨਾਟੋ ਦੇ ਕਿਸੇ ਇਕ ਦੇਸ਼ 'ਤੇ ਹਮਲਾ ਸਾਰੇ ਦੇਸ਼ਾਂ 'ਤੇ ਹਮਲਾ ਮੰਨਿਆ ਜਾਵੇਗਾ | ਟਰੰਪ ਨੇ ਕਿਹਾ ਕਿ ਇਸ ਨਿਯਮ ਦੀ ਵਰਤੋਂ ਹੁਣ ਤੱਕ ਸਿਰਫ਼ ਇਕ ਵਾਰ ਹੋਈ ਹੈ ਅਤੇ ਉਹ ਵੀ 11 ਸਤੰਬਰ 2001 ਦੇ ਹਮਲਿਆਂ ਤੋਂ ਬਾਅਦ, ਜਦੋਂ ਅਮਰੀਕਾ ਦੀ ਰੱਖਿਆ ਲਈ ਇਸੇ ਨੂੰ ਲਾਗੂ ਕੀਤਾ ਗਿਆ ਹੈ | ਇਸ ਦੌਰਾਨ ਟਰੰਪ ਨੇ ਕਿਹਾ ਕਿ ਦੁਨੀਆਂ 'ਚ ਜੰਗ ਖ਼ਤਮ ਕਰਾਉਣ ਲਈ ਉਨ੍ਹਾਂ ਨੇ ਜੋ ਕੰਮ ਕੀਤਾ ਉਸ ਦੀ ਕਦਰ ਸਹਿਯੋਗੀ ਦੇਸ਼ ਨਹੀਂ ਕਰਦੇ ਹਨ | ਇਸ ਸਭ ਲਈ ਅਮਰੀਕਾ ਨੂੰ ਬਹੁਤ ਵੱਡਾ ਨੁਕਸਾਨ ਕਰਵਾਉਣਾ ਪਿਆ ਹੈ | ਉਨ੍ਹਾਂ ਨੇ ਕਿਹਾ ਕਿ ਅਮਰੀਕਾ ਨੇ ਇਸ ਕੰਮ 'ਚ ਬਹੁਤ ਮਿਹਨਤ ਕੀਤੀ ਅਤੇ ਬਹੁਤ ਜ਼ਿਆਦਾ ਪੈਸਾ ਲਗਾਇਆ, ਪਰ ਬਦਲੇ 'ਚ ਸਿਰਫ਼ ਮੌਤ, ਤਬਾਹੀ ਅਤੇ ਭਾਰੀ ਖ਼ਰਚ ਹੀ ਮਿਲਿਆ | ਉਨ੍ਹਾਂ ਅਨੁਸਾਰ ਇਹ ਪੈਸਾ ਅਜਿਹੇ ਲੋਕਾਂ 'ਤੇ ਖਰਚ ਹੋਇਆ ਜੋ ਅਮਰੀਕਾ ਦੀ ਸ਼ਲਾਘਾ ਨਹੀਂ ਕਰਦੇ ਹਨ | ਉਨ੍ਹਾਂ ਨੇ ਸਾਫ਼ ਕਿਹਾ ਕਿ ਉਹ ਨਾਟੋ ਅਤੇ ਯੂਰਪ ਦੀ ਗੱਲ ਕਰ ਰਹੇ ਹਨ | ਉਨ੍ਹਾਂ ਨੇ ਇਹ ਵੀ ਕਿਹਾ ਕਿ ਰੂਸ ਅਤੇ ਯੂਕਰੇਨ ਦਰਮਿਆਨ ਚਲ ਰਹੀ ਜੰਗ ਦੀ ਜ਼ਿੰਮੇਵਾਰੀ ਯੂਰਪ ਦੀ ਹੋਣੀ ਚਾਹੀਦੀ ਹੈ ਕਿਉਂਕਿ ਅਮਰੀਕਾ ਉਥੋਂ ਬਹੁਤ ਦੂਰ ਹੈ | ਉਨ੍ਹਾਂ ਕਿਹਾ ਕਿ ਗਰੀਨਲੈਂਡ ਦੀ ਰਣਨੀਤਕ ਅਹਿਮੀਅਤ ਬਹੁਤ ਜ਼ਿਆਦਾ ਹੈ | ਇਹ ਇਲਾਕਾ ਬਹੁਤ ਵੱਡਾ ਹੈ, ਲਗਭਗ ਖਾਲੀ ਹੈ ਅਤੇ ਉਥੇ ਨਾਂਹ ਦੇ ਬਰਾਬਰ ਵਿਕਾਸ ਹੋਇਆ ਹੈ | ਗਰੀਨਲੈਂਡ ਅਮਰੀਕਾ, ਰੂਸ ਅਤੇ ਚੀਨ ਦੇ ਵਿਚਕਾਰ ਬੇਹੱਦ ਅਹਿਮ ਥਾਂ 'ਤੇ ਹੈ ਅਤੇ ਇਸ ਦੀ ਸਹੀ ਢੰਗ ਨਾਲ ਸੁਰੱਖਿਆ ਨਹੀਂ ਹੋ ਰਹੀ ਹੈ | ਟਰੰਪ ਨੇ ਕਿਹਾ ਕਿ ਜਿਵੇਂ-ਜਿਵੇਂ ਧਾਤੂਆਂ ਦਾ ਮਹਤੱਵ ਵਧਿਆ ਹੈ ਉਵੇਂ ਹੀ ਗਰੀਨਲੈਂਡ ਦੀ ਅਹਿਮੀਅਤ ਵੀ ਵਧੀ ਹੈ | ਉਨ੍ਹਾਂ ਨੇ ਇਹ ਵੀ ਕਿਹਾ ਕਿ ਗਰੀਨਲੈਂਡ ਉੱਤਰੀ ਅਮਰੀਕਾ ਦਾ ਹਿੱਸਾ ਹੈ ਅਤੇ ਇਸ ਲਈ ਇਹ ਅਮਰੀਕਾ ਦਾ ਇਲਾਕਾ ਹੈ |
ਟਰੰਪ ਦੇ ਜਹਾਜ਼ 'ਚ ਆਈ ਤਕਨੀਕੀ ਖਰਾਬੀ
ਵਾਸ਼ਿੰਗਟਨ, (ਏਜੰਸੀ)-ਅਮਰੀਕੀ ਰਾਸ਼ਟਰਪਤੀ ਡੋਨਾਲਡ ਟਰੰਪ ਦੇ ਜਹਾਜ਼ 'ਚ ਤਕਨੀਕੀ ਖ਼ਰਾਬੀ ਆ ਜਾਣ ਕਾਰਨ ਉਸ ਨੂੰ ਰਸਤੇ ਵਿਚੋਂ ਹੀ ਵਾਪਸ ਮੁੜਨਾ ਪਿਆ | ਵਾਈਟ ਹਾਊਸ ਮੁਤਾਬਿਕ ਉਡਾਣ ਭਰਨ ਤੋਂ ਬਾਅਦ ਜਹਾਜ਼ ਦੇ ਚਾਲਕ ਦਲ ਨੂੰ ਇਕ ਮਾਮੂਲੀ ਤਕਨੀਕੀ ਖਰਾਬੀ ਦਾ ਪਤਾ ਲੱਗਿਆ ਤਾਂ ਉਹ ਵਾਪਸ ਵਾਸ਼ਿੰਗਟਨ ਨੂੰ ਮੁੜ ਆਏ | ਟਰੰਪ ਅੱਜ ਸਵੇਰੇ ਸਵਿਟਜ਼ਰਲੈਂਡ ਦੇ ਦਾਵੋਸ ਨੂੰ ਰਵਾਨਾ ਹੋਏ ਸਨ | ਉਹ ਇਥੇ ਵਿਸ਼ਵ ਇਕਨਾਮਿਕ ਫੋਰਮ (ਡਬਲਿਊ.ਈ.ਐਫ.) ਦੀ ਬੈਠਕ 'ਚ ਸ਼ਾਮਿਲ ਹੋਣਗੇ ਅਤੇ ਆਪਣੀ ਗ੍ਰੀਨਲੈਂਡ ਨੀਤੀ 'ਤੇ ਭਾਸ਼ਨ ਦੇਣਗੇ | ਵਾਈਟ ਹਾਊਸ ਦੀ ਪ੍ਰੈਸ ਸਕੱਤਰ ਕੈਰੋਲੀਨ ਲੈਵਿਟ ਨੇ ਕਿਹਾ ਕਿ ਵਾਪਸੀ ਦਾ ਫ਼ੈਸਲਾ ਉਡਾਣ ਭਰਨ ਤੋਂ ਬਾਅਦ ਲਿਆ ਗਿਆ¢ ਉਨ੍ਹਾਂ ਕਿਹਾ ਕਿ ਏਅਰ ਫੋਰਸ ਵਨ ਦੇ ਚਾਲਕ ਦਲ ਨੇ 'ਇਕ ਮਾਮੂਲੀ ਬਿਜਲੀ ਦੀ ਸਮੱਸਿਆ' ਧਿਆਨ ਵਿਚ ਆਉਣ ਮਗਰੋਂ ਚÏਕਸੀ ਵਰਤਦਿਆਂ ਪਿੱਛੇ ਮੁੜਨ ਦਾ ਫ਼ੈਸਲਾ ਕੀਤਾ | ਜਹਾਜ਼ ਵਿਚ ਸਵਾਰ ਇਕ ਰਿਪੋਰਟਰ ਨੇ ਕਿਹਾ ਕਿ ਜਹਾਜ਼ ਦੇ ਪ੍ਰੈਸ ਕੈਬਿਨ ਦੀਆਂ ਲਾਈਟਾਂ ਉਡਾਣ ਭਰਨ ਤੋਂ ਥੋੜ੍ਹੀ ਦੇਰ ਬਾਅਦ ਬੰਦ ਹੋ ਗਈਆਂ ਪਰ ਇਸ ਬਾਰੇ ਤੁਰੰਤ ਕੋਈ ਸਪੱਸ਼ਟੀਕਰਨ ਨਹੀਂ ਦਿੱਤਾ ਗਿਆ | ਉਡਾਣ ਭਰਨ ਤੋਂ ਲਗਭਗ ਅੱਧੇ ਘੰਟੇ ਬਾਅਦ ਪੱਤਰਕਾਰਾਂ ਨੂੰ ਦੱਸਿਆ ਗਿਆ ਕਿ ਜਹਾਜ਼ ਵਾਪਸ ਜਾ ਰਿਹਾ ਹੈ | ਜਾਣਕਾਰੀ ਮੁਤਾਬਿਕ ਟਰੰਪ ਇਕ ਹੋਰ ਜਹਾਜ਼ ਵਿਚ ਸਵਾਰ ਹੋਣਗੇ ਅਤੇ ਦਾਵੋਸ ਵਿਚ ਵਿਸ਼ਵ ਆਰਥਿਕ ਫੋਰਮ ਦੀ ਆਪਣੀ ਯਾਤਰਾ ਜਾਰੀ ਰੱਖਣਗੇ¢ ਇਸ ਸਮੇਂ ਏਅਰ ਫੋਰਸ ਵਨ ਵਜੋਂ ਵਰਤੇ ਜਾਣ ਵਾਲੇ ਦੋਵੇਂ ਜਹਾਜ਼ ਕਰੀਬ ਚਾਰ ਦਹਾਕਿਆਂ ਤੋਂ ਉਡਾਣ ਭਰ ਰਹੇ ਹਨ¢
ਟਰੰਪ ਨੇ ਗਰੀਨਲੈਂਡ 'ਤੇ ਕੰਟਰੋਲ ਲਈ ਟੈਰਿਫ ਧਮਕੀ ਕੀਤੀ ਰੱਦ
ਰਾਸ਼ਟਰਪਤੀ ਡੋਨਾਲਡ ਟਰੰਪ ਨੇ ਕਿਹਾ ਕਿ ਉਹ ਆਰਕਟਿਕ ਸੁਰੱਖਿਆ 'ਤੇ ਭਵਿੱਖ ਦੇ ਸÏਦੇ ਦੇ ਖਾਕੇ 'ਤੇ ਨਾਟੋ ਸਕੱਤਰ ਜਨਰਲ ਮਾਰਕ ਰੁਟੇ ਨਾਲ ਸਮਝÏਤਾ ਹੋਣ ਬਾਅਦ ਗਰੀਨਲੈਂਡ 'ਤੇ ਅਮਰੀਕੀ ਕੰਟਰੋਲ ਲਈ ਆਪਣੀ ਕੋਸ਼ਿਸ਼ 'ਚ ਕਈ ਯੂਰਪੀਅਨ ਦੇਸ਼ਾਂ 'ਤੇ ਆਪਣੀ ਟੈਰਿਫ ਲਾਉਣ ਦੀ ਧਮਕੀ ਨੂੰ ਰੱਦ ਕਰ ਰਹੇ ਹਨ | ਬੁੱਧਵਾਰ ਨੂੰ ਸੋਸ਼ਲ ਮੀਡੀਆ 'ਤੇ ਟਰੰਪ ਦਾ ਐਲਾਨ ਉਸ ਸਮੇਂ ਹੋਇਆ ਜਦੋਂ ਉਨ੍ਹਾਂ ਨੇ ਦਾਵੋਸ 'ਚ ਵਿਸ਼ਵ ਆਰਥਿਕ ਫੋਰਮ 'ਚ ਇੱਕ ਭਾਸ਼ਣ ਵਿੱਚ ਕਿਹਾ ਕਿ ਉਹ ਡੈਨਿਸ਼ ਖੇਤਰ ਨੂੰ ਜ਼ਬਤ ਕਰਨ ਲਈ ਫ਼Ïਜੀ ਤਾਕਤ ਦੀ ਵਰਤੋਂ ਕਰਨ ਦੀ ਆਪਣੀ ਧਮਕੀ ਤੋਂ ਪਿੱਛੇ ਹਟ ਰਹੇ ਹਨ |

ਪਿਛਲੀ ਖ਼ਬਰ ਟਰੰਪ ਨੇ ਭਾਰਤ-ਪਾਕਿਸਤਾਨ ਜੰਗ ਰੋਕਣ ਦਾ ਦਾਅਵਾ ਦੁਹਰਾਇਆ ਅਗਲੀ ਖ਼ਬਰ ਅੱਤਵਾਦ ਨਾਲ ਜੁੜੇ ਮਾਮਲਿਆਂ 'ਚ ਛੇਤੀ ਨਿਆਂ ਲਈ ਵਿਸ਼ੇਸ਼ ਅਦਾਲਤਾਂ ਦੀ ਲੋੜ-ਸੁਪਰੀਮ ਕੋਰਟ <br/>

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।