17-09-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 01-01-2026

ਈ.ਡੀ. ਵਲੋਂ ਲੰਡਨ ਦੇ ਬਕਿੰਘਮ ਪੈਲੇਸ ਦੇ ਕੋਲ 150 ਕਰੋੜ ਦੀ ਸੰਪਤੀ ਜ਼ਬਤ

ਅਜੀਤ ਡੈਸਕ 01-01-2026
ਨਵੀਂ ਦਿੱਲੀ, 31 ਦਸੰਬਰ (ਉਪਮਾ ਡਾਗਾ ਪਾਰਥ)-ਇਨਫੋਰਸਮੈਂਟ ਡਾਇਰੈਕਟੋਰੇਟ (ਈ. ਡੀ.) ਨੇ ਬੈਂਕ ਕਰਜ਼ੇ 'ਚ ਧੋਖਾਧੜੀ ਦੇ ਮਾਮਲੇ 'ਚ ਮਸ਼ਹੂਰ ਕੱਪੜਾ ਕੰਪਨੀ ਐਸ. ਕੁਮਾਰਸ ਨੈਸ਼ਨਵਾਈਡ ਲਿਮਟਿਡ ਅਤੇ ਇਸ ਦੇ ਸਾਬਕਾ ਸੀ.ਐਮ.ਡੀ. ਨਿਤਿਨ ਕਸਲੀਵਾਲ ਖ਼ਿਲਾਫ਼ ਕਾਰਵਾਈ ਕਰਦਿਆਂ ਲੰਡਨ 'ਚ ਬਕਿੰਘਮ ਪੈਲੇਸ ਦੇ ਕੋਲ ਸਥਿਤ 150 ਕਰੋੜ ਰੁਪਏ ਦੀ ਅਚੱਲ ਸੰਪਤੀ ਨੂੰ ਕੁਰਕ ਕੀਤਾ ਹੈ | ਇਹ ਕਾਰਵਾਈ ਗ਼ੈਰ ਕਾਨੂੰਨੀ ਢੰਗ ਨਾਲ ਰਕਮਾਂ ਦੇ ਲੈਣ-ਦੇਣ ਤੋਂ ਬਚਾਅ ਬਾਰੇ ਕਾਨੂੰਨ (ਪੀ.ਐਮ.ਐਲ.ਏ.) ਤਹਿਤ ਕੀਤੀ ਗਈ | ਜਾਂਚ ਏਜੰਸੀ ਮੁਤਾਬਿਕ ਇਹ ਸੰਪਤੀ ਨਿਤਿਨ ਅਤੇ ਉਸ ਦੇ ਪਰਿਵਾਰਕ ਮੈਂਬਰਾਂ ਦੀ 'ਲਾਭਕਾਰੀ ਮਲਕੀਅਤ' ਹੈ | ਨਿਤਿਨ 'ਤੇ ਭਾਰਤੀ ਬੈਂਕਾਂ ਦੇ ਇਕ ਸਮੂਹ ਦੇ ਨਾਲ ਤਕਰੀਬਨ 1400 ਕਰੋੜ ਰੁਪਏ ਦੀ ਧੋਖਾਧੜੀ ਦਾ ਦੋਸ਼ ਹੈ | ਜਾਂਚ ਮੁਤਾਬਿਕ ਐਸ. ਕੁਮਾਰਸ ਨੈਸ਼ਨਵਾਈਡ ਲਿਮਟਿਡ ਰਾਹੀਂ ਬੈਂਕਾਂ ਤੋਂ ਲਏ ਕਰਜ਼ੇ ਨੂੰ ਗ਼ਲਤ ਤਰੀਕੇ ਨਾਲ ਵਿਦੇਸੀ ਨਿਵੇਸ਼ ਦੇ ਨਾਂਅ 'ਤੇ ਭਾਰਤ ਤੋਂ ਬਾਹਰ ਭੇਜਿਆ ਗਿਆ | ਈ.ਡੀ. ਮੁਤਾਬਿਕ ਨਿਤਿਨ ਕਸਲੀਵਾਲ ਨੇ ਬੈਂਕਾਂ ਦੇ ਫੰਡ ਨੂੰ ਵਿਦੇਸ਼ੀ ਨਿਆਂ ਖੇਤਰਾਂ 'ਚ ਨਿੱਜੀ ਟਰੱਸਟਾਂ ਅਤੇ ਕੰਪਨੀਆਂ ਦੀ ਇਕ ਪੇਚੀਦਾ ਸੰਰਚਨਾ ਰਾਹੀਂ ਇਨ੍ਹਾਂ ਸੰਪਤੀਆਂ ਨੂੰ ਛੁਪਾਇਆ |

ਪਿਛਲੀ ਖ਼ਬਰ ਚਮੋਲੀ 'ਚ ਪਣ-ਬਿਜਲੀ ਪ੍ਰਾਜੈਕਟ ਸੁਰੰਗ 'ਚ ਲੋਕੋ ਟ੍ਰੇਨ ਦੀ ਟੱਕਰ-88 ਜ਼ਖ਼ਮੀ ਅਗਲੀ ਖ਼ਬਰ 100 ਐਮ.ਜੀ. ਤੋਂ ਵੱਧ ਵਾਲੀ ਨਿਮੋਸਲਾਈਡ ਦਵਾਈ ਬਣਾਉਣ ਅਤੇ ਵੇਚਣ 'ਤੇ ਪਾਬੰਦੀ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।