17-09-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 01-01-2026

100 ਐਮ.ਜੀ. ਤੋਂ ਵੱਧ ਵਾਲੀ ਨਿਮੋਸਲਾਈਡ ਦਵਾਈ ਬਣਾਉਣ ਅਤੇ ਵੇਚਣ 'ਤੇ ਪਾਬੰਦੀ

ਅਜੀਤ ਡੈਸਕ 01-01-2026
ਨਵੀਂ ਦਿੱਲੀ, 31 ਦਸੰਬਰ (ਉਪਮਾ ਡਾਗਾ ਪਾਰਥ)-ਕੇਂਦਰ ਸਰਕਾਰ ਨੇ ਸਿਹਤ ਸੁਰੱਖਿਆ ਨੂੰ ਧਿਆਨ 'ਚ ਰੱਖਦਿਆਂ ਨਿਮੋਸਲਾਈਡ ਦਵਾਈ ਦੇ 100 ਐਮ.ਜੀ. ਤੋਂ ਵੱਧ ਮਾਤਰਾ ਵਾਲੀਆਂ ਸਾਰੀਆਂ ਓਰਲ (ਖਾਣ ਵਾਲੀਆਂ) ਦਵਾਈਆਂ ਦੇ ਨਿਰਮਾਣ, ਵਿਕਰੀ ਅਤੇ ਵੰਡ 'ਤੇ ਤੁਰੰਤ ਪ੍ਰਭਾਵ 'ਤੇ ਪਾਬੰਦੀ ਲਾ ਦਿੱਤੀ ਹੈ | ਇਹ ਫ਼ੈਸਲਾ ਦਵਾਈਆਂ ਅਤੇ ਕਾਸਮੈਟਿਕ ਐਕਟ 1940 ਦੀ ਧਾਰਾ 26ਏ ਤਹਿਤ ਲਿਆ ਗਿਆ ਹੈ | ਸਿਹਤ ਮੰਤਰਾਲੇ ਦਾ ਕਹਿਣਾ ਹੈ ਕਿ ਨਿਮੋਸਲਾਈਡ ਦਵਾਈ ਇਕ ਐਂਟੀ ਇੰਫਲਮੇਟਰੀ ਦਵਾਈ ਹੈ, ਜਿਸ ਦੇ ਲੀਵਰ 'ਤੇ ਸੰਭਾਵਿਤ ਮਾੜੇ ਪ੍ਰਭਾਵਾਂ ਨੂੰ ਲੈ ਕੇ ਦੁਨੀਆ ਭਰ 'ਚ ਜਾਂਚ ਹੋ ਰਹੀ ਹੈ | ਖਦਸ਼ਾ ਪ੍ਰਗਟਾਇਆ ਜਾ ਰਿਹਾ ਹੈ ਕਿ ਇਸ ਦੀ ਜ਼ਿਆਦਾ ਡੋਜ਼ ਨਾਲ ਲੀਵਰ ਖ਼ਰਾਬ ਹੋਣ ਦਾ ਖ਼ਤਰਾ ਰਹਿੰਦਾ ਹੈ | ਹਾਲਾਂਕਿ ਉਕਤ ਪਾਬੰਦੀ ਸਿਰਫ਼ 100 ਐਮ.ਜੀ ਮਾਤਰਾ ਵਾਲੀ ਗੋਲੀ 'ਤੇ ਲੱਗੀ ਹੈ | ਘੱਟ ਮਾਤਰਾ ਵਾਲੀ ਦਵਾਈ ਮਿਲਦੀ ਰਹੇਗੀ | ਸਰਕਾਰ ਨੇ ਸਪੱਸ਼ਟ ਕੀਤਾ ਕਿ ਇਹ ਕਦਮ ਜਨਹਿਤ 'ਚ ਉਠਾਇਆ ਗਿਆ ਹੈ, ਤਾਂ ਜੋ ਲੋਕਾਂ ਦੀ ਸਿਹਤ ਨੂੰ ਕਿਸੇ ਤਰ੍ਹਾਂ ਦਾ ਖ਼ਤਰਾ ਨਾ ਹੋਵੇ |


ਪਿਛਲੀ ਖ਼ਬਰ ਈ.ਡੀ. ਵਲੋਂ ਲੰਡਨ ਦੇ ਬਕਿੰਘਮ ਪੈਲੇਸ ਦੇ ਕੋਲ 150 ਕਰੋੜ ਦੀ ਸੰਪਤੀ ਜ਼ਬਤ ਅਗਲੀ ਖ਼ਬਰ ਜੈਸ਼ੰਕਰ ਨੇ ਤਾਰਿਕ ਰਹਿਮਾਨ ਨੂੰ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦਾ ਸ਼ੋਕ ਪੱਤਰ ਸੌਂਪਿਆ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।