25-10-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 08-12-2025

ਗੁਰੂ ਅਮਰਦਾਸ ਪਬਲਿਕ ਸਕੂਲ ਦੇ ਵਿਦਿਆਰਥੀ ਜ਼ਿਲ੍ਹਾ ਪੱਧਰੀ ਨੁੱਕੜ ਨਾਟਕ ਮੁਕਾਬਲੇ 'ਚ ਅੱਵਲ

ਅਜੀਤ ਡੈਸਕ 08-12-2025
ਕਪੂਰਥਲਾ, 7 ਦਸੰਬਰ (ਵਿ.ਪ੍ਰ.)-ਜ਼ਿਲ•ਾ ਸਹੋਦਿਆ ਸਕੂਲ ਕੰਪਲੈਕਸ ਵਲੋਂ ਕਰਵਾਏ ਗਏ ਜ਼ਿਲ੍ਹਾ ਪੱਧਰੀ ਨੁੱਕੜ ਨਾਟਕ ਦੇ ਮੁਕਾਬਲੇ 'ਚ ਗੁਰੂ ਅਮਰਦਾਸ ਪਬਲਿਕ ਸਕੂਲ ਉੱਚਾ ਬੇਟ ਦੇ ਵਿਦਿਆਰਥੀਆਂ ਨੇ ਆਪਣੀ ਅਦਾਕਾਰੀ ਦਾ ਸ਼ਾਨਦਾਰ ਪ੍ਰਦਰਸ਼ਨ ਕਰਦਿਆਂ ਜ਼ਿਲ੍ਹੇ 'ਚੋਂ ਪਹਿਲਾ ਸਥਾਨ ਹਾਸਿਲ ਕੀਤਾ | ਇੱਥੇ ਵਰਨਣਯੋਗ ਹੈ ਕਿ ਸਹੋਦਿਆ ਅੰਤਰ ਸਕੂਲ ਵਲੋਂ ਕਰਵਾਏ ਗਏ ਨੁੱਕੜ ਨਾਟਕ ਤੇ ਗਰੁੱਪ ਮਾਈਨਿੰਗ ਦੇ ਮੁਕਾਬਲੇ ਵਿਚ ਜ਼ਿਲ•ੇ ਦੇ 9 ਸਕੂਲਾਂ ਦੇ ਵਿਦਿਆਰਥੀਆਂ ਨੇ ਭਾਗ ਲਿਆ ਸੀ | ਇਸ ਮੁਕਾਬਲੇ ਵਿਚ ਗੁਰੂ ਅਮਰਦਾਸ ਪਬਲਿਕ ਸਕੂਲ ਦੇ ਵਿਦਿਆਰਥੀਆ ਨੇ ਆਪਣੀ ਕਲਾ ਦਾ ਲੋਹਾ ਮਨਵਾਇਆ | ਸਕੂਲ ਦੇ ਡਾਇਰੈਕਟਰ ਡਾ. ਜਤਿੰਦਰਪਾਲ ਸਿੰਘ ਰੰਧਾਵਾ ਤੇ ਪਿ੍ੰਸੀਪਲ ਸਾਕਸ਼ੀ ਚੋਪੜਾ ਨੇ ਨੁੱਕੜ ਨਾਟਕ ਮੁਕਾਬਲੇ ਵਿਚ ਜ਼ਿਲ•ੇ ਵਿਚੋਂ ਪਹਿਲੇ ਸਥਾਨ 'ਤੇ ਰਹੀ ਸਕੂਲ ਦੀ ਟੀਮ ਨੂੰ ਮੁਬਾਰਕਬਾਦ ਦਿੱਤੀ ਤੇ ਉਨ•ਾਂ ਨੂੰ ਪੜ•ਾਈ ਦੇ ਨਾਲ ਨਾਲ ਇਸ ਤਰ•ਾਂ ਦੇ ਮੁਕਾਬਲਿਆਂ ਵਿਚ ਵੀ ਉਤਸ਼ਾਹ ਨਾਲ ਭਾਗ ਲੈਣ ਲਈ ਪ੍ਰੇਰਿਤ ਕੀਤਾ | ਉਨ•ਾਂ ਹਿੰਦੀ ਵਿਭਾਗ ਦੀ ਮੁਖੀ ਇੰਦਰਦੀਪ ਕੌਰ ਦੀ ਵੀ ਸ਼ਲਾਘਾ ਕੀਤੀ, ਜਿਨ•ਾਂ ਦੀ ਯੋਗ ਅਗਵਾਈ ਸਦਕਾ ਬੱਚਿਆਂ ਨੇ ਜ਼ਿਲ•ੇ ਵਿਚ ਸਕੂਲ ਦਾ ਨਾਂਅ ਰੌਸ਼ਨ ਕੀਤਾ |
ਪਿਛਲੀ ਖ਼ਬਰ ਕਪੂਰਥਲਾ ਰਾਇਲ ਅਲਾਇੰਸ ਕਲੱਬ ਨੇ ਸੁਖਜੀਤ ਆਸ਼ਰਮ 'ਚ ਮੰਦਬੁੱਧੀ ਬੱਚੀਆਂ ਨੂੰ ਗਰਮ ਸੂਟ ਤੇ ਫ਼ਲ ਵੰਡੇ ਅਗਲੀ ਖ਼ਬਰ ਸਫ਼ਰ-ਏ-ਸ਼ਹਾਦਤ ਸਮਾਗਮ ਤਹਿਤ ਗੁਰਦੁਆਰਾ ਮੁਹੱਲਾ ਸੀਨਪੁਰਾ ਤੋਂ ਨਗਰ ਕੀਰਤਨ ਸਜਾਇਆ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।