24-10-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 08-12-2025

ਹਲਕਾ ਭੁਲੱਥ 'ਚ ਕਾਗ਼ਜ਼ਾਂ ਦੀ ਵਾਪਸੀ ਤੋਂ ਬਾਅਦ 19 ਜ਼ੋਨਾਂ 'ਚ ਪੈਣਗੀਆਂ ਵੋਟਾਂ

ਅਜੀਤ ਡੈਸਕ 08-12-2025
ਭੁਲੱਥ, 7 ਦਸੰਬਰ (ਮੇਹਰ ਚੰਦ ਸਿੱਧੂ)-ਹਲਕਾ ਭੁਲੱਥ ਦੀਆਂ ਬਲਾਕ ਸੰਮਤੀ ਚੋਣਾਂ ਦੌਰਾਨ ਅੱਜ 31 ਉਮੀਦਵਾਰਾਂ ਵੱਲੋਂ ਫਾਈਲਾਂ ਵਾਪਸ ਲੈਣ ਉਪਰੰਤ ਆਮ ਆਦਮੀ ਪਾਰਟੀ 3 ਬਲਾਕ ਸੰਮਤੀ ਜ਼ੋਨਾਂ 'ਤੇ ਬਿਨਾਂ ਮੁਕਾਬਲਾ ਚੋਣ ਜਿੱਤ ਚੁੱਕੀ ਹੈ, ਜਦਕਿ 19 ਬਲਾਕ ਸੰਮਤੀ ਜ਼ੋਨਾਂ ਵਿਚ ਵੋਟਾਂ ਪੈਣਗੀਆਂ, ਜਿੱਥੇ 47 ਉਮੀਦਵਾਰਾਂ ਵਿਚਾਲੇ ਮੁਕਾਬਲਾ ਹੋਵੇਗਾ | ਰਿਟਰਨਿੰਗ ਅਫ਼ਸਰ ਭੁਲੱਥ ਰਜਿੰਦਰ ਸਿੰਘ ਐਸ.ਡੀ.ਓ.ਪੀ.ਡਬਲਯੂ.ਡੀ. ਨੇ ਜਾਣਕਾਰੀ ਦਿੰਦੇ ਦੱਸਿਆ ਕਿ ਹਲਕਾ ਭੁਲੱਥ ਵਿਚ 22 ਬਲਾਕ ਸੰਮਤੀ ਜ਼ੋਨ ਹਨ, ਜਿੱਥੇ ਚੋਣ ਲੜਨ ਲਈ 89 ਉਮੀਦਵਾਰਾਂ ਨੇ ਨਾਮਜ਼ਦਗੀ ਕਾਗ਼ਜ਼ ਦਾਖਲ ਕਰਵਾਏ ਸਨ | ਪੜਤਾਲ ਦੌਰਾਨ 8 ਉਮੀਦਵਾਰਾਂ ਦੇ ਨਾਮਜ਼ਦਗੀ ਕਾਗ਼ਜ਼ ਰੱਦ ਕੀਤੇ ਗਏ | ਇਸ ਤੋਂ ਬਾਅਦ 81 ਉਮੀਦਵਾਰ ਚੋਣ ਮੈਦਾਨ ਵਿਚ ਰਹਿ ਗਏ ਸਨ | ਰਿਟਰਨਿੰਗ ਅਫ਼ਸਰ ਭੁਲੱਥ ਨੇ ਦੱਸਿਆ ਕਿ ਅੱਜ ਨਾਮਜ਼ਦਗੀ ਕਾਗ਼ਜ਼ ਵਾਪਸ ਲੈਣ ਦੇ ਦਿਨ 31 ਉਮੀਦਵਾਰਾਂ ਨੇ ਆਪਣੇ ਨਾਮਜ਼ਦਗੀ ਕਾਗ਼ਜ਼ ਵਾਪਸ ਲੈ ਲਏ ਹਨ, ਜਿਸ ਤੋਂ ਬਾਅਦ ਹਲਕਾ ਭੁਲੱਥ ਦੇ 22 ਬਲਾਕ ਸੰਮਤੀ ਜ਼ੋਨਾਂ ਵਿਚ 50 ਉਮੀਦਵਾਰ ਰਹਿ ਗਏ ਸਨ, ਜਦਕਿ 22 ਜ਼ੋਨਾਂ ਵਿਚੋਂ ਤਿੰਨ ਜ਼ੋਨ ਅਜਿਹੇ ਹਨ, ਜਿਨ੍ਹਾਂ ਵਿਚੋਂ ਜ਼ੋਨ ਨੰਬਰ 17 ਲੱਖਣ-ਕੇ-ਪੱਡਾ, ਜ਼ੋਨ ਨੰਬਰ 18 ਚੱਕੋਕੀ ਤੇ ਜ਼ੋਨ ਨੰਬਰ 21 ਪੱਡਾ ਬੇਟ ਵਿਖੇ ਇਕ-ਇਕ ਉਮੀਦਵਾਰ ਹੀ ਰਹਿ ਗਿਆ ਹੈ | ਇਸ ਤੋਂ ਬਾਅਦ 19 ਜ਼ੋਨਾਂ ਵਿਚ 47 ਉਮੀਦਵਾਰ ਹਨ, ਜਿੱਥੇ ਬਲਾਕ ਸੰਮਤੀ ਮੈਂਬਰ ਲਈ ਚੋਣ ਹੋਵੇਗੀ |
ਪਿਛਲੀ ਖ਼ਬਰ ਕਾਂਗਰਸ ਦੇ ਜ਼ਿਲ੍ਹਾ ਪ੍ਰੀਸ਼ਦ ਦੇ 2 ਤੇ ਬਲਾਕ ਸੰਮਤੀ ਦੇ 16 ਉਮੀਦਵਾਰਾਂ ਵਲੋਂ ਚੋਣ ਮੁਹਿੰਮ ਸ਼ੁਰੂ ਅਗਲੀ ਖ਼ਬਰ ਭਾਜਪਾ ਦੇ ਉਮੀਦਵਾਰ ਰਾਮ ਆਸਰਾ ਵਲੋਂ ਚੋਣ ਸਰਗਰਮੀਆਂ ਤੇਜ਼

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।