12-08-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 06-12-2025

ਕੇਂਦਰੀ ਜੇਲ•'ਚ ਹੋਈ ਲੜਾਈ ਦੌਰਾਨ 3 ਹਵਾਲਾਤੀ ਜ਼ਖ਼ਮੀ

ਅਜੀਤ ਡੈਸਕ 06-12-2025
ਕਪੂਰਥਲਾ, 5 ਦਸੰਬਰ (ਅਮਨਜੋਤ ਸਿੰਘ ਵਾਲੀਆ)-ਕੇਂਦਰੀ ਜੇਲ• ਵਿਚ ਮਾਮੂਲੀ ਤਕਰਾਰ ਨੂੰ ਲੈ ਕੇ ਤਿੰਨ ਹਵਾਲਾਤੀਆਂ ਨੂੰ ਸਾਥੀ ਹਵਾਲਾਤੀਆਂ ਨੇ ਕੁੱਟਮਾਰ ਕਰਕੇ ਜ਼ਖ਼ਮੀ ਕਰ ਦਿੱਤਾ | ਇਸ ਸਬੰਧੀ ਜਾਣਕਾਰੀ ਦਿੰਦਿਆਂ ਡਿਊਟੀ ਡਾਕਟਰ ਸਾਹਿਲ ਗਰਗ ਨੇ ਦੱਸਿਆ ਕਿ ਹਵਾਲਾਤੀ ਵਰਿੰਦਰਪਾਲ ਪੁੱਤਰ ਸੁਰਜੀਤ ਸਿੰਘ, ਸ਼ਿਵਮ ਸੇਠੀ ਪੁੱਤਰ ਵਰਿੰਦਰ ਸੇਠੀ ਤੇ ਗੁਰਪ੍ਰੀਤ ਪੁੱਤਰ ਲਾਲ ਚੰਦ ਜੋ ਕਿ ਐਨ.ਡੀ.ਪੀ.ਐਸ. ਦੇ ਕੇਸ ਵਿਚ ਜੇਲ• ਵਿਚ ਬੰਦ ਹਨ | ਉਨ੍ਹਾਂ ਦੱਸਿਆ ਕਿ ਅੱਜ ਉਨ•ਾਂ ਦੀ ਸਾਥੀ ਹਵਾਲਾਤੀਆਂ ਨਾਲ ਕਿਸੇ ਗੱਲ ਨੂੰ ਲੈ ਕੇ ਝਗੜਾ ਹੋ ਗਿਆ, ਜਿਸ ਤੋਂ ਬਾਅਦ ਉਨ•ਾਂ ਨੇ ਵਰਿੰਦਰਪਾਲ, ਸ਼ਿਵ ਅਤੇ ਗੁਰਪ੍ਰੀਤ ਦੀ ਕੁੱਟਮਾਰ ਕਰਕੇ ਉਨ੍ਹਾਂ ਨੂੰ ਜ਼ਖ਼ਮੀ ਕਰ ਦਿੱਤਾ, ਜਿਨ•ਾਂ ਨੂੰ ਜੇਲ• ਦੇ ਕਰਮਚਾਰੀ ਸਿਵਲ ਹਸਪਤਾਲ ਕਪੂਰਥਲਾ ਵਿਖੇ ਇਲਾਜ ਲਈ ਲੈ ਕੇ ਆਏ, ਜਿਨਾਂ ਦੀ ਐਮ.ਐਲ.ਆਰ. ਕੱਟ ਕੇ ਥਾਣਾ ਕੋਤਵਾਲੀ ਨੂੰ ਭੇਜ ਦਿੱਤੀ ਗਈ ਹੈ |
ਪਿਛਲੀ ਖ਼ਬਰ ਰੇਲਾਂ ਰੋਕਣ ਜਾ ਰਹੇ ਕਿਸਾਨਾਂ ਨੂੰ ਨਡਾਲਾ ਪੁਲਿਸ ਨੇ ਚੌਕੀ 'ਚ ਕੀਤਾ ਨਜ਼ਰਬੰਦ ਅਗਲੀ ਖ਼ਬਰ ਪਿ੍ੰਸੀਪਲ ਵਰਿਆਮ ਸਿੰਘ ਨਮਿਤ ਕੀਰਤਨ ਤੇ ਅੰਤਿਮ ਅਰਦਾਸ ਭਲਕੇ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।