09-08-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 22-11-2025

ਪਿੰਡ ਮੂਸਾਖੇਲ ਵਿਖੇ ਮਿਲਿਆ ਇਕ ਨਵ-ਜਨਮੀ ਬੱਚੀ ਦਾ ਭਰੂਣ

ਅਜੀਤ ਡੈਸਕ 22-11-2025
ਭੁਲੱਥ, 21 ਨਵੰਬਰ (ਮਨਜੀਤ ਸਿੰਘ ਰਤਨ)-ਇੱਥੋਂ ਨਜ਼ਦੀਕੀ ਪਿੰਡ ਮੂਸਾਖੇਲ (ਮਹਿਮਦਪੁਰ) ਵਿਖੇ ਇਕ ਭਰੂਣ ਹੱਤਿਆ ਦਾ ਮਾਮਲਾ ਸਾਹਮਣੇ ਆਇਆ | ਪ੍ਰਾਪਤ ਜਾਣਕਾਰੀ ਅਨੁਸਾਰ ਪਿੰਡ ਮੂਸਾਖੇਲ ਦੇ ਖੇਡ ਮੈਦਾਨ ਵਿਚ ਅੱਜ ਸ਼ਾਮ ਪਿੰਡ ਦੇ ਕੁੱਝ ਵਿਅਕਤੀ ਸੈਰ ਕਰ ਰਹੇ ਸਨ ਤਾਂ ਅਚਾਨਕ ਉਨ੍ਹਾਂ ਦਾ ਧਿਆਨ ਇਕ ਰੁੱਖ ਲਾਗੇ ਪਿਆ ਜਿੱਥੇ ਇਕ ਨਵ-ਜਨਮੇ ਬੱਚੇ ਦਾ ਭਰੂਣ ਪਿਆ ਦਿਖਾਈ ਦਿੱਤਾ | ਉਪਰੰਤ ਉਨ੍ਹਾਂ ਪਿੰਡ ਦੇ ਮੋਹਤਬਰ ਵਿਅਕਤੀਆਂ ਨੂੰ ਦੱਸਿਆ ਤਾਂ ਤੁਰੰਤ ਹੀ ਉਹ ਖੇਡ ਮੈਦਾਨ ਵਿਚ ਪਹੁੰਚੇ ਤਾਂ ਦੇਖਿਆ ਕਿ ਇਕ ਨਵ ਜਨਮੀ ਬੱਚੀ ਦਾ ਭਰੂਣ ਭੇਦਭਰੇ ਹਲਾਤਾਂ 'ਚ ਪਿਆ ਸੀ | ਮੋਹਤਬਰ ਵਿਅਕਤੀਆਂ ਨੇ ਥਾਣਾ ਭੁਲੱਥ ਸੂਚਿਤ ਕੀਤਾ ਤਾਂ ਮੌਕੇ 'ਤੇ ਏ.ਐੱਸ.ਆਈ. ਸ਼ਾਮ ਸਿੰਘ ਤੇ ਨਾਲ ਪੁਲਿਸ ਪਾਰਟੀ ਵੱਲੋਂ ਪਹੰੁਚ ਕੇ ਉਸ ਨਵ ਜਨਮੇਂ ਬੱਚੇ ਦਾ ਭਰੂਣ ਕਬਜ਼ੇ ਵਿਚ ਲੈਂਦੇ ਨਜ਼ਦੀਕੀ ਪਿੰਡ ਪੰਡੋਰੀ ਵਿਖੇ ਮੋਰਚਰੀ ਵਿਚ ਰਖਵਾਇਆ ਗਿਆ | ਇਸ ਸਬੰਧੀ ਜਦੋਂ ਥਾਣਾ ਮੁਖੀ ਰਣਜੀਤ ਸਿੰਘ ਨਾਲ ਗੱਲ-ਬਾਤ ਕੀਤੀ ਤਾਂ ਉਨ੍ਹਾਂ ਦੱਸਿਆ ਕਿ ਨਗਨ ਅਵਸਥਾ ਵਿਚ ਨਵ ਜਨਮੀ ਬੱਚੀ ਦਾ ਭਰੂਣ ਬਰਾਮਦ ਹੋਇਆ ਹੈ ਅਤੇ ਉਸਦੀ ਗੰਭੀਰ ਜ਼ਖਮੀ ਹਾਲਤ ਤੋਂ ਲੱਗ ਰਿਹਾ ਕਿ ਬੱਚੀ ਦੀ ਖੱਬੀ ਲੱਤ ਕਿਸੇ ਜਾਨਵਰ ਵਲੋਂ ਖਾਦੀ ਹੋਈ ਹੈ | ਥਾਣਾ ਮੁਖੀ ਨੇ ਕਿਹਾ ਇਸ ਮਾਮਲੇ ਦੀ ਛਾਣ-ਬੀਣ ਸ਼ੁਰੂ ਕਰ ਦਿੱਤੀ ਗਈ ਹੈ ਅਤੇ ਇਸ ਮਾਮਲੇ ਵਿਚ ਜੋ ਵੀ ਦੋਸ਼ੀ ਪਾਇਆ ਗਿਆ ਬਖ਼ਸ਼ਿਆ ਨਹੀਂ ਜਾਵੇਗਾ |
ਪਿਛਲੀ ਖ਼ਬਰ ਪ੍ਰਵੀਨ ਪੁਰੀ ਨੂੰ ਸੈਂਕੜੇ ਸੇਜਲ ਅੱਖਾਂ ਵਲੋਂ ਅੰਤਿਮ ਵਿਦਾਇਗੀ ਅਗਲੀ ਖ਼ਬਰ ਪ੍ਰਸ਼ਾਸਨ ਠੇਕੇ 'ਤੇ ਕੰਮ ਕਰਦੇ ਮੁਲਾਜ਼ਮਾਂ ਨੂੰ ਉਨ੍ਹਾਂ ਦੀ ਸਮੇਂ ਸਿਰ ਤਨਖ਼ਾਹ ਦੀ ਅਦਾਇਗੀ ਯਕੀਨੀ ਬਣਾਵੇ-ਸਰਵਜੀਤ ਸਿ...

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।