02-10-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 21-11-2025

ਊਧਮ ਐਨ.ਜੀ.ਓ. ਵਲੋਂ ਲਾਏ ਗਏ ਖ਼ੂਨਦਾਨ ਕੈਂਪ ਵਿਚ 25 ਵਿਅਕਤੀਆਂ ਨੇ ਖ਼ੂਨਦਾਨ ਕੀਤਾ

ਅਜੀਤ ਡੈਸਕ 21-11-2025
ਕਪੂਰਥਲਾ, 20 ਨਵੰਬਰ (ਵਿ.ਪ੍ਰ.)-ਊਧਮ ਐਨ.ਜੀ.ਓ. ਕਪੂਰਥਲਾ ਵਲੋਂ ਸਥਾਨਕ ਜਾਨਕੀ ਦਾਸ ਮੰਦਿਰ ਵਿਚ ਦੂਜਾ ਖ਼ੂਨਦਾਨ ਕੈਂਪ ਲਾਇਆ ਗਿਆ, ਜਿਸ ਵਿਚ 35 ਵਿਅਕਤੀਆਂ ਨੇ ਖ਼ੂਨਦਾਨ ਕੀਤਾ | ਇਸ ਮੌਕੇ ਉਚੇਚੇ ਤੌਰ 'ਤੇ ਸ਼ਾਮਲ ਹੋਏ ਰਾਣਾ ਇੰਦਰਪ੍ਰਤਾਪ ਸਿੰਘ ਵਿਧਾਇਕ ਹਲਕਾ ਸੁਲਤਾਨਪੁਰ ਲੋਧੀ, ਭਾਜਪਾ ਦੇ ਯੁਵਾ ਮੋਰਚਾ ਦੇ ਪ੍ਰਧਾਨ ਸੰਨੀ ਬੈਂਸ, ਬਲਾਕ ਕਾਂਗਰਸ ਦੇ ਪ੍ਰਧਾਨ ਦੀਪਕ ਸਲਵਾਨ ਤੇ ਸੰਸਥਾ ਦੇ ਮੈਂਬਰਾਂ ਨੇ ਖ਼ੂਨਦਾਨੀਆਂ ਨੂੰ ਸਰਟੀਫਿਕੇਟ ਤਕਸੀਮ ਕੀਤੇ | ਇਸ ਮੌਕੇ ਬੋਲਦਿਆਂ ਰਾਣਾ ਇੰਦਰਪ੍ਰਤਾਪ ਸਿੰਘ ਨੇ ਊਧਮ ਐਨ.ਜੀ.ਓ. ਵਲੋਂ ਖ਼ੂਨਦਾਨ ਕੈਂਪ ਲਾਉਣ ਦੇ ਉਪਰਾਲੇ ਦੀ ਸ਼ਲਾਘਾ ਕੀਤੀ | ਊਧਮ ਐਨ.ਜੀ.ਓ. ਦੇ ਪ੍ਰਧਾਨ ਬਲਜੀਤ ਭੰਮਰਾ ਤੇ ਮਨਜੀਤ ਭੰਮਰਾ ਨੇ ਦੱਸਿਆ ਕਿ ਕੈਂਪ ਨੂੰ ਸਫ਼ਲ ਬਣਾਉਣ ਵਿਚ ਪ੍ਰਵਾਸੀ ਭਾਰਤੀਆਂ ਤੇ ਸਹਿਯੋਗੀ ਸ਼ਖ਼ਸੀਅਤਾਂ ਨੇ ਸਹਿਯੋਗ ਦਿੱਤਾ | ਇਸ ਮੌਕੇ ਸੰਸਥਾ ਵਲੋਂ ਖ਼ੂਨਦਾਨੀਆਂ ਤੇ ਹੋਰ ਪ੍ਰਮੁੱਖ ਸ਼ਖ਼ਸੀਅਤਾਂ ਨੂੰ ਸਿਰੋਪਾਓ ਤੇ ਯਾਦਗਾਰੀ ਚਿੰਨ੍ਹ ਦੇ ਕੇ ਸਨਮਾਨਿਤ ਕੀਤਾ ਗਿਆ |
ਪਿਛਲੀ ਖ਼ਬਰ ਅੱਖਾਂ ਅਤੇ ਆਮ ਬਿਮਾਰੀਆਂ ਦੇ ਮੁਫ਼ਤ ਜਾਂਚ ਕੈਂਪ 'ਚ 500 ਮਰੀਜ਼ਾਂ ਨੇ ਲਿਆ ਲਾਹਾ ਅਗਲੀ ਖ਼ਬਰ ਬਾਊਪੁਰ ਮੰਡ ਇਲਾਕੇ 'ਚ ਸੰਤ ਸੀਚੇਵਾਲ ਨੇ ਛੋਟੇ ਕਿਸਾਨ ਦੀ ਕਣਕ ਦੀ ਕੀਤੀ ਬਿਜਾਈ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।