ਫਗਵਾੜਾ, 20 ਨਵੰਬਰ (ਅਸ਼ੋਕ ਕੁਮਾਰ ਵਾਲੀਆ)-ਗੁਰੂ ਨਾਨਕ ਸਿਮਰਨ ਸੁਸਾਇਟੀ ਫਗਵਾੜਾ ਵਲੋਂ ਦੇਸ਼ ਵਿਦੇਸ਼ ਦੀਆਂ ਸੰਗਤਾਂ ਦੇ ਸਹਿਯੋਗ ਨਾਲ ਸਮੂਹ ਮਨੁੱਖਤਾ ਦੀ ਸੇਵਾ ਵਿਚ 25ਵਾਂ ਅੱਖਾਂ ਦਾ ਮੁਫ਼ਤ ਜਾਂਚ ਕੈਂਪ ਅਤੇ ਆਪ੍ਰੇਸ਼ਨ ਕੈਂਪ ਤੋਂ ਇਲਾਵਾ ਹੱਡੀਆਂ ਦਾ ਮੁਫ਼ਤ ਚੈੱਕਅਪ ਕੈਂਪ ਡੇਰਾ ਰਾਮ ਸਿੰਘ ਖੇੜਾ ਭਾਣੋਕੀ ਰੋਡ ਵਿਖੇ ਲਗਾਇਆ ਗਿਆ | ਕੈਪ ਤੋਂ ਪਹਿਲਾਂ ਸ੍ਰੀ ਸੁਖਮਨੀ ਸਾਹਿਬ ਜੀ ਦੇ ਪਾਠ ਹੋਏ ਉਪਰੰਤ ਸਭਨਾਂ ਦੀ ਚੜ੍ਹਦੀ ਕਲਾ ਦੀ ਅਰਦਾਸ ਕੀਤੀ | ਇਸ ਕੈਂਪ ਦਾ ਉਦਘਾਟਨ ਗੁਰੂ ਨਾਨਕ ਵੰਸ਼ ਬਾਬਾ ਮਨਜੀਤ ਸਿੰਘ ਬੇਦੀ ਸ੍ਰੀ ਚੋਲਾ ਸਾਹਿਬ ਡੇਰਾ ਬਾਬਾ ਨਾਨਕ ਵਾਲੇ ਚੇਅਰਮੈਨ ਗੁਰੂ ਨਾਨਕ ਸੇਵਾ ਸਿਮਰਨ ਸੁਸਾਇਟੀ ਰਜਿ: ਫਗਵਾੜਾ ਵਲੋਂ ਕੀਤਾ ਗਿਆ | ਇਸ ਮੌਕੇ 'ਤੇ ਬਾਬਾ ਮਨਜੀਤ ਸਿੰਘ ਬੇਦੀ ਨੇ ਆਖਿਆ ਕਿ ਐਨ.ਆਰ.ਆਈ. ਵੀਰਾਂ ਦੇ ਸਹਿਯੋਗ ਨਾਲ 25 ਵਾਂ ਸਾਲਾਨਾ ਕੈਪ ਲਗਾਇਆ ਜਾ ਰਿਹਾ ਹੈ ਇਸ ਕੈਂਪ ਵਿਚ ਲੋੜਵੰਦਾਂ ਨੂੰ ਹਰ ਸਹੂਲਤ ਪ੍ਰਦਾਨ ਕੀਤੀ ਜਾ ਰਹੀ ਹੈ ਅਤੇ ਕੈਪ ਵਿਚ ਹਾਜ਼ਰ ਸੰਗਤਾਂ ਲਈ ਗੁਰੂ ਕੇ ਲੰਗਰ ਵੀ ਅਤੁੱਟ ਵਰਤਾਏ ਜਾਂਦੇ ਹਨ | ਇਸ ਮੌਕੇ 'ਤੇ ਪੁੱਜੇ ਰਾਜਨੀਤੀ, ਧਾਰਮਿਕ ਅਤੇ ਸਮਾਜਿਕ ਆਗੂਆਂ ਨੇ ਬਾਬਾ ਮਨਜੀਤ ਸਿੰਘ ਬੇਦੀ ਅਤੇ ਐਨ.ਆਰ.ਆਈ. ਵੀਰਾਂ ਦਾ ਇਸ ਕਾਰਜ ਲਈ ਧੰਨਵਾਦ ਕੀਤਾ ਅਤੇ ਆਖਿਆ ਕਿ ਮਨੁੱਖਤਾ ਦੀ ਸੇਵਾ ਇਹ ਪ੍ਰਬੰਧਕਾਂ ਦਾ ਇਹ ਵਧੀਆਂ ਉਪਰਾਲਾ ਹੈ | ਇਸ ਕੈਂਪ ਵਿਚ ਡਾਕਟਰ ਜੀ.ਐਸ. ਵਿਰਦੀ ਅੱਖਾਂ ਦੇ ਮਾਹਿਰ ਡਾਕਟਰ, ਡਾ: ਹਰਲੀਨ ਕੌਰ, ਡਾ: ਰੋਹਨ ਸਿੰਘ ਪਰਹਾਰ ਹੱਡੀਆਂ ਦੀਆਂ ਬਿਮਾਰੀਆਂ ਦੇ ਰੋਬੋਟਿਕ ਓਪਰੇਸ਼ਨ ਦੇ ਮਾਹਿਰ ਡਾਕਟਰ ਨੇ ਪੁੱਜ ਕੇ 500 ਦੇ ਕਰੀਬ ਮਰੀਜ਼ਾਂ ਦਾ ਚੈੱਕਅਪ ਕੀਤਾ ਅਤੇ 45 ਦੇ ਕਰੀਬ ਮਰੀਜ਼ ਅੱਖਾਂ ਦੇ ਅਪਰੇਸ਼ਨ ਦੇ ਯੋਗ ਪਾਏ ਗਏ | ਇਸ ਕੈਂਪ ਵਿਚ ਦਵਾਈਆਂ ਵੀ ਮੁਫ਼ਤ ਦਿੱਤੀਆਂ ਗਈਆਂ | ਅੰਤ ਵਿਚ ਬਾਬਾ ਮਨਜੀਤ ਸਿੰਘ ਬੇਦੀ ਨੇ ਪੁੱਜੇ ਹੋਏ ਸਭਨਾਂ ਦਾ ਧੰਨਵਾਦ ਕੀਤਾ | ਇਸ ਮੌਕੇ 'ਤੇ ਬਾਬਾ ਕਰਨਜੀਤ ਸਿੰਘ ਬੇਦੀ, ਬਾਬਾ ਸਤਿੰਦਰਪਾਲ ਸਿੰਘ ਬੇਦੀ, ਮਾਤਾ ਬਲਜਿੰਦਰ ਕੌਰ ਬੇਦੀ, ਵਿਧਾਇਕ ਬਲਵਿੰਦਰ ਸਿੰਘ ਧਾਲੀਵਾਲ, ਜੋਗਿੰਦਰ ਸਿੰਘ ਮਾਨ ਸਾਬਕਾ ਮੰਤਰੀ ਪੰਜਾਬ, ਸਿੰਦਰਪਾਲ ਸਿੰਘ ਯੂ.ਕੇ., ਬੀਬੀ ਪਰਮਜੀਤ ਕੌਰ ਯੂ.ਕੇ., ਜੋਗਾ ਸਿੰਘ ਯੂ.ਕੇ., ਪਰਮਜੀਤ ਸਿੰਘ ਸਿੰਘ ਯੂ.ਕੇ., ਮਲਕੀਤ ਸਿੰਘ ਰਘਬੋਤਰਾ, ਪਤਵਿੰਦਰ ਸਿੰਘ ਛਾਬੜਾ ਪ੍ਰਧਾਨ, ਜਤਿੰਦਰਪਾਲ ਸਿੰਘ ਪਲਾਹੀ, ਸੁਖਬੀਰ ਸਿੰਘ ਕਿੰਨੜਾ, ਬਹਾਦਰ ਸਿੰਘ ਸੰਗਤਪੁਰ, ਕਰਨਬੀਰ ਸਿੰਘ, ਸੁਪ੍ਰੀਤ ਕੌਰ ਬੇਦੀ, ਹਰਲੀਨ ਕੌਰ ਬੇਦੀ ਆਦਿ ਹਾਜ਼ਰ ਸਨ |